Skip to content
Independent perspectives. Global stories.
BREAKING

ਕੋਲੇ ਦੀ ਘਾਟ ਕਾਰਨ ਰੂਪਨਗਰ ਥਰਮਲ ਪਲਾਂਟ ਦੇ 3 ਯੂਨਿਟ ਬੰਦ

Share this story

Page-1_33 ਰੂਪਨਗਰ, 23 ਜੁਲਾਈ (ਅਰਵਿੰਦਰ ਭਰਦਵਾਜ)- ਪੰਜਾਬ ਦੇ ਸਭ ਤੋਂ ਵੱਧ ਬਿਜਲੀ ਪੈਦਾਵਾਰ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ 3 ਯੂਨਿਟ ਕੋਲੇ ਦੀ ਘਾਟ ਕਾਰਨ ਬੰਦ ਹੋ ਗਏ ਹਨ ਜਿਸ ਕਾਰਨ ਪੰਜਾਬ ਵਿਚ ਗਰਮੀ ਅਤੇ ਝੋਨੇ ਦੀ ਬਿਜਾਈ ਦਾ ਸੀਜ਼ਨ ਹੋਣ ਕਾਰਨ ਵਧੀ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਜ਼ੋਰ ਲਗਾ ਰਹੇ ਪਾਵਰਕਾਮ ਵਿਭਾਗ ਅਤੇ ਪੰਜਾਬ ਸਰਕਾਰ ਲਈ ਕਰੋੜਾਂ ਯੂਨਿਟ ਰੋਜ਼ਾਨਾ ਦਾ ਬਿਜਲੀ ਉਤਪਾਦਨ ਬੰਦ ਹੋ ਜਾਣ ਨਾਲ ਵੱਡੀ ਸਮੱਸਿਆ ਖੜ੍ਹੀ ਹੋ ਗਈ ਹੈ ਅਤੇ ਇਸ ਉਤਦਾਪਨ ਦੇ ਘਟਣ ਨਾਲ ਪੰਜਾਬ ਵਿਚ ਲੱਗ ਰਹੇ ਬਿਜਲੀ ਸਪਲਾਈ ਦੇ ਕੱਟ ਵੀ ਵੱਧ ਸਕਦੇ ਹਨ। ਰੂਪਨਗਰ ਪਲਾਂਟ ਦੇ ਬੰਦ ਹੋਏ ਯੂਨਿਟਾ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਥਰਮਲ ਪਲਾਂਟ ਦੇ ਅੰਦਰ ਕੋਲ

ਭੰਡਾਰ ਵਿਚ ਕੋਲੇ ਦੀ ਕਮੀ ਨੂੰ ਦੱਸਿਆ ਜਾ ਰਿਹਾ ਪਿਛਲੇ ਕੁਝ ਦਿਨਾ ਤੋਂ ਥਰਮਲ ਪਲਾਟ ਵਿਚ ਛੱਤੀਸਗੜ੍ਹ ਅਤੇ ਝਾਰਖੰਡ ਤੋਂ ਕੋਲਾ ਲੈ ਕੇ ਆਉਣ ਵਾਲੀਆਂ ਰੇਲ ਗੱਡੀਆਂ (ਰੈਕ) ਦੀ ਆਮਦ ਬਹੁਤ ਘਟੀ ਹੋਈ ਹੈ ਥਰਮਲ ਪਲਾਂਟ ਵਿਚ ਇਕ ਦਿਨ ਰਾਤ ਮਿਲਾ ਕੇ 24 ਘੰਟਿਆਂ ਦੌਰਾਨ ਸਾਰੇ 6 ਦੇ 6 ਯੂਨਿਟਾਂ ਨੂੰ ਪੂਰੇ ਲੋਡ ‘ਤੇ ਚਾਲੂ ਰੱਖਣ ਲਈ ਕਰੀਬ 6 ਗੱਡੀਆਂ (ਰੈਕਾਂ) ਦੀ ਰੋਜ਼ਾਨਾ ਜ਼ਰੂਰਤ ਪੈਂਦੀ ਹੈ ਪਰ ਕੁਝ ਦਿਨਾ ਤੋਂ ਸਪਲਾਈ ਘੱਟ ਆਉਣ ਕਾਰਨ ਪਏ ਕੋਲੇ ਦੇ ਭੰਡਾਰ ਕਰੀਬ ਖਤਮ ਹੋ ਚੁੱਕੇ ਹਨ ਜਿਸ ਕਾਰਨ ਪੂਰੇ ਲੋਡ ‘ਤੇ ਚੱਲ ਰਹੇ ਪਲਾਂਟ ਦੇ ਯੂਨਿਟ ਨੰਬਰ 2, 4 ਅਤੇ 5 ਬੰਦ ਹੋ ਚੁੱਕੇ ਹਨ ਜਿਸ ਕਾਰਨ ਰੋਜ਼ਾਨਾ ਦਾ 1 ਕਰੋੜ 50 ਲੱਖ ਯੂਨਿਟ ਬਿਜਲੀ ਉਤਪਾਦਨ ਰੁੱਕ ਗਿਆ ਹੈ। ਥਰਮਲ ਪਲਾਂਟ ਦੇ ਅੰਦਰ ਹਲਾਤ ਇਹ ਬਣੇ ਹੋਏ ਹਨ ਕਿ ਕੋਲਾ ਪਲਾਂਟ ਵਿਚ ਵੱਡੇ ਵੱਡੇ ਬੁਲਡੋਜ਼ਰਾਂ ਅਤੇ ਜੇ. ਸੀ. ਬੀ. ਮਸ਼ੀਨਾਂ ਨਾਲ ਕੋਲਾ ਇਕੱਠਾ ਕੀਤਾ ਜਾ ਰਿਹਾ ਹੈ ਤੇ ਇਸ ਤੋਂ ਇਲਾਵਾ ਕੋਲੇ ਦੀਆਂ ਵੈਲਟਾਂ ਦੇ ਹੇਠਾਂ ਡਿੱਗਿਆ ਕੋਲਾ ਵੀ ਇਕੱਠਾ ਕਰ ਟਰੈਕਟਰ ਟਰਾਲੀਆਂ ਨਾਲ ਕੋਲ ਪਲਾਂਟ ਵਿਚ ਲਿਆ ਕਿ ਵਰਤੋਂ ਵਿਚ ਲਿਆਉਂਦਾ ਜਾ ਰਿਹਾ ਹੈ ਜਿਸ ਵਿਚ ਮਿੱਟੀ ਅਤੇ ਇਹ ਗਿੱਲਾ ਹੋਣ ਕਾਰਨ ਇਸ ਦੀ ਵਰਤੋਂ ਘੱਟ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ।

WRITTEN BY