ਜਲੰਧਰ, 19 ਜੁਲਾਈ (ਪੀ. ਟੀ)-ਲੋਕਾਂ ਨੂੰ ਆਪਣੇ ਮਨ ਦਾ ਗੁਬਾਰ ਕੱਢਣ ਲਈ ਸ਼ੋਸ਼ਲ ਨੈਟਵਰਕ ਨੇ ਨਵੀਂ ਰਾਹ ਦਿਖਾਈ ਹੈ ਅਤੇ ਹਰ ਵਰਗ ਦੇ ਲੋਕ ਸਰਕਾਰ ਅਤੇ ਅਫਸਰਸ਼ਾਹੀਆਂ ਨੂੰ ਕੁਮੈਂਟ ਕਰ ਕੇ ਆਪਣੀ ਗੱਲ ਪਹੁੰਚਾਉਣ ਦਾ ਸ਼ੋਸ਼ਲ ਮੀਡੀਆ, ਫੇਸਬੁੱਕ ਨੂੰ ਆਪਣਾ ਵੱਡਾ ਹਥਿਆਰ ਮੰਨ ਰਹੇ ਹਨ। ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਹਰਿਆਣੇ ਵਿਚ ਬਣੀ ਗੁਰਦਵਾਰਾ ਕਮੇਟੀ ਦੇ ਮਸਲੇ ‘ਤੇ ਅੱਖਾਂ ਨਮ ਕੀਤੀਆਂ ਸਨ ਬਾਰੇ ਅੱਜ ਜੋ ਫੇਸਬੁੱਕ ‘ਤੇ ਗੀਤ ਨੁਮਾ ਚਿੱਠੀ ਲਿਖੀ ਹੈ, ਜਿਸ ਦਾ ਅੰਤਰਾ ਹੈ ਹੁਣ ਕਾਹਤੋਂ ਰੋਇਆ ਬਾਦਲਾ ਬਣੀ ਵੱਖਰੀ ਕਮੇਟੀ ਹਰਿਆਣੇ ਦੀ।ਨੀਂਦ ਉੱਡ ਗਈ ਸੀ ਬਾਦਲਾਂ ਦੇ ਲਾਣੇ ਦੀ, ਨਿੱਤ ਹੁੰਦੇ ਸੀ ਜ਼ੁਲਮ ਜਦੋਂ ਸਿੱਖਾਂ ‘ਤੇ ਨਾ ਕੋਈ ਹੰਝੂ ਚੋਇਆ ਬਾਦਲਾ, ਹੁਣ ਜਾਂਦੀ ਸੀ ਗੋਲਕ ਜਦੋਂ ਦਿੱਸਦੀ ਤਾਂ ਹੁਣ ਕਾਹਤੋਂ ਰੋਇਆ ਬਾਦਲਾ।ਇਸ ਪੱਤਰ ਵਿਚ ਅੱਗੇ ਲਿਖਿਆ ਹੈ ਕਿ ਕੀਤਾ ਸਿੱਖੀ ਦਾ ਤੂੰ ਬੜਾ ਨੁਕਸਾਨ ਏ, ਭਰ ਹੋਣਾ ਨਹੀਂ ਜਦੋਂ ਤੱਕ ਜਾਨ ਏ। ਦਿੱਤੀ ਮਾਨਤਾ ਮੁਕਾ ਤੁੰ ਜਥੇਦਾਰ ਦੀ ਧਾਰ
ਖੁੰਡੀ ਕੀਤੀ ਖੰਡਿਆਂ ਦੀ ਧਾਰ ਦੀ, ਇਕ ਕੁਰਸੀ ਲਈ ਸਿੱਖੀ ਦੀਆਂ ਜੜ੍ਹਾਂ ਵਿਚ ਤੇਲ ਬੜਾ ਚੋਇਆ ਬਾਦਲਾ। ਜੀਹਨੂੰ ਮਰਜੀ ਤੂੰ ਪੰਥ ਵਿਚੋਂ ਛੇਕਦਾ ਆਪ ਡੇਰਿਆਂ ‘ਚ ਜਾ ਕੇ ਮੱਥੇ ਟੇਕਦਾ। ਲੋਕਾਂ ਲਈ ਪੁੱਟੇ ਟੋਏ ਬਾਦਲਾ ਹੁਣ ਜਾਂਦੀ ਸੀ ਗੋਲਕ ਤੈਨੂੰ ਦਿੱਸਦੀ ਤਾਂ ਭੁੱਬਾਂ ਮਾਰ ਰੋਇਆ ਬਾਦਲਾ। ਅੰਤ ਵਿਚ ਰਮਨਦੀਪ ਸਿੰਘ ਲਿਖਦਾ ਹੈ ਕਿ ਸਾਡੇ ਛੱਡ ਤੇ ਤੂੰ ਮਸਲੇ ਪੰਜਾਬ ਦੇ ਪੱਤੇ ਝਾੜ ਦਿੱਤੇ ਸੋੱਖੀ ਦੀ ਗੁਲਾਬ ਦੇ। ਰਾਜਨੀਤੀ ਲਈ ਤੂੰ ਪੰਥ ਸਦਾ ਵਾਰਿਆ, ਰਲ ਵੈਰੀਆਂ ਨਾਲ ਢਾਹ ਲਾਈ ਪੰਥ ਨੂੰ, ਨਾ ਦਾਗ ਜਾਣਾ ਧੋਇਆ ਬਾਦਲਾ ਹੁਣ ਜਾਂਦੀ ਸੀ ਗੋਲਕ ਤੈਨੂੰ ਦਿੱਸਦੀ ਤਾਂ ਭੁੱਬਾਂ ਮਾਰ ਰੋਇਆ ਬਾਦਲਾ। ਇਸ ਚਿੱਠੀ ਨੂੰ ਲੋਕ ਜਿਥੇ ਪੜ੍ਹ ਰਹੇ ਉਥੇ ਵੱਧ ਤੋਂ ਵੱਧ ਸ਼ੇਅਰ ਵੀ ਕਰ ਰਹੇ ਹਨ ਤਾਂ ਜੋ ਹਰ ਵਿਅਕਤੀ ਇਸ ਨੂੰ ਪੜ੍ਹ ਸਕੇ।



