Skip to content
Independent perspectives. Global stories.
BREAKING

ਪੇਸ਼ਾਵਰ, ਕਿੱਤਾਮੁਖੀ ਅਤੇ ਤਕਨੀਕੀ ਸਿੱਖਿਆ ’ਚ ਮੋਹਰੀ ਪੰਜਾਬ ਦੀ ਸ਼ਾਨ ਰਾਮਗੜ੍ਹੀਆ ਸਿੱਖਿਆ ਸੰਸਥਾਵਾਂ ਫਗਵਾੜਾ

Share this story

ਪਰਨੀਤ ਬਰਾੜ-    ਕਾਰਜਕਾਰੀ ਸੰਪਾਦਕ   1929 ਤੋਂ ਫਗਵਾੜਾ ਵਿਖੇ ਹੋਂਦ ਵਿੱਚ ਆਈ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਨੇ ਪੰਜਾਬ ਵਿੱਚ  ਵਿਦਿਅਕ ਖੇਤਰ ਦੀ ਨਕਸ਼ ਨੁਹਾਰ ਬਦਲ ਕੇ ਰੱਖ ਦਿੱਤੀ ਹੈ। ਇਸ ਸੰਸਥਾ ਅਧੀਨ ਦਰਜਨਾਂ ਸਕੂਲ ਅਤੇ ਕਾਲਜ ਫਗਵਾੜਾ ਖੇਤਰ ਵਿੱਚ ਵਿਦਿਆ ਦਾ ਪਸਾਰ ਕਰਨ ਵਿੱਚ ਜੁੱਟੇ ਹੋਏ ਹਨ। ਕੌਂਸਲ ਦੇ ਮੌਜੂਦਾ ਪ੍ਰਧਾਨ ਸ. ਭਰਪੂਰ ਸਿੰਘ ਭੋਗਲ ਦੀ ਅਗਵਾਈ ਹੇਠ ਚੱਲ ਰਹੇ ਦੁਆਬਾ ਖੇਤਰ ਦੇ ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦਾ ਨਾਮ ਪੰਜਾਬ ਦੇ ਸਿਰਕੱਢ ਕਾਲਜਾਂ ਵਿੱਚ ਸ਼ੁਮਾਰ ਹੈ। 1949 ਤੋਂ ਟੈਕਨੀਕਲ ਵਿਦਿਆ ਵਿੱਚ ਆਪਣਾ ਯੋਗਦਾਨ ਪਾ ਰਹੇ ਰਾਮਗੜ੍ਹੀਆ ਸਮੂਹ ਨੇ ਪੰਜਾਬ ਨੂੰ ਸਭ ਤੋਂ ਪਹਿਲਾਂ ਪੋਲੀਟੈਕਨਿਕ ਕਾਲਜ ਦਿੱਤਾ। ਰਾਮਗੜ੍ਹੀਆ ਇੰਜੀਨੀਅਰਿੰਗ ਕਾਲਜ ਵੀ ਇਸੇ ਲੜੀ ਵਿੱਚ ਇੱਕ ਮੀਲ ਪੱਥਰ ਸਾਬਿਤ ਹੋਇਆ ਹੈ। ਸ਼ੁਰੂਆਤ ਵਿੱਚ ਜਦੋਂ ਸੰਸਥਾ ਦੇ ਸੰਸਥਾਪਕ ਸਵਰਗੀ ਸ. ਮੋਹਨ ਸਿੰਘ ਹਦਿਆਬਾਦੀ ਵੱਲੋਂ ਇਕ ਸਕੂਲ ਦੇ ਵਜੋਂ ਵਿਦਿਅਕ ਖੇਤਰ ਵਿੱਚ ਪਹਿਲ ਕੀਤੀ ਗਈ ਸੀ ਤਾਂ ਸਕੂਲ ਨੂੰ ਇਕ ਕਿਰਾਏ ਦੀ ਦੁਕਾਨ ਵਿੱਚ ਮਈ 1929 ’ਚ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਨੇ ਵਿਦਿਆ ਨੂੰ ਮੁਫਤ ਵੰਡਿਆ। ਫੇਰ ਉਨ੍ਹਾਂ ਵੱਲੋਂ ਵਿਦਿਆ ਦੇ ਨਾਲ ਨਾਲ ਚਿੱਤਰਕਾਰੀ ਤੇ ਤਰਖਾਣੀ ਵੀ ਸ਼ੁਰੂ ਕੀਤੀ ਗਈ ਅਤੇ ਇਸ ਅਦਾਰੇ ਦਾ ਨਾਮ ਰਾਮਗੜ੍ਹੀਆ ਵਿਸ਼ਕਰਮਾ ਇੰਡਸਟਰੀਅਲ ਸਕੂਲ ਤੇ ਅੱਜ ਜੋ ਰਾਮਗ਼ੜ੍ਹੀਆ ਕਾਲਜੀਏਟ ਸਕੂਲ ਵਜੋਂ ਜਾਣਿਆ ਜਾਂਦਾ ਹੈ, ਰੱਖਿਆ ਗਿਆ ਸੀ। 1931-1932 ਵਿੱਚ ਇਸ ਸਕੂਲ ਵਿੱਚ ਮਿਡਲ ਕਲਾਸਾਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ। 1935 ਵਿੱਚ ਇਹ ਸਕੂਲ ਹਾਈ ਸਕੂਲ ਬਣ ਗਿਆ। 1936 ਵਿੱਚ ਪੰਜਾਬ ਯੂਨੀਵਰਸਿਟੀ ਦੇ ਮੈਟ੍ਰਿਕ ਦੇ ਪੇਪਰ ਦੇਣ ਵਾਲਾ ਪਹਿਲਾ ਸਕੂਲੀ ਬੈਚ ਪ੍ਰੀਖਿਆ ਵਿੱਚ ਪਾਸ ਹੋਇਆ। 1936 ਵਿੱਚ ਸਰਦਾਰ ਮੇਲਾ ਸਿੰਘ ਭੋਗਲ ਵਲੋਂ ਅਦਾਰੇ ਦੇ ਉਪ ਪ੍ਰਧਾਨ ਵਜੋਂ ਨਿਯੁਕਤੀ ਇਕ ਮੀਲ ਪੱਥਰ ਸਾਬਿਤ ਹੋਈ। ਸਰਦਾਰ ਭੋਗਲ ਜੀ ਦੀ ਨਿਯੁਕਤੀ ਨਾਲ ਸਰਦਾਰ ਮੋਹਨ ਸਿੰਘ ਜੀ ਦੇ ਸੁਪਨਿਆਂ ਨੂੰ ਵੱਡੀ ਉਡਾਨ ਮਿਲੀ। ਜੀ.ਟੀ.ਰੋਡ ਫਗਵਾੜਾ ਵਿੱਚ ਢਾਈ ਏਕੜ ਵਿੱਚ ਅਦਾਰੇ ਦੀ 2 ਹਜ਼ਾਰ ਕਮਰਿਆਂ ਵਾਲੀ ਨਵੀਂ ਇਮਾਰਤ ਬਣੀ ਜਿਸ ਵਿੱਚ ਕਲਾਸਰੂਮ, ਹਾਲ, ਦਫ਼ਤਰ, ਹੌਸਟਲ, ਲੈਬੋਰਟਰੀਆਂ ਅਤੇ ਫਿਰ 1960 ਵਿੱਚ ਬਣਿਆ ਪੰਜਾਬ ਦੇ ਸਭ ਤੋਂ ਵੱਡੇ ਸਟੇਡੀਅਮਾਂ ਵਿੱਚ

ਸ਼ਾਮਲ ਅਕਾਲ ਸਟੇਡੀਅਮ। ਸ਼ਹਿਰ ਦੇ ਨਾਲ ਨਾਲ ਇਹ ਅਦਾਰਾ ਪੇਂਡੂ ਖੇਤਰ ਲਈ ਵੀ ਉਨਾ ਹੀ ਸੰਜੀਦਾ ਸੀ। ਜਿਸ ਲਈ 1944 ਵਿੱਚ ਪਹਿਲਾਂ ਨੰਗਲ-ਮਾਝਾ ਵਿਖੇ ਤੇ ਫਿਰ ਰਾਮਗੜ੍ਹ ਤੇ ਕਥੂਨੰਗਲ ਵਿਖੇ ਹਾਈ ਸਕੂਲ ਸ਼ੁਰੂ ਕੀਤੇ ਗਏ। 1946 ਵਿੱਚ ਸਵ. ਸਰਦਾਰ ਮੋਹਨ ਸਿੰਘ ਵੱਲੋਂ ਅਦਾਰੇ ਨੂੰ 12 ਏਕੜ ਦੀ ਜ਼ਮੀਨ ਦਿੱਤੀ ਗਈ, ਜਿਸ ਨਾਲ ਟੈਕਨੀਕਲ ਸਿੱਖਿਆ ਵਿੱਚ ਕਾਲਜ ਦੇਣ ਦਾ ਸੁਪਨਾ ਪੂਰਾ ਹੋਇਆ।
ਵਿਦਿਆ ਦੇ ਨਾਲ ਹੋਰਨਾਂ ਖੇਤਰਾਂ ਵਿੱਚ ਵੀ ਕਾਲਜ ਨੂੰ ਨਾਮਣਾ ਹਾਸਲ ਹੈ। ਪੰਜਾਬ ਟੈਕਨੀਕਲ ਯੂਨੀਵਰਸਿਟੀ ਚੈਂਪੀਅਨਸ਼ਿਪ ਟਰਾਫ਼ੀ 2012-13 ਵਿੱਚ ਕਰਾਸ ਕੰਟਰੀ ਰੇਸ ਅਤੇ ਹੈਂਡ ਬਾਲ ਦੀ ਜੇਤੂ ਟਰਾਫ਼ੀ ਇਸੇ ਕਾਲਜ ਦੇ ਹੱਥ ਆਈ ਹੈ। ਪੀ.ਟੀ.ਯੂ. 200 ਮੀਟਰ ਅਤੇ 400 ਮੀਟਰ ਰੇਸ ਵਿੱਚ ਨਵੇਂ ਕੀਰਤੀਮਾਨ ਸਥਾਪਿਤ ਕਰਨ ਵਾਲੇ ਰਾਮਗੜ੍ਹੀਆ ਕਾਲਜ ਦੇ ਹੋਣਹਾਰ ਬੱਚੇ ਹਨ। ਪੀ.ਟੀ.ਯੂ. ਯੂਥ ਫੈਸਟੀਬਲ ਦੇ ਜੋਨਲ ਅਤੇ ਇੰਟਰ ਜੋਨਲ ਮੁਕਾਬਲਿਆਂ ਵਿੱਚ ਰਾਮਗੜ੍ਹੀਆ ਕਾਲਜ ਦੀਆਂ ਟੀਮਾਂ ਨੇ 42 ਸੋਨ ਅਤੇ ਚਾਂਦੀ ਤਗਮੇ ਜਿੱਤ ਖੇਡਾਂ ਵਿੱਚ ਵੀ ਆਪਣਾ ਲੋਹਾ ਮਨਵਾਇਆ ਹੈ। ਪੜ੍ਹਾਈ ਦੇ ਨਾਲ ਨਾਲ ਹਰ ਖੇਤਰ ਵਿੱਚ ਵਿਦਿਆਰਥੀਆਂ ਨੂੰ ਪੂਰਾ ਸਹਿਯੋਗ ਪ੍ਰਦਾਨ ਕਰਦੀ ਇਥੋਂ ਦੀ ਫੈਕਲਟੀ ਅਤਿ ਨਾਮਵਰ ਅਤੇ ਨਿਪੁੰਨ ਹੈ। ਉਚ ਸਿੱਖਿਆ ਵਿਚ ਪੀ.ਐਚ.ਡੀ. ਪੱਧਰ ਦੀ ਪੜ੍ਹਾਈ ਨੂੰ ਸ਼ਾਮਲ ਕਰਨ ਦਾ ਸਿਹਰਾ ਅਤਿ ਕਾਰਜਸ਼ੀਲ ਡਾਇਰੈਕਟਰ ਡਾ. ਵਯੋਮਾ ਭੋਗਲ ਢੱਟ ਜੀ ਦੇ ਸਿਰ ਹੈ। ਮੈਡਮ ਡਾ. ਵਯੋਮਾ ਦਾ ਮਕਸਦ ਫਗਵਾੜੇ ਦੀ ਇਸ ਸੰਸਥਾ ਨੂੰ ਰਾਸ਼ਟਰੀ ਪੱਧਰ ਦੀਆਂ ਵਿਦਿਅਕ ਸੰਸਥਾਵਾਂ ਵਿੱਚ ਸ਼ੁਮਾਰ ਕਰਨਾ ਹੈ, ਜੋ ਇਸ ਟੀਚੇ ਲਈ ਵਿਦਿਆਰਥੀਆਂ ਵਿੱਚ ਪੜ੍ਹਾਈ ਪ੍ਰਤੀ ਲਗਨ ਅਤੇ ਸਫਲਤਾ ਦੇ ਨਾਲ ਨਾਲ ਹਰ ਪੱਖੋਂ ਵਿਕਾਸ ਦੀ ਹਾਮੀ ਭਰਦੇ ਹਨ।
ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਫਗਵਾੜਾ ਇੱਕ ਮਾਨਤਾ ਪ੍ਰਾਪਤ ਪ੍ਰਮਾਣਿਤ  ਸੰਸਥਾ ਹੈ, ਜੋ 1929 ਤੋਂ ਦਰਜਨਾਂ ਸਕੂਲ ਅਤੇ ਕਾਲਜ ਸੁਚਾਰੂ ਢੰਗ ਨਾਲ ਚਲਾ ਰਹੀ ਹੈ। ਰਾਮਗ਼ੜ੍ਹੀਆ ਐਜੂਕੇਸ਼ਨਲ ਅਧਾਰਿਆਂ ਦਾ ਇਤਿਹਾਸ 17 ਅਪ੍ਰੈਲ 1929 ਤੋਂ ਸ਼ੁਰੂ ਹੋਇਆ। ਸਰਦਾਰ ਮੋਹਨ ਸਿੰਘ ਹਦਿਆਬਾਦੀ ਵੱਲੋਂ ਮਹਿਜ਼ ਇੱਕ ਤਜ਼ਰਬੇ ਵਜੋਂ ਸ਼ੁਰੂ ਕੀਤੇ ਗਏ ਪਹਿਲੇ ਸਕੂਲ ਨੇ ਫਗਵਾੜਾ ਵਿੱਚ ਵਿੱਿਦਆ ਦੀਆਂ ਜੜ੍ਹਾਂ ਲਾਈਆਂ। ਉਨ੍ਹਾਂ ਦੀ ਅਗਵਾਈ ਹੇਠ ਇਹ ਸੰਸਥਾ ਦਿਨ ਦੁੱਗਣੀ ਰਾਤ ਚੁਗਣੀ ਤਰੱਕੀ ਕਰਦੀ ਗਈ।
ਇਸ ਸਮੇਂ ਵਿਦਿਅਕ ਅਦਾਰਿਆਂ ਦਾ ਇਹ ਤਾਨਾ-ਬਾਨਾ ਫਗਵਾੜਾ ਅਤੇ ਨਾਲ ਦੇ ਇਲਾਕਿਆਂ ਵਿੱਚ ਵੀ ਫੈਲ ਚੁੱਕਿਆ ਹੈ। ਰਾਮਗੜ੍ਹੀਆ ਐਜੂਕੇਸ਼ਨਲ ਅਦਾਰਿਆਂ ਵਿੱਚ ਰਾਮਗੜ੍ਹੀਆ ਸੀਨੀਅਰ ਸੈਕੰਡਰੀ ਸਕੂਲ (1929), ਰਾਮਗੜ੍ਹੀਆ ਕਾਲਜ (1946), ਰਾਮਗੜ੍ਹੀਆ ਇੰਡਸਟਰੀਅਲ ਟ੍ਰੇਨਿੰਗ ਸੈਂਟਰ (1948), ਪਾਲੀਟੈਕਨਿਕ (1950), ਕਾਲਜ਼ ਆਫ਼ ਐਜੂਕੇਸ਼ਨ (1956) ਜਿਸ ਵਿੱਚ ਐ¤ਮ.ਐ¤ਡ. ਦੀਆਂ ਕਲਾਸਾਂ ਵੀ ਸ਼ਾਮਲ ਹਨ, ਰਾਮਗੜ੍ਹੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ (1958), ਡੀ.ਬੀ.ਐ¤ਮ. ਹਾਈ ਸਕੂਲ ਕੁਲਥਾਮ (1963), ਜੀ.ਐਨ.ਬੀ. ਐਲ.ਰਾਮਗੜ੍ਹੀਆ ਕਾਲਜ ਫਾਰ ਵੂਮੈਨ (1970), ਬੇਬੇ ਨਾਨਕੀ ਗਰਲਜ਼ ਮਿਡਲ ਸਕੂਲ (1970), ਕਮਿਊਨਿਟੀ ਡਿਵੈਲਪਮੈਂਟ ਸੈਲ (1978), ਭਾਰਤ ਸਰਕਾਰ ਦੀ ਸਕੀਮ ਹੇਠ ਅਤੇ ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲਜੀ (2003), ਰਾਮਗੜ੍ਹੀਆ ਇੰਸਟੀਚਿਊਟ ਆਫ਼ ਹੈਲਥ ਸਾਇੰਸ ਐਂਡ ਰਿਸਚਰਚ (2009)  ਪ੍ਰਮੁੱਖ ਹਨ।
ਐਲੀਮੈਂਟਰੀ, ਸੈਕੰਡਰੀ, ਹਾਈਅਰ ਸੈਕੰਡਰੀ, ਵਕੈਸ਼ਨਲ, ਟੈਕਨੀਕਲ ਅਤੇ ਅਧਿਆਪਕ ਸਿੱਖਿਆ ਪ੍ਰਦਾਨ ਕਰਕੇ ਇਹ ਅਦਾਰੇ ਵਿਦਿਆ ਦੇ ਮਹਾਨ ਸਰੋਤ ਨੂੰ ਕਿਸੇ ਧਰਮ, ਜਾਤ-ਪਾਤ ਅਤੇ ਕਸਬੇ ਦੇ ਫਰਕ ਕੀਤੇ ਬਿਨਾਂ ਨਿਸ਼ਕਾਮ ਵੰਡ ਰਹੇ ਹਨ। ਪਾਲੀਟੈਕਨਿਕ ਵਿਦਿਆ ਦੇ ਖੇਤਰ ਵਿਚ ਰਾਮਗੜ੍ਹੀਆ ਇੰਸਟੀਚਿਊਟ ਪਹਿਲਾ ਅਤੇ ਸਭ ਤੋਂ ਪੁਰਾਣਾ (1950) ਅਦਾਰਾ ਹੈ। ਇਸ ਸਮੇਂ ਕੁਲ ਅੱਠ ਹਜ਼ਾਰ ਵਿਦਿਆਰਥੀ ਅਤੇ ਸਿਖਿਆਰਥੀ ਇਨ੍ਹਾਂ ਅਧਾਰਿਆਂ ਵਿੱਚ ਵਿਦਿਆ ਗ੍ਰਹਿਣ ਕਰ ਰਹੇ ਹਨ। ਇਸ ਤੋਂ ਇਲਾਵਾ ਲੱਗਭੱਗ ਪੰਜ ਸੌ ਮੈਂਬਰਾਂ ਦਾ ਸਟਾਫ਼ ਜਿਨ੍ਹਾਂ ਵਿੱਚ ਪ੍ਰਿੰਸੀਪਲ ਤੋਂ ਲੈ ਕੇ ਚੌਥਾ ਦਰਜ਼ਾ ਮੁਲਾਜ਼ਮ ਸ਼ਾਮਲ ਹਨ। ਵਿਦਿਆ ਦੇ ਇਨ੍ਹਾਂ ਅਦਾਰਿਆਂ ਵਿੱਚ ਸੇਵਾ ਨਿਭਾ ਰਹੇ ਹਨ।
ਇਨ੍ਹਾਂ ਵਿਦਿਅਕ ਸੰਸਥਾਵਾਂ ਵਿੱਚ ਸਿਖਿਆਰਥੀ ਵਿਦਿਆ ਦੇ ਨਾਲ ਨਾਲ ਸਮਾਜਿਕ, ਸੱਭਿਅਕ, ਅਧਿਆਤਮਕ ਅਤੇ ਮੌਲਿਕ ਸਿੱਖਿਆ ਵੀ ਪ੍ਰਾਪਤ ਕਰਦਾ ਹੈ। ਇਹੀ ਕਾਰਨ ਹੈ ਕਿ ਅੱਜ ਇਹ ਅਧਾਰੇ ਦੇਸ਼ ਦੇ ਪਹਿਲੇ ਦਰਜੇ ਦੇ ਵਿਦਿਅਕ ਸਰੋਤ ਬਣ ਚੁੱਕੇ ਹਨ।
1993 ਵਿੱਚ ਸਿਵਲ, ਇਲਕਟਰੀਕਲ ਅਤੇ ਮਕੈਨੀਕਲ ਕੋਰਸ ਸ਼ੁਰੂ ਕਰਕੇ ਰਾਮਗੜ੍ਹੀਆ ਇੰਸਟੀਚਿਊਟ ਨੇ ਪਾਲੀਟੈਕਨਿਕ ਖੇਤਰ ਵਿੱਚ ਵੀ ਆਪਣੇ ਪੈਰ ਜਮਾ ਲਏ। ਇਸ ਦੇ ਨਾਲ ਨਾਲ ਤਕਨੀਕੀ ਸਿੱਖਿਆ ਦੀ ਘਾਟ ਨੂੰ ਸਮਝਦੇ ਹੋਏ ਸ਼ਿਲਪਕਾਰੀ ਅਤੇ ਤਰਖਾਣੀ ਲਈ ਸਕੂਲ ਸ਼ੁਰੂ ਕੀਤਾ ਗਿਆ। ਛੋਟੇ ਕਿੱਤਿਆਂ ਨਾਲ ਸ਼ੁਰੂ ਕੀਤੇ ਇਸ ਅਦਾਰੇ ਵਿੱਚ ਹੁਣ ਇਲੈਕਟ੍ਰੀਸ਼ਨ ਅਤੇ ਹੋਰ ਮਕੈਨਿਕ ਸਿੱਖਿਆ ਵੀ ਦਿੱਤੀ ਜਾ ਰਹੀ ਹੈ।
ਅਦਾਰੇ ਦੇ ਅਗਲੇ ਪ੍ਰਧਾਨ ਸ. ਪ੍ਰੀਤਮ ਸਿੰਘ ਭੋਗਲ ਦੇ ਯਤਨਾਂ ਸਦਕਾ 1979 ਵਿੱਚ ਭਾਰਤ ਸਰਕਾਰ ਦੀ ਸਕੀਮ ਤਹਿਤ ਪੇਂਡੂ ਖੇਤਰ ਦੇ ਵਿਕਾਸ ਲਈ ਕਮਿਊਨਿਟੀ ਡਿਵੈਲਪਮੈਂਟ ਸੈਂਟਰ ਦੀ ਸ਼ੁਰੂਆਤ ਕੀਤੀ ਗਈ। ਇਸੇ ਤਰ੍ਹਾਂ 1963 ਵਿੱਚ ਅਕਾਲਗੜ੍ਹ ਵਿੱਚ ਰਾਮਗੜ੍ਹੀਆ ਤਕਨੀਕੀ ਟ੍ਰੇਨਿੰਗ ਸੈਂਟਰ ਹੋਂਦ ਵਿੱਚ ਆਇਆ।
ਤਕਨੀਕੀ ਸਿੱਖਿਆ ਦੇ ਨਾਲ ਨਾਲ ਅਦਾਰੇ ਵੱਲੋਂ ਔਰਤਾਂ ਨੂੰ ਵਿਦਿਅਕ ਤੌਰ ’ਤੇ ਸੁਚੇਤ ਕਰਨ ਦੀ ਲੋੜ ਵੀ ਸਮੇਂ ਸਮੇਂ ’ਤੇ ਸਮਝੀ ਗਈ। ਇਸੇ ਸੋਚ ਤਹਿਤ 1969 ਵਿੱਚ ਜੀ.ਐਨ.ਬੀ. ਐਲ. ਰਾਮਗੜ੍ਹੀਆ ਕਾਲਜ ਫਾਰ ਵੁਮੈਨ ਦੀ ਸ਼ੁਰੂਆਤ ਕੀਤੀ ਗਈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਬਣੇ ਇਸ ਅਦਾਰੇ ਨੇ ਔਰਤਾਂ ਦੀ ਸਿੱਖਿਆ ਵਿਚ ਅਹਿਮ ਰੋਲ ਅਦਾ ਕੀਤਾ। ਇਸ ਅਦਾਰੇ ਨੇ ਸਿੱਖਿਆ ਦੇ ਖੇਤਰ ਵਿੱਚ ਭਰਪੂਰ ਮੱਲਾਂ ਮਾਰੀਆਂ। ਜਿਸ ਲਈ ਸਮੇਂ ਸਮੇਂ ’ਤੇ ਉਘੀਆਂ ਹਸਤੀਆਂ ਜਿਵੇਂ ਸਵ:ਪੰਡਿਤ ਜਵਾਹਰ ਲਾਲ ਨਹਿਰੂ ਅਤੇ ਹੋਰਾਂ ਵਲੋਂ ਸ਼ਿਰਕਤ ਕੀਤੀ ਗਈ। ਭਾਰਤ ਦੇ ਰਾਸ਼ਟਰਪਤੀ ਮਰਹੂਮ ਗਿਆਨੀ ਜੈਲ ਸਿੰਘ ਰਾਮਗੜ੍ਹੀਆ ਐਜੂਕੇਸ਼ਨਲ ਇੰਸਚੀਟਿਊਸ਼ਨ ਦੇ ਮੈਂਬਰ ਹੋਣ ਦਾ ਵੀ ਮਾਣ ਹਾਸਿਲ ਹੈ। ਇਸ ਅਦਾਰੇ ਨੂੰ ਦੇਸ਼-ਵਿਦੇਸ਼ ਵਿੱਚ ਜਾਣੀਆਂ ਜਾਂਦੀਆਂ ਹਸਤੀਆਂ ਦੇ ਅਧਾਰ ਨਾਲ ਜੁੜੇ ਹੋਣ ਦਾ ਵੀ ਮਾਣ ਹਾਸਿਲ ਹੈ। ਫਿਲਮ ਐਕਟਰ ਧਰਮਿੰਦਰ ਦੀ ਤਰ੍ਹਾਂ ਇਸ ਅਦਾਰੇ ਵੱਲੋਂ ਬੇਹੱਦ ਮਸ਼ਹੂਰ ਹਸਤੀਆਂ ਦੇਸ਼ ਦੁਨੀਆਂ ਨੂੰ ਦੇਣ ਦਾ ਮਾਣ ਹਾਸਿਲ ਹੈ। ਜਿਵੇਂ ਡੀ.ਆਈ.ਜੀ. ਪੰਜਾਬ ਸ੍ਰੀ ਈਸ਼ਵਰ ਚੰਦਰ, ਗੈਜਟ ਅਫ਼ਸਰ ਤੇ ਅਰਜੁਨ ਐਵਾਰਡੀ ਸ੍ਰੀ ਤਾਰਾ ਸਿੰਘ, ਕੈਨੇਡਾ ਵਿੱਚ ਮੌਜੂਦਾ ਮੁੱਖ ਮੰਤਰੀ  ਸ੍ਰੀ ਉ¤ਜਲ ਦੁਸਾਂਝ, ਇਨਕਮ ਟੈਕਸ ਕਮਿਸ਼ਨਰ ਅੰਮ੍ਰਿਤਸਰ ਸ. ਕੁਲਦੀਪ ਸਿੰਘ, ਅਸਿਸਟੈਂਟ ਕਮਿਸ਼ਨਰ ਇਨਕਮ ਟੈਕਸ ਸ੍ਰੀ ਸਤਪਾਲ ਪੁਤਨ, ਡਿਪਟੀ ਸੈਕੇਟਰੀ ਡਿਫੈਂਸ ਦਿੱਲੀ ਸ੍ਰੀ ਸ਼ਿਵ ਰਾਮ ਅਤੇ  ਜਨਰਲ ਮੈਨੇਜਰ ਜੇ.ਸੀ.ਟੀ. ਫਗਵਾੜਾ ਸ. ਚੰਦਨਦੀਪ ਸਿੰਘ ਇਸੇ ਅਦਾਰੇ ਦੀ ਦੇਣ ਹਨ।  1977 ਵਿੱਚ ਸ. ਮੇਲਾ ਸਿੰਘ ਭੋਗਲ ਦੀ ਘਾਟ ਨੂੰ ਸ. ਪ੍ਰੀਤਮ ਸਿੰਘ ਭੋਗਲ ਨੇ ਪੂਰਾ ਕੀਤਾ। ਸਰਦਾਰ ਪ੍ਰੀਤਮ ਜੀ ਦੀ ਨਵੀਨ ਅਤੇ ਦੂਰਦਰਸ਼ੀ ਸੋਚ ਨੂੰ ਹੁਣ ਸ. ਭਰਪੂਰ ਸਿੰਘ ਭੋਗਲ ਅੱਗੇ ਲੈ ਕੇ ਜਾ ਰਹੇ ਹਨ। ਸ. ਭਰਪੂਰ ਸਿੰਘ ਭੋਗਲ ਨੂੰ   ਵਿਦਿਅਕ ਖੇਤਰ ਦਾ ਬਾਬਾ ਬੋਹੜ ਕਹਿ ਲਈਏ ਤਾਂ ਕੋਈ ਅਤਿ-ਕਥਨੀ ਨਹੀਂ ਹੋਵੇਗੀ।  ਸ. ਭਰਪੂਰ ਜੀ ਵੱਲੋਂ ਇਸ ਵਿਦਿਅਕ ਅਦਾਰੇ ਲਈ ਆਪਣੇ ਨਾਨਾ ਜੀ ਦੀ 60 ਏਕੜ ਜ਼ਮੀਨ ਦਾਨ ਕੀਤੀ ਗਈ। ਸਰਦਾਰ ਭਰਪੂਰ ਸਿੰਘ ਭੋਗਲ ਰਾਮਗੜ੍ਹੀਆ ਅਦਾਰਿਆਂ ਨੂੰ ਹੋਰ ਤਰੱਕੀਆਂ ਵੱਲ ਲੈ ਗਏ। 1929 ਦੀ ਮਹਿਜ਼ ਇਕ ਸਕੂਲ ਵਜੋਂ ਸ਼ੁਰੂਆਤ ਅੱਜ ਦਰਜਨਾਂ ਅਦਾਰਿਆਂ ਦੇ ਵਿਦਿਅਕ ਜਾਲ ਦਾ ਰੂਪ ਧਾਰਨ ਕਰ ਚੁੱਕੀ ਹੈ, ਜਿਸ ਪਿੱਛੇ ਸਮੇਂ ਸਮੇਂ ’ਤੇ ਬਣੇ ਮੋਢੀਆਂ ਦੀ ਅਣਥਕ ਮਿਹਨਤ ਸਾਫ਼ ਝਲਕਦੀ ਹੈ। ਸਾਡੀ ਅਰਦਾਸ ਹੈ ਕਿ ਇਹ ਅਦਾਰੇ ਇਸੇ ਤਰ੍ਹਾਂ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰਦੇ ਰਹਿਣ। ਸ. ਭੋਗਲ ਅਤੇ ਉਨ੍ਹਾਂ ਦਾ ਪਰਿਵਾਰ ਇਸੇ ਤਰ੍ਹਾਂ ਦੇਸ਼ ਕੌਮ ਦੇ ਸੇਵਾ ਕਰਦਾ ਰਹੇ। ਉਨ੍ਹਾਂ ਦੀ ਲੰਬੀ ਉਮਰ ਦੀ ਅਰਦਾਸ।

WRITTEN BY