Skip to content
Independent perspectives. Global stories.
BREAKING

ਚੌਲ ਨਾ ਲਗਾਉਣ ਵਾਲੇ 150 ਸ਼ੈਲਰਾਂ ਨੂੰ ਲੱਗਣਗੇ ਤਾਲੇ

Share this story

ਜਲੰਧਰ, 19 ਜੁਲਾਈ (ਪੱਤਰ ਪ੍ਰੇਰਕ)- ਪਿਛਲੇ ਚਾਰ ਸਾਲਾਂ ‘ਚ ਜਿੱਥੇ 400 ਦੇ ਕਰੀਬ ਸ਼ੈਲਰਾਂ ਨੂੰ ਤਾਲੇ ਲੱਗ ਚੁੱਕੇ ਹਨ ਤੇ ਹੁਣ ਪੰਜਾਬ ਸਰਕਾਰ ਵੱਲੋਂ ਆਪਣੇ ਬਕਾਇਆ ਪਏ ਸੈਂਕੜੇ ਕਰੋੜਾਂ ਦੇ ਚੌਲਾਂ ਦੀ ਵਸੂਲੀ ਲਈ ਸ਼ੈਲਰ ਮਾਲਕਾਂ ਨੂੰ ਨਿਰਦੇਸ਼ ਜਾਰੀ ਕਰ ਦਿੱਤਾ ਹੈ ਕਿ ਉਹ ਵਿਆਜ ਸਮੇਤ ਸਰਕਾਰੀ ਚੌਲ 2951 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਰਕਾਰ ਪਾਸ ਰਕਮਾਂ ਜਮਾਂ ਕਰਵਾਉਣ। ਇਸ ਵੇਲੇ 100 ਤੋਂ ਜ਼ਿਆਦਾ ਇਸ ਤਰਾਂ ਦੇ ਸ਼ੈਲਰ ਹਨ ਜਿਨ੍ਹਾਂ ਨੇ ਕਰੋੜਾਂ ਰੁਪਏ ਦੇ ਚੌਲ ਸਰਕਾਰ ਨੂੰ ਵਾਪਸ ਦੇਣੇ ਹਨ ਤੇ ਪਰ ਉਨ੍ਹਾਂ ‘ਚੋਂ ਕਈਆਂ ਕੋਲ ਤਾਂ ਇਸ ਵੇਲੇ ਨਾ ਹੀ ਚੌਲ ਨਾ ਹੀ ਰਕਮਾਂ ਮੌਜੂਦ ਹਨ ਜਿਸ ਕਰਕੇ ਇਹ ਖ਼ਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਜਿਨ੍ਹਾਂ 150 ਦੇ ਕਰੀਬ ਸ਼ੈਲਰਾਂ ਨੇ ਚੌਲ ਨਹੀਂ ਦਿੱਤੇ ਹਨ ਤੇ ਉਨ੍ਹਾਂ ਨੂੰ ਤਾਲੇ ਲੱਗ ਸਕਦੇ ਹਨ। ਇਸ ਦਾ ਖ਼ਦਸ਼ਾ ਸ਼ੈਲਰ ਸਨਅਤ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਇਹ ਸਮਝਿਆ ਜਾ ਰਿਹਾ ਹੈ ਕਿ ਸਰਕਾਰ ਨੇ ਚੌਲਾਂ ਦੀ ਵਸੂਲੀ ਕਰਨ ਲਈ ਸਮਾਂ 30

ਜੁਲਾਈ ਤੱਕ ਦੇ ਦਿੱਤਾ ਹੈ ਤੇ ਜੇਕਰ ਸ਼ੈਲਰ ਮਾਲਕਾਂ ਨੇ ਰਕਮਾਂ ਜਮਾਂ ਨਾ ਕਰਵਾਈਆਂ ਤਾਂ ਉਨ੍ਹਾਂ ਦੇ ਸ਼ੈਲਰਾਂ ਨੂੰ ਤਾਲਾ ਲੱਗਣਾ ਪੱਕਾ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਇਸ ਤਰਾਂ ਦੇ ਸ਼ੈਲਰਾਂ ਨੂੰ ਉਂਜ ਵੀ ਛੜਾਈ ਲਈ ਪੈਡੀ ਅਲਾਟ ਹੋਣ ਦੀ ਸੰਭਾਵਨਾ ਨਹੀਂ ਹੈ।

WRITTEN BY