Skip to content
Independent perspectives. Global stories.
BREAKING

ਸ਼ਹਿਰ ਵਾਸੀਆਂ ਨੇ ਕੀਤਾ ਹਾਈਵੇ ਜਾਮ

Share this story

ਮਲੋਟ, 19 ਜੁਲਾਈ (ਲੱਖਾ ਸ਼ਰਮਾ)- ਪ੍ਰਸ਼ਾਸਨ ਦੇ ‘ਕਾਤਲੀ’ ਪ੍ਰਬੰਧਾਂ ਦਾ ਸ਼ਿਕਾਰ ਮਲੋਟ ਵਿੱਚ ਇੱਕ ਗਰੀਬ ਦੁਕਾਨਦਾਰ ਉਸ ਵੇਲੇ ਹੋ ਕੇ ਫੌਤ ਹੋ ਗਿਆ, ਜਦੋ ਉਹ ਦੁਕਾਨ ਬੰਦ ਕਰਕੇ ਘਰ ਨੂੰ ਜਾ ਰਿਹਾ ਸੀ। ਸੁਰੇਸ਼ ਕੁਮਾਰ ਪੁੱਤਰ ਕ੍ਰਿਸ਼ਨ ਲਾਲ ਵਾਸੀ ਖਟੀਕਾਂ ਮੁਹੱਲਾ ਬੀਤੀ ਰਾਤ ਜਦੋਂ ਬੁਰਜ਼ਾਂ ਫਾਟਕ ਨੇੜਲੀ ਆਪਣੀ ਦੁਕਾਨ ਬੰਦ ਕਰਕੇ ਘਰ ਜਾਣ ਲੱਗਾ ਤਾਂ ਗਲੀ ’ਚ ਖੜ•ੇ ਸੀਵਰੇਜ਼ ਦੇ ਪਾਣੀ ’ਚੋ ਉਸ ਦਾ ਪੈਰ ਤਿਲਕ ਗਿਆ ਤੇ ਉਹ ਸੀਵਰੇਜ਼ ਦੀ ਨਾਲੀ ਦੇ ਪਾਣੀ ’ਚ ਜਾ ਡਿੱਗਾ। ਜਿਸ ਦੇ ਫਲਸਰੂਪ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸਵੇਰ ਹੁੰਦਿਆਂ ਸਬੰਧਤ ਵਾਰਡਾਂ ਦੇ ਲੋਕਾਂ ’ਚ ਆਕ੍ਰੋਸ਼ ਦੀ ਲਹਿਰ ਦੌੜ ਗਈ ਤੇ ਗੁੱਸਾਏ ਲੋਕਾਂ ਨੇ ਇਕੱਠੇ ਹੋ ਕੇ ਸ਼ਹਿਰ ਅੰਦਰੋਂ ¦ਘਦੇ ਰਾਸ਼ਟਰੀ ਰਾਜ ਮਾਰਗ ਨੰ: 9 ’ਤੇ ਧਰਨਾ ਲਾ ਕੇ ਆਵਾਜ਼ਾਈ ਠੱਪ ਕਰ ਦਿੱਤੀ। ਧਰਨੇ ’ਤੇ ਬੈਠੇ ਨੱਥੂ ਰਾਮ ਸਾਬਕਾ ਵਿਧਾਇਕ ਮਲੋਟ, ਸ਼ੁੱਭਦੀਪ ਬਿੱਟੂ ਕੌਂਸਲਰ ਅਤੇ ਰਿੰਕੂ, ਕ੍ਰਿਸ਼ਨ, ਮਨੋਜ ਆਦਿ ਨੇ ਦੱਸਿਆ ਕਿ ਬੁਰਜਾਂ ਫਾਟਕ

ਨੇੜਲੀ ਮੇਨ ਗਈ ’ਚ ਪਿਛਲੇ ਦੋ ਮਹੀਨਿਆਂ ਤੋਂ ਸੀਵਰੇਜ਼ ਦਾ ਪਾਣੀ ਖੜ•ਾ ਹੋਇਆ। ਮੌਕੇ ’ਤੇ ਮੌਜ਼ੂਦ ਜਲ ਸਪਲਾਈ ਅਤੇ ਸੀਵਰੇਜ਼ ਬੋਰਡ ਦੇ ਐਸ ਡੀ ਓ ਮੱਕੜ ਨੇ ਰੇਲਵੇ ਕਰਮਚਾਰੀਆਂ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਇਸ ਸਮੱਸਿਆ ਦਾ ਸਥਾਈ ਹੱਲ ਕਰ ਦਿੱਤਾ ਜਾਵੇਗਾ। ਧਰਨਾਕਾਰੀਆਂ ਨੇ ਐਸ ਐਚ ਓ ਥਾਣਾ ਸਿਟੀ ਮਲੋਟ ਜਤਿੰਦਰਪਾਲ ਸਿੰਘ ਦਾ ਭਰੋਸਾ ਮਿਲਣ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ। ਪਰ ਸੁਆਲ ਇਹ ਹੈ ਕਿÐਰੇਲਵੇ ਦੀ ਸਖਤੀ ਤੇ ਨਗਰ ਕੌਂਸਲ ਦੀ ਢਿੱਲਤਾ ਨੇ ਇੱਕ ਬੇਕਸੂਰ ਜਾਨ ਲੈ ਲਈ।

WRITTEN BY