Skip to content
Independent perspectives. Global stories.
BREAKING

ਭਾਰਤ ਤੇ ਨਿਪਾਲ ਵੱਲੋਂ ਦੁਪਾਸੜ ਸਬੰਧਾਂ ਸਮੇਤ ਅਨੇਕਾਂ ਮੁੱਦਿਆਂ ’ਤੇ ਵਿਚਾਰਾਂ

Share this story

Page-3_11 ਕਠਮੰਡੂ 26 ਜੁਲਾਈ (ਪੀ. ਟੀ)- ਦੁਪਾਸੜ ਸਬੰਧਾਂ ਨੂੰ ਹੋਰ ਮਜਬੂਤ ਕਰਨ ਦੇ ਮੱਦੇਨਜਰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਆਪਣੇ ਨਿਪਾਲੀ ਹਮਰੁੱਤਬਾ ਮਹੇਂਦਰ ਬਹਾਦੁਰ ਪਾਂਡੇ ਨਾਲ ਇਥੇ ਵਿਚਾਰ ਵਟਾਂਦਰਾ ਕੀਤਾ। ਦੋਵਾਂ ਆਗੂਆਂ ਨੇ ਵਪਾਰ, ਨਿਵੇਸ਼ ਤੇ ਸੁਰਖਿਆ ਵਰਗੇ ਖੇਤਰਾਂ ‘ਚ ਸਹਿਯੋਗ ਵਧਾਉਣ ਸਮੇਤ ਹੋਰ ਅਨੇਕਾਂ ਮੁੱਦਿਆਂ ‘ਤੇ ਗੱਲਬਾਤ ਕੀਤੀ। ਪਾਂਡੇ ਨੇ ਸਵਰਾਜ ਦਾ ਨਿਘਾ ਸਵਾਗਤ ਕੀਤਾ ਤੇ ਆਸ ਪ੍ਰਗਟਾਈ ਕਿ ਉਨ੍ਹਾਂ ਦੇ ਦੌਰੇ ਨਾਲ ਦੋਨਾਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਹੋਰ ਮਜਬੂਤ ਕਰਨ ‘ਚ ਸਹਾਇਤਾ ਮਿਲੇਗੀ। ਮੀਟਿੰਗ ‘ਚ ਦੋਵਾਂ ਆਗੂਆਂ ਨੇ ਕਿਹਾ ਕਿ ਭਾਰਤ ਤੇ ਨਿਪਾਲ ਵਿਚਾਲੇ ਸਹਿਯੋਗ ਨੂੰ ਹੋਰ ਵਧਾਉਣ ਦੀ ਸੰਭਾਵਨਾ ਮੌਜੂਦ ਹੈ ਤੇ ਦੋਵਾਂ ਆਗੂਆਂ ਨੇ ਇਸ ਦਿਸ਼ਾ ‘ਚ ਕੰਮ ਕਰਨ ‘ਤੇ ਸਹਿਮਤੀ

ਪ੍ਰਗਟਾਈ। ਮੀਟਿੰਗ ‘ਚ ਵਿਦੇਸ਼ ਸਕੱਤਰ ਸੁਜਾਤਾ ਸਿੰਘ ਤੇ ਵਿਦੇਸ਼ ਮੰਤਰਾਲੇ ਦੇ ਚੋਟੀ ਦੇ ਅਧਿਕਾਰੀ ਵੀ ਮੌਜੂਦ ਸਨ।

WRITTEN BY