ਸਿਲੀਗੁੜੀ, 19 ਜੁਲਾਈ (ਪੀ. ਟੀ)- ਪੱਛਮੀ ਬੰਗਾਲ ‘ਚ ਸ਼ੱਕੀ ਇੰਸੇਫਲਾਇਟਸ ਨਾਲ ਇੱਕ ਹੋਰ ਵਿਅਕਤੀ ਦੀ ਮੌਤ ਤੋਂ ਬਾਅਦ ਪਿਛਲੇ 17 ਦਿਨਾਂ ‘ਚ ਇਸ ਰੋਗ ਨਾਲ ਮਰਨ ਵਾਲਿਆਂ ਦੀ ਗਿਣਤੀ 45 ਹੋ ਗਈ ਹੈ। ਇੱਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਸ਼ੁੱਕਰਵਾਰ ਰਾਤ ਦਾਰਜਲਿੰਗ ਜ਼ਿਲ੍ਹਾ ਸਥਿਤ ਉੱਤਰ ਬੰਗਾਲ ਚਿਕਿਤਸਾ ਮਹਾਂਵਿਦਿਆਲਾ ਤੇ ਹਸਪਤਾਲ ‘ਚ ਇਸ ਰੋਗ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਸਕੂਲ ਆਫ ਟਰਾਪਿਕਲ ਮੈਡਸੀਨ ਕੋਲਕਾਤਾ ਤੋਂ ਦੋ ਮਾਹਿਰਾਂ ਦੇ ਇੱਕ ਪ੍ਰਤੀਨਿਧੀ ਮੰਡਲ ਨੇ ਸ਼ੁੱਕਰਵਾਰ ਨੂੰ ਕਥਿਤ ਇੰਸੇਫਲਾਇਟਸ ਤੇ ਜਾਪਾਨੀ ਇੰਸੇਫਲਾਇਟਸ ਸਿੰਡਰੋਮ ਨਾਲ ਹੋਈਆਂ ਮੌਤਾਂ ਨਾਲ ਸਬੰਧਤ ਤੱਥਾਂ ਦਾ ਪਤਾ ਲਗਾਉਣ ਲਈ ਐਨਬੀਐਮਸੀਐਚ ਦਾ ਦੌਰਾ ਕੀਤਾ। ਇਹ ਦਲ ਅੱਜ ਰੋਗ ਤੋਂ ਪ੍ਰਭਾਵਿਤ ਜਲਪਾਈਗੁੜੀ ਜ਼ਿਲ੍ਹੇ ਦੇ ਧੂਪਗੁੜੀ, ਮੈਨਾਗੁੜੀ ਤੇ ਮਾਲਬਾਜਾਰ ਦਾ ਦੌਰਾ ਕਰੇਗਾ।



