ਚੰਡੀਗੜ੍ਹ, 26 ਜੁਲਾਈ (ਨਾਗਪਾਲ)- ਵੱਖਰੀ ਐਸਜੀਪੀਸੀ ‘ਤੇ ਹਰਿਆਣਾ ਤੇ ਪੰਜਾਬ ਦੀਆਂ ਸਰਕਾਰਾਂ ਆਹਮਣੇ – ਸਾਹਮਣੇ ਹਨ। ਐਸਜੀਪੀਸੀ ਵਿਵਾਦ ‘ਚ ਕੇਂਦਰ ਸਰਕਾਰ ਨੇ ਚੰਡੀਗੜ ਪ੍ਰਸ਼ਾਸਨ ਤੇ ਹਰਿਆਣਾ ਸਰਕਾਰ ਨੂੰ ਐਡਵਾਇਜ਼ਰੀ ਜਾਰੀ ਕਰ ਕੇ ਹਿੰਸਾ ਦਾ ਸੰਦੇਹ ਪ੍ਰਗਟਾਇਆ ਹੈ।ਕੇਂਦਰ ਨੇ ਪ੍ਰਸ਼ਾਸਨ ਨੂੰ ਕਿਸੇ ਵੀ ਤਰ੍ਹਾਂ ਦੀ ਹਿੰਸਾ ਦੀ ਹਾਲਤ ਨਾਲ ਨਿੱਬੜਨ ਲਈ ਤਿਆਰ ਰਹਿਣ ਨੂੰ ਕਿਹਾ ਹੈ। ਐਡਵਾਇਜ਼ਰੀ ਦੇ ਮੁਤਾਬਕ ਵੱਖਰੀ ਐਸਜੀਪੀਸੀ ਬਣਾਉਣ ਤੋਂ ਬਾਅਦ ਤਣਾਅ ਦੀ ਆੜ ‘ਚ ਕੁੱਝ ਅਸਮਾਜਿਕ ਤੱਤ ਫਾਇਦਾ ਉਠਾ ਸਕਦੇ ਹਨ ਤੇ ਹਿੰਸਾ ਵਰਗੀ ਹਾਲਤ ਹੋ ਸਕਦੀ ਹੈ।ਇਸਤੋਂ ਇਲਾਵਾ ਹਰਿਆਣਾ ਸਰਕਾਰ ਵਲੋਂ ਐਸਜੀਪੀਸੀ ਨੂੰ ਲੈ ਕੇ ਚੱਲ ਰਹੇ ਵਿਵਾਦ ‘ਤੇ ਅੱਜ ਅਕਾਲੀ ਦਲ ਕੋਰ ਕਮੇਟੀ ਦੀ ਬੈਠਕ ਹੋਣ ਵਾਲੀ ਹੈ।
ਐਸਜੀਪੀਸੀ ਨੇ ਅਖ਼ਬਾਰਾਂ ‘ਚ ਇਸ਼ਤਿਹਾਰ ਦੇ ਜਰੀਏ ਕਾਂਗਰਸ ‘ਤੇ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਦੇ ਮੁਤਾਬਕ ਹਰਿਆਣਾ ਗੁਰਦੁਆਰਾ ਐਕਟ ਦੇ ਜਰੀਏ ਸਿੱਖਾਂ ਨੂੰ ਵੰਡਣ ਦੀ ਸਾਜਿਸ਼ ਚੱਲ ਰਹੀ ਹੈ।



