Skip to content
Independent perspectives. Global stories.
BREAKING

ਏਸ਼ੀਆ ਕੱਪ ਵਿੱਚ ਸਿੱਖ ਖਿਡਾਰੀਆਂ ਨੂੰ ਪੱਗ ਉਤਾਰਨ ਦੇ ਹੁਕਮ

Share this story

Page-1_32 ਨਵੀਂ ਦਿੱਲੀ, 23 ਜੁਲਾਈ (ਪੀ. ਟੀ)- ਚੀਨ ਦੇ ਵੁਹਾਨ ਸ਼ਹਿਰ ਵਿਚ ਚਲ ਰਹੇ ਏਸ਼ੀਆ ਕੱਪ ਵਿਚ ਭਾਰਤੀ ਬਾਸਕਟ ਬਾਲ ਟੀਮ ਦੇ ਦੋ ਸਿੱਖ ਖਿਡਾਰੀਆਂ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਅੰਗਰੇਜ਼ੀ ਵੈਬਸਾਈਟ ਦੀ ਰਿਪੋਰਟ ਅਨੁਸਾਰ ਭਾਰਤੀ ਟੀਮ ਦੇ ਦੋ ਖਿਡਾਰੀਆਂ ਨੂੰ ਪਗੜੀ ਪਹਿਨਣ ਤੋਂ ਰੋਕ ਦਿੱਤਾ ਗਿਆ ਸੀ। ਮਾਮਲਾ 12 ਜੁਲਾਈ ਨੂੰ ਜਪਾਨ ਦੇ ਖਿਲਾਫ ਹੋਏ ਇਕ ਮੈਚ ਦਾ ਹੈ ਜਦੋਂ ਅਮ੍ਰਿਤਪਾਲ ਸਿੰਘ ਅਤੇ ਅਮਜੋਤ ਸਿੰਘ ਨੂੰ ਪਗੜੀ ਲਾਹੁਣ ਲਈ ਕਿਹਾ ਗਿਆ ਸੀ। ਪਗੜੀ ਪਹਿਨਣ ਤੋਂ ਰੋਕਣ ਪਿਛੇ ਮੈਚ ਅਧਿਕਾਰੀਆਂ ਨੇ ਕੌਮਾਂਤਰੀ ਬਾਸਕਟ ਬਾਲ ਫੈਡਰੇਸ਼ਨ (ਫੀਬਾ) ਦੇ ਨਿਯਮਾਂ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਉਹ ਨਿਯਮ ਦੀ ਉਲੰਘਣਾ ਕਰ ਰਹੇ ਹਨ। ਫੈਡਰੇਸ਼ਨ ਦੇ ਨਿਯਮ ਅਨੁਸਾਰ ਖਿਡਾਰੀ ਅਜਿਹੀ

ਚੀਜ਼ ਨਹੀਂ ਪਹਿਨ ਸਕਦਾ ਜਿਸ ਨਾਲ ਦੂਜੇ ਖਿਡਾਰੀ ਨੂੰ ਚੋਟ ਲੱਗੇ। ਇਸ ਵਿਚ ਅੱਗੇ ਕਿਹਾ ਗਿਆ ਹੈ ਕਿ ਹੈਡਗੀਅਰ, ਹੇਅਰ ਐਕਸੈਸਰੀਜ਼ ਅਤੇ ਜਵੈਲਰੀ ਪਹਿਨਣ ਦੀ ਇਜਾਜ਼ਤ ਨਹੀਂ ਹੈ। ਭਾਰਤ ਦੇ ਕੋਚ ਸਕਾਟ ਫਲੇਮਿੰਗ ਨੇ ਇਸ ‘ਤੇ ਇਤਰਾਜ਼ ਪ੍ਰਗਟਾਇਆ ਪਰ ਉਸ ਨੂੰ ਅਣਗੌਲਿਆ ਕੀਤਾ ਗਿਆ ਅਤੇ ਪਗੜੀ ਲਾਹੁਣ ਤੋਂ ਬਾਅਦ ਹੀ ਉਨ੍ਹਾਂ ਨੂੰ ਖੇਡਣ ਦਿੱਤਾ ਗਿਆ। ਇਸ ਮੈਚ ਵਿਚ ਅੰਮ੍ਰਿਤਪਾਲ ਨੇ 15 ਅੰਕ ਬਣਾਏ ਸਨ ਪਰ ਮੈਚ ਵਿਚ ਭਾਰਤ ਨੂੰ 75-52 ਨਾਲ ਹਾਰ ਸਹਿਣੀ ਪਈ ਸੀ। ਭਾਰਤ ਇਸ ਮੁਕਾਬਲੇ ਵਿਚ ਸਤਵੇਂ ਸਥਾਨ ‘ਤੇ ਰਿਹਾ ਸੀ। ਇਸ ਤੋਂ ਪਹਿਲਾਂ ਉਸ ਨੇ ਮੇਜ਼ਬਾਨ ਚੀਨ ਨੂੰ ਹਰਾਕੇ ਮੁਕਾਬਲੇ ਵਿਚ ਵੱਡਾ ਧਮਾਕਾ ਕੀਤਾ ਸੀ। ਇਸ ਬਾਰੇ ਅੰਮ੍ਰਿਤਪਾਲ ਦਾ ਕਹਿਣਾ ਸੀ ਕਿ ਅਸੀ ਹਮੇਸ਼ਾ ਪਗੜੀ ਪਹਿਨਕੇ ਖੇਡਦੇ ਹਨ ਇਥੋਂ ਤੱਕ ਕਿ ਪਿਛਲੇ ਸਾਲ ਮਨੀਲਾ ਵਿਚ ਏਸ਼ੀਅਨ ਚੈਂਪੀਅਨਸ਼ਿਪ ਅਤੇ ਹਾਲ ਵਿਚ ਹੀ ਗੋਆ ਵਿਚ ਲੁਸੋਫੋਨੀਆ ਖੇਡਾਂ ਵਿਚ ਵੀ ਸਾਨੂੰ ਨਹੀਂ ਰੋਕਿਆ ਗਿਆ ਸੀ। ਅਮਜੋਤ ਕਿਹਾ ਕਿ ਪਗੜੀ ਪਹਿਨਣਾ ਸਾਡੇ ਜੀਵਨ ਦਾ ਹਿੱਸਾ ਹੈ ਜਦੋਂ ਉਨ੍ਹਾਂ ਨੇ ਕਿਹਾ ਕਿ ਅਸੀ ਨਹੀਂ ਖੇਡ ਸਕਦੇ ਤਾਂ ਮੈਨੂੰ ਬਹੁਤ ਬੁਰਾ ਲੱਗਾ ਪਰ ਟੀਮ ਲਈ ਅਸੀ ਬਿਨਾਂ ਪਗੜੀ ਪਹਿਨ ਕੇ ਖੇਡਣ ਦਾ ਫੈਸਲਾ ਲਿਆ। ਕੋਚ ਫਲੇਮਿੰਗ ਨੇ ਵੀ ਇਸ ਘਟਨਾ ‘ਤੇ ਰੋਸ ਪ੍ਰਗਟਾਉਂਦੇ ਹੋਏ ਕਿਹਾ ਕਿ ਕਿਸੇ ਵੀ ਧਾਰਮਿਕ ਭਾਵਨਾਵਾਂ ਨੂੰ ਸੱਟ ਪਹੁੰਚਾਉਣ ਵਾਲੇ ਨਿਯਮਾਂ ਦੇ ਉਹ ਨਿੱਜੀ ਤੌਰ ‘ਤੇ ਵਿਰੋਧੀ ਹਨ। ਪਗੜੀ ਤੋਂ ਕਿਸੇ ਨੂੰ ਨੁਕਸਾਨ ਨਹੀਂ ਹੁੰਦਾ। ਭਾਰਤੀ ਬਾਸਕਟ ਬਾਲ ਫੈਡਰੇਸ਼ਨ ਦੇ ਮੁੱਖੀ ਆਰ. ਐਸ. ਗਿਲ ਨੇ ਇਸ ਮਾਮਲੇ ਵਿਚ ਅਣਜਾਣਤਾ ਪ੍ਰਗਟਾਈ। ਉਨ੍ਹਾਂ ਨੇ ਕਿਹਾ ਕਿ ਅਜੇ ਇਹ ਮਾਮਲਾ ਮੇਰੇ ਧਿਆਨ ਵਿਚ ਨਹੀਂ ਆਇਆ ਹੈ ਪਰ ਇਹ ਕਾਫੀ ਗੰਭੀਰ ਮਾਮਲਾ ਹੈ। ਮੈਂ ਫੌਰੀ ਤੌਰ ‘ਤੇ ਟੀਮ ਮੈਨੇਜਰ ਤੋਂ ਰਿਪੋਰਟ ਮੰਗਵਾਉਂਦਾ ਹਾਂ ਅਤੇ ਕੌਮਾਂਤਰੀ ਫੈਡਰੇਸ਼ਨ ਅਤੇ ਵਿਸ਼ਵ ਦੇ ਸਾਹਮਣੇ ਸਖ਼ਤ ਵਿਰੋਧ ਦਰਜ ਕਰਾਂਗਾ। ਇਸ ਦੇ ਨਾਲ ਹੀ ਖੇਡ ਮੰਤਰਾਲੇ ਨਾਲ ਵੀ ਇਸ ਬਾਰੇ ਗੱਲ ਕਰਾਂਗਾ ਤਾਂ ਜੋ ਭਵਿੱਖ ਵਿਚ ਅਜਿਹਾ ਨਾ ਵਾਪਰੇ।

WRITTEN BY