ਨਾਡਾ ਸਾਹਿਬ, 26 ਜੁਲਾਈ (ਪੀ. ਟੀ)- ਸਿੱਖ ਵਿਰੋਧੀ ਹਰਿਆਣਾ ਦੀ ਕਾਂਗਰਸ ਸਰਕਾਰ ਵਲੋਂ ਸ਼੍ਰੋਮਣੀ ਕਮੇਟਂੀ ਨੂੰ ਵੰਡਣ ਦੀ ਕੀਤੀ ਜਾ ਰਹੀ ਕੋਸ਼ਿਸ਼ ਨੂੰ ਨਾਕਾਮ ਕਰਨ ਲਈ ਅੱਜ ਅਕਾਲੀ ਦਲ (ਬ) ਦੇ ਰੋਪੜ, ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਚਮਕੌਰ ਸਹਿਬ ਦੇ ਝੁਝਾਰੂ ਅਕਾਲੀ ਵਰਕਰਾਂ ਅਤੇ ਆਗੂਆ ਸਮੁੱਚੇ ਤੋ ਤੇ ਮੋਰਚਾ ਸੰਭਾਲ ਲਿਆ ਹੈ। ਜਿਸ ਤਹਿਤ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਅਤੇ ਆਗੂ ਗੁਰਦੁਆਰਾ ਨਾਡਾ ਸਾਹਿਬ ਵਿਖੇ ਜਥਿਆਂ ਸਮੇਂਤ ਇਨ•ਾਂ ਹਲਕਿਆ ਵਿਚੋ ਸ਼ਾਮਿਲ ਹੋ ਰਹੇ ਹਨ ਇਹ ਸ਼ਬਦ ਅੱਜ ਅੰਮ੍ਰਿਤਸਰ ਤੋਂ ਜਿਲ•ਾਂ ਯੋਜਨਾ ਬੋਰਡ ਦੇ ਚੈਅਰਮੈਨ ਸਾਬਕਾ ਵਿਧਾਇਕ ਸ ਵੀਰ ਸਿੰਘ ਲੋਪੋਕੇ ਨੇ ਗੁ:ਨਾਡਾ ਸਾਹਿਬ ਵਿਖੇ ਸਜਾਏ ਗਏ ਧਾਰਮਿਕ ਦੀਵਾਨਾ ਵਿਚ ਪੁੱਜੀਆ ਸੰਗਤਾਂ ਨੂੰ ਸਿੱਖ ਪੰਥ ਦੇ ਪ੍ਰਸਿੱਧ ਢਾਡੀ ਜਥੇ
ਭਾਈ ਗੁਰਨਾਮ ਸਿੰਘ ਮੋਹੀ, ਢਾਡੀ ਜਥਾਂ ਗਿਆਨੀ ਗੁਪਾਲ ਸਿੰਘ ਮਾਣਕੇਆਣਾ ਦੇ ਸਾਥੀਆ, ਬਲਦੇਵ ਸਿੰਘ ਲੋਗੋਵਾਲ ਨੇ ਪੁੱਜੀਆ ਸੰਗਤਾਂ ਨੂੰ ਧਾਰਮਿਕ ਵਾਰਾਂ ਰਾਹੀ ਨਿਹਾਲ ਕੀਤਾ।
ਇਸ ਮੋਕੇ ਅਕਾਲੀ ਵਰਕਰਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆ ਭਾਈ ਅਮਰਜੀਤ ਸਿੰਘ ਚਾਵਲਾ, ਜਥੇਦਾਰ ਨਿਰਮੇਲ ਸਿੰਘ ਜੌਲਾ ਨੇ ਸਾਂਝੇ ਤੌਰ ਤੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਦੋ ਹਿੱਸਿਆ ਵਿਚ ਵੰਡਣ ਨਾਲ ਹੁਣ ਫਿਰ ਕਾਂਗਰਸ ਨੇ ਆਪਣਾ ਸਿੱਖ ਵਿਰੋਧੀ ਚਿਹਰਾ ਨੰਗਾ ਕਰਦਿਆ ਫਿਰ ਕੁਝ ਕੁ ਕਾਂਗਰਸੀ ਸਿੱਖ ਏਜੰਟਾ ਦੇ ਕਹਿਣ ’ਤੇ ਹਰਿਆਣਾ ਦੀ ਹੁੱਡਾ ਸਰਕਾਰ ਵਲੋਂ ਸ਼੍ਰੋਮਣੀ ਕਮੇਟੀ ਨੂੰ ਵੰਡ੍ਯਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਮੌਕੇ ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਰਾਜਿੰਦਰ ਸਿੰਘ ਮਹਿਤਾ, ਸ ਨਿਰਮੈਲ ਸਿੰਘ ਜੋਲਾ, ਸ ਅਜਮੇਰ ਸਿੰਘ ਖੈੜਾ, ਚਰਨਜੀਤ ਸਿੰਘ ਕਲੇਵਾਲ, ਬੀਬੀ ਸਤਵੰਤ ਕੋਰ ਸੰਧੂ ਸਾਬਕਾ ਮੰਤਰੀ, ਪ੍ਰਮਜੀਤ ਸਿੰਘ ਲੱਖੋਵਾਲ, ਭਾਈ ਰਾਮ ਸਿੰਘ, ਸ ਬਲਵਿੰਦਰ ਸਿੰਘ ਜੋੜਾ ਸਿੰਘਾ, ਜਥੇ: ਸੰਤੋਖ ਸਿੰਘ, ਹਰਵਿੰਦਰ ਸਿੰਘ, ਮਅਰਜੀਤ ਸਿੰਘ ਬਲੀਆ, ਮਹਿੰਦਰ ਸਿੰਘ ਵਾਲੀਆ, ਅਰਜਨ ਸਿੰਘ, ਜਥੇ: ਰਾਜਿੰਦਰ ਸਿੰਘ ਈਸਾਪੁਰ, ਬਲਜੀਤ ਸਿੰਘ ਕਾਰਕੋਰ, ਜਥੇ: ਜਰਨੈਲ ਸਿੰਘ ਝਰਮੜੀ, ਸੁਰਜੀਤ ਸਿੰਘ ਟਿਵਾਣਾ, ਸ ਸਵਿੰਦਰ ਸਿੰਘ ਧਰਮਗੜ, ਸਾਧੂ ਸਿੰਘ ਵਲੋੜ, ਸੁਖਿੰਦਰ ਸਿੰਘ ਮਠੇਰਾ, ਹਾਕਮ ਸਿੰਘ ਚੈਅਰਮੈਨ, ਦਰਸ਼ਨ ਸਿੰਘ ਸਿਵ ਜੋਤ, ਪ੍ਰਮਜੀਤ ਸਿੰਘ ਕਾਹਲੋ, ਅਮਰੀਕ ਸਿੰਘ ਮੋਹਾਲੀ, ਜਸਵਿੰਦਰ ਸਿੰਘ ਧੀਰੇਮਾਜਰਾ, ਮੈਨੇਜ਼ਰ ਮੁਖਤਾਰ ਸਿੰਘ ਨਾਡਾ ਸਾਹਿਬ, ਮੈਨੇਜ਼ਰ ਰਾਜਿੰਦਰ ਸਿੰਘ ਅਟਾਰੀ ਸਤਲਾਣੀ ਸਾਹਿਬ ਹਾਜ਼ਰ ਸਨ।



