Skip to content
Independent perspectives. Global stories.
BREAKING

ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ

Share this story

ਹਰਿਭਜਨ ਸਿੰਘ ਅਤੇ ਹਰਪ੍ਰਤੀ ਸਿੰਘ ਉਪਰ ਤਸ਼ੱਦਦ
ਮੈਨੂੰ ਰਾਤ ਦਾ ਪਤਾ ਲੱਗਾ, ਖਾਸ ਕਰਕੇ ਅੱਜ ਦਿਨੇ ਰਿਪੋਰਟ ਮਿਲੀ ਆ। ਗੁਰਬਚਨ ਸਿੰਹੁ ਡੀ.ਐਸ.ਪੀ. ਆ ਜਿਹੜਾ ਇਥੋਂ ਦਾ, ਉਹਨੇ ਬੜੀ ਭਾਰੀ ਅੱਤ ਚੁੱਕੀ ਆ ਬੜੇ  ਸਮੇਂ ਤੋਂ। ਬਹੁਤੀ ਗਰਮ ਗੱਲ ਤੇ ਮੈਂ ਨਾ ਕਹਾਂ, ਪਰ ਉਹਨੂੰ ਰਾਤ ਦੀ ਇਹ ਪਹੁੰਚ ਗਈ ਹੋਵੇਗੀ ਜਾਂ ਸੀ.ਆਈ.ਡੀ. ਵਾਲਿਓ ਪਹੁੰਚਾ ਦਿਉ ਤੁਸੀਂ। ਉਹਨੂੰ ਇਹ ਦੱਸ ਦਿਉ, ਭਈ ਚੇਤਾ ਰੱਖ ਲਾ, ਇਹ ਖਾਲਸਾ ੁਹ ਆ, ਜਿਸ ਖਾਲਸੇ ਨੇ ਜਸਪਤ ਤੇ ਲਖਪਤ ਪਰਗਿਆਂ ਨੂੰ, ਹਾਥੀ  ਤੇ ਚੜ੍ਹਿਆਂ ਨੂੰ, ਫੌਜ ਦੇ ਘੇਰੇ ਵਿਚੋਂ, ਹਾਥੀ ਦੀ ਪੂਛ ਪਕੜ ਕੇ, ਉਹਦੇ ਉੱਪਰ ਚੜ੍ਹਕੇ, ਜਿਵੇਂ ਕੱਦੂ ਦੀ ਵੱਲ  ਨਾਲੋਂ ਕੁੱਦੂ ਵੱਡੀ ਦਾ ਨਾ, ਇਸ ਤਰ੍ਹਾਂ ਵੱਡਿਆ ਸੀ। ਇੰਜ ਤੈਨੂੰ ਮਿਲੂਗਾ ਕੋਈ ਗੁਰੂ ਕਾ ਖਾਲਸਾ। ਯਾਦ ਰੱਖੀ ਤੂੰ ਹਰਿਭਜਨ ਸਿੰਘ, ਹਰਪ੍ਰੀਤ ਸਿੰਘ, ਭਾਈ ਮਨਮੋਹਣ ਸਿੰਘ ਦੇ ਭਰਾ….। ਜਿੰਨਾ ਜ਼ਲੀਲ ਇਸ ਪਰਿਵਾਰ ਨੂੰ ਇਸ ਮਨੁੱਖ ਨੇ ਕੀਤਾ, ਸੁਣ ਕੇ ਹਿਰਦਾ ਦੁਖੀ ਹੋਇਐ। 100 ਤੋਂ ਵੱਧ ਸਿੰਘ ਗਿਆ ਉਹਦੇ ਕੋਲੇ ਭਈ ਜੇ ਸਾਡੇ ਭੁਝੰਗੀਆਂ ਦਾ ਗੁਨਾਹ ਆਂ, ਜੋ ਮਰਜ਼ੀ ਸਜ਼ਾ ਦੇਹ ਪਰ ਪੇਸ਼ ਤੇ ਕਰ। 13 ਦਿਨ ਹੇ ਗਏ  ਪਕੜਿਆਂ ਨੂੰ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਟੈਲੀਫੋਨ ਕੀਤਾ, ਬੰਦੇ ਭੇਜੇ। ਬੰਦਿਆਂ ਨੇ ਲਿਆ ਕੇ ਰਿਪੋਰਟ ਦਿੱਤੀ। ਬੰਦਿਆਂ ਨੂੰ ਕਿਹਾ ਕਿ ਅਸੀਂ ਛੱਡ ਦਿੰਦੇ ਹਾਂ। ਆਹ ਬਲਵੰਤ ਸਿੰਘ ਰਾਮੂਵਾਲੀਆ ਵੀ ਹੁਣੇ ਬੋਲਿਆ ਸੀ, ਜੀ ਸਾਨੂੰ ਭਰੋਸਾ ਦਿਵਾਉਂਦੇ ਆ। ਗੁਰੂ ਕੇ ਸਿੰਘੋਂ, ਮੈਨੂੰ ਮਾਫ ਕਰਿਉ, ਸੱਪ ’ਤੇ ਭਰੋਸਾ ਕਰਨਾ, ਕਿੱਥੇ ਦੀ ਸਿਆਣਪ ਆ? 13  ਦਿਨ ਪਕੜ ਕੇ ਛਿੱਲ ਲਾਹੀ ਜਾਣੀ ਤੇ ਉਹਨਾਂ ਦਾ ਪਰਿਵਾਰ ਗਿਆ ਤੇ ਬਚਨਾ, ਗੁਰਬਚਨ ਸਿੰਘ  ਨਾਂਅ ਜਿਹਦਾ, ਉਹ ਪਰਿਵਾਰ ਦੇ ਜੀਆਂ ਨੂੰ ਕਹਿੰਦਾ,‘‘ ਜੇ ਤੁਸੀਂ ਛਡਾਉਣਾ ਚਾਹੁਨੇ ਉਂ ਤੇ ਝੋਲੀ ਪਕੜ ਕੇ ਮੇਰੇ ਅੱਗੇ ਅੱਡੋ ਕਿ ਭਿਖਿਆ ਪਾ ਦੇਹ’’, ਪਰ ਮੈਂ ਹੁਣ ਕੀ ਕਹਾਂ, ਉਨ੍ਹਾਂ  ਦੇ ਬੱਚੇ ਸੀ, ਹੋ ਸਕਦਾ ਮੋਹ ’ਚ ਆ ਗਏ ਹੋਣ ਤੇ ਜੇ ਮੇਰੇ ਵਰਗੇ ਨਾਲ ਪੰਜਾ ਪਿਆ ਤੇ ਪਤਾ ਲਗੂ। ਉਹ ਵਿਚਾਰ ੇਦੁਖੀ ਹੋਏ ਪਰਿਵਾਰ ਵਿਚੋਂ, ਇਕ ਜੀਅ ਨੇ ਝੋਲੀ ਅੱਡ ਦਿੱਤੀ, ਸਾਡੀ ਝੋਲੀ ’ਚ ਖੈਰ ਪਾ ਦੇਹ। ਉਹਨੂੰ ਕਹਿਣ ਲੱਗਾ ਕਿ ਚੰਗਾ  3.00 ਵਜੇ ਆ ਜਾਇਉ। 3.00 ਵਜੇ ਉਹ ਪਰਿਵਾਰ ਦੇ ਜੀਅ ਗਏ (ਤਾਂ) ਕਹਿੰਦਾ, ਅਖੇ ਸ਼ਾਮ ਨੂੰ ਆ ਜਾਇਉ। 11.00 ਵੱਜ ਗਏ ਰਾਤ ਦੇ ਤੇ ਕਹਿੰਦਾ ਜੀ ਘਰਿੰਡੇ ਥਾਣੇ ’ਚ ਆ। ਜਦੋਂ ਘਰਿੰਡੇ ਥਾਣੇ ਰਾਤ ਨੂੰ ਵਿਚਾਰੇ ਕਾਰ ਲੈ ਕੇ ਪਹੁੰਚੇ (ਪਰ) ਉਦੋਂ ਪਹਿਲਾਂ ਪਰਿਵਾਰ ਦੇ ਜੀਆਂ ਨੂੰ ਕਹਿਣ ਲੱਗਾ,‘‘ਮਨਮੋਹਨ ਸਿੰਘ ਦੇ ਪਿਤਾ ਨੂੰ, ਅੱਖੇ ਦੱਸੋਂ ਵੱਡਾ ਬੱਚਾ ਛੱਡਣਾ ਕਿ ਛੋਟਾ ਬੱਚਾ? ਹੁਣ ਪਿਉ ਕਿਹਨੂੰ ਕਹੇ ਬਈ ਛੋਟਾ ਵੱਡ ਜਾਂ ਵੱਡਾ ਛੱਡ? ਪਿਊ ਵਾਸਤੇ ਤਾਂ ਦੋਵੇਂ ਪੁੱਤਰ ਇਕੋ ਜਿਹੇ ਆ, ਭੈੜ ਕੀ? ਕਿ ਘਰ ਵਿਚ ਫੁੱਟ ਪਾਈ ਜਾਵੇ ਤੇ ਜਦੋਂ 11.00 ਵਜੇ ਕਾਰ ਲੈ ਕੇ ਉਥੇ ਪਹੁੰਚੇ ਉਹ, ਤਾਂ ਕਹਿੰਦਾ ਜੀ.‘‘ ਜਲੰਧਰ ਸੁੱਚਾ ਸਿੰਹੂ ਲੈ ਗਿਆ।’’ ਉਹ ਵਿਚਾਰੇ ਉਥੋਂ ਮੁੜ ਆਏ ਚੁੱਪ ਕਰਕੇ। ਇਥੇ ਆ ਕੇ ਜਦੋਂ ਫਿਰ ਮਿਲੇ ਤੇ ਬਜ਼ਾ ਖਪੇ ਹੋਇਆ, ਗੁੱਸੇ ਹੋਇਆ, ਕਹਿੰਦਾ, ‘‘ਮੇਰੇ ਫੱਚੇ ਬਿਨਾਂ ਜਲੰਧਰ ਦਾ ਐਸ.ਐਸ.ਪੀ. ਜਾਂ ਜਲੰਧਰ ਦਾ ਇੰਸਪੈਕਟਰ ਜਾਂ ਡੀ.ਐਸ.ਪੀ., ਉਹ ਕਿਵੇਂ ਲੈ ਗਏ?’’ ਮੁੜ ਕੇ ਸੁਰਜੀਤ ਸਿੰਘ ਬੈਂਸ ਕੋਲੇ ਗਏ, ਉਹਨੇ ਵੀ ਮੂੰਹ ਉਹੋ ਜਿਹਾ ਬਣਾ ਲਿਆ। ਇਹ ਸਾਰੀ ਜੁੰਡਲੀ ਇਕੋ ਜਿਹੀ ਆ।

WRITTEN BY