Skip to content
Independent perspectives. Global stories.
BREAKING

ਹਰਿਆਣਾ ਚੋਣ ਤੋਂ ਪਹਿਲਾਂ ‘ਆਪ’ ਦੋ-ਫਾੜ

Share this story

Page-1_22 ਚੰਡੀਗੜ੍ਹ, 23 ਜੁਲਾਈ (ਨਾਗਪਾਲ)- ਲੋਕਸਭਾ ਚੋਣਾਂ ‘ਚ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਹਰਿਆਣਾ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਹੀ ਦੋ ਫਾੜ ਹੋ ਗਈ ਹੈ। ਚੋਣ ਲੜਣ ਨੂੰ ਲੈ ਕੇ ਪਾਰਟੀ ਦੇ ਹਰਿਆਣਾ ਦੇ ਦੋ ਵ¤ਡੇ ਨੇਤਾ ਯੁਗਿੰਦਰ ਯਾਦਵ ਅਤੇ ਨਵੀਨ ਜੈਹਿੰਦ ਦੇ ਵਿਚ ਵਿਵਾਦ ਵਧਦਾ ਨਜ਼ਰ ਆ ਰਿਹਾ ਹੈ। ਹਰਿਆਣਾ ਵਿਧਾਨਸਭਾ ਚੋਣ ਲੜਣ ਨੂੰ ਲੈ ਕੇ ਯੁਗਿੰਦਰ ਯਾਦਵ ਦੇ ਕਰਨਾਲ ‘ਚ ਦਿ¤ਤੇ ਗਏ ਬਿਆਨ ਦੇ ਠੀਕ ਉਲਟ ਨਵੀਨ ਜੈਹਿੰਦ ਨੇ ਕਿਹਾ ਹੈ ਕਿ ਚੋਣ ਲੜਣ ਦਾ ਫੈਸਲਾ ਅਜੇ ਨਹੀਂ ਹੋਇਆ ਹੈ। ਨਵੀਨ ਜੈਹਿੰਦ ਨੇ ਕਿਹਾ ਕਿ ਅਜੇ ਪਾਰਟੀ ਵਲੋਂ ਹਰਿਆਣਾ ‘ਚ ਚੋਣ ਨਹੀਂ ਲੜਣ ਦਾ ਕੋਈ ਫੈਸਲਾ ਨਹੀਂ ਹੋਇਆ ਹੈ। ਇਸ ਬਾਰੇ‘ ਚ ਪਾਰਟੀ ਦੀ ਪੰਜਾਬ ‘ਚ 25, 26 ਅਤੇ 27 ਜੁਲਾਈ ਨੂੰ ਰਾਸ਼ਟਰੀ ਕਾਰਜਕਾਰਿਣੀ ਦੀ

ਮੀਟਿੰਗ ‘ਚ ਫੈਸਲਾ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਪਾਰਟੀ ਦਾ ਕੈਡਰ ਬੂਥ ਲੈਵਲ ‘ਤੇ ਹੋਵੇਗਾ ਤਾਂ ਹੀ ਹਰਿਆਣਾ ‘ਚ ਚੋਣ ਲੜੀ ਜਾਵੇਗੀ। ਜ਼ਿਕਰਯੋਗ ਹੈ ਕਿ ਯੁਗਿੰਦ ਯਾਦਵ ਅਤੇ ਨਵੀਨ ਜੈਹਿੰਦ ਦੇ ਵਿਚ ਦੀ ਰ¤ਸਾਕਸ਼ੀ ਜਗ ਜ਼ਾਹਿਰ ਹੈ ਅਤੇ ਇਸ ਨੂੰ ਲੈ ਕੇ ਪਾਰਟੀ ‘ਚ ਮਤਭੇਦ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਲੋਕਸਭਾ ਚੋਣ ‘ਚ ਹਾਰ ਤੋਂ ਬਾਅਦ ਜੈਹਿੰਦ ਨੇ ਆਪਣੇ ਵਿਵਾਦਾਂ ਨੂੰ ਲੈ ਕੇ ਯਾਦਵ ਨੇ ਅਸਤੀਫਾ ਦੇ ਦਿ¤ਤਾ ਸੀ। ਜੈਹਿੰਦ ਨੇ ਨਾਲ ਹੀ ਇਹ ਵੀ ਜੋੜਿਆ ਕਿ ਪਾਰਟੀ ਦਾ ਸੰਗਠਨ ਜੇਕਰ ਮਜ਼ਬੂਤ ਹੋਵੇਂ ਤਾਂ ਹੀ ਚੋਣ ਲੜੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਨੇਤਾ ਬਣਨ ਲਈ ਰਾਜਨੀਤੀ ‘ਚ ਨਹੀਂ ਆਏ ਹਨ ਸਗੋਂ ਵਿਵਸਥਾ ਬਦਲਾਅ ਚਾਹੁੰਦੇ ਹਨ।

WRITTEN BY