ਨਵੀਂ ਦਿੱਲੀ, 12 ਜੁਲਾਈ (ਪੀ. ਟੀ)- ਆਪਣਾ ਪਹਿਲਾ ਬਜਟ ਪੇਸ਼ ਕਰਨ ਤੋਂ ਬਾਅਦ ਇਕ ਟੀਵੀ ਚੈਨਲ ਨਾਲ ਖਾਸ ਗੱਲਬਾਤ ‘ਚ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਟੈਕਸ ਅੱਤਵਾਦ ਜਿਹੇ ਹਾਲਾਤ ਪੈਦਾ ਕਰ ਦਿੱਤੇ ਸਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮਿਡਲ ਕਲਾਸ ਨੂੰ ਟੈਕਸ ‘ਚ ਹੋਰ ਰਾਹਤ ਦਿੱਤੀ ਜਾਵੇਗੀ। ਜੇਤਲੀ ਨੇ ਆਪਣੇ ਬਜਟ ਨੂੰ ਉਮੀਦਾਂ ਦਾ ਬਜਟ ਦੱਸਿਆ। ਇਕ ਟੀਵੀ ਚੈਨਲ ਨੂੰ ਦਿੱਤੇ ਆਪਣੇ ਇੰਟਰਵਿਉ ‘ਚ ਜੇਤਲੀ ਨੇ ਨੇਤਾ ਵਿਰੋਧੀ ਪੱਖ ਦੀ ਮੰਗ ‘ਤੇ ਕਿਹਾ ਕਿ ਸੋਨੀਆ ਗਾਂਧੀ ਨੂੰ ਇਤਹਾਸ ਪੜ੍ਹਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਾਂਗਰਸ ਨੇ ਖੁਦ ਸੱਤਾ ‘ਚ ਰਹਿਕੇ ਕਈ ਵਾਰ ਨੇਤਾ ਵਿਰੋਧੀ ਪੱਖ ਨਹੀਂ ਰਹਿਣ ਦਿੱਤਾ। ਲੇਕਿਨ ਅੱਜ ਜਦੋਂ ਇਹੋ ਹਾਲਾਤ ਹਨ ਤਾਂ ਸੋਨੀਆ ਜੀ ਨੂੰ ਕੀ ਸਮੱਸਿਆ ਹੈ
। ਉਥੇ ਹੀ ਵਿੱਤ ਮੰਤਰੀ ਨੇ ਨੈਸ਼ਨਲ ਹੇਰਾਲਡ ਮਾਮਲੇ ‘ਚ ਸੋਨੀਆ ਦੇ ਵਿਰੋਧ ਜਤਾਉਣ ‘ਤੇ ਕਿਹਾ ਕਿ ਅਖੀਰ ਸੋਨੀਆ ਗਾਂਧੀ ਨੂੰ ਜਾਂਚ ਤੋਂ ਇਤਰਾਜ਼ ਕਿਉਂ ਹੈ।



