Skip to content
Independent perspectives. Global stories.
BREAKING

ਹਰਿਆਣਾ ਦੇ ਸਿੱਖਾਂ ਨੂੰ ਉਨ੍ਹਾਂ ਹੱਕ ਦਿੱਤਾ : ਹੁੱਡਾ

Share this story

hhh ਚੰਡੀਗੜ੍ਹ, 12 ਜੁਲਾਈ (ਪੀ. ਟੀ)-  ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਰਾਜ ਦੇ ਸਿੱਖਾਂ ਤੋਂ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਗੁਰੂ ਘਰਾਂ ਦੀ ਸ਼ਾਂਤੀ ਨਾਲ ਸੇਵਾ ਕਰਨ, ਕਿਉਂਕਿ ਉਨ੍ਹਾਂ ਨੇ ਹਰਿਆਣਾ ਦੇ ਸਿੱਖਾਂ ਦੀ ਭਾਵਨਾਵਾਂ ਨੂੰ ਸਮਝਦੇ ਹੋਏ ਉਨ੍ਹਾਂ ਨੂੰ ਉਨ੍ਹਾਂ ਦਾ ਹੱਕ ਦਿੱਤਾ ਹੈ । ਉਹ ਅੱਜ ਇੱਥੇ ਆਪਣੀ ਰਿਹਾਇਸ਼ ’ਤੇ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਨ ਬਿਲ, 2014 ਮੰਜ਼ੂਰ ਹੋਣ ’ਤੇ ਰਾਜ ਭਰ ਤੋਂ ਉਨ੍ਹਾਂ ਦਾ ਧੰਨਵਾਦ ਕਰਨ ਆਏ ਸਿੱਖ ਸੰਗਤਾਂ ਨੂੰ ਸੰਬੋਧਤ ਕਰ ਰਹੇ ਸਨ । ਪੰਜਾਬੀ ਵਿਚ ਬੋਲਦੇ ਹੋਏ ਸ੍ਰੀ ਹੁੱਡਾ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਐਸਪੀਜੀਸੀ ਦੇ ਪ੍ਰਧਾਨ ਅਵਤਾਰ ਸਿੰਘ ਮਕੱੜ ਤੋਂ ਵੀ ਅਪੀਲ ਕੀਤੀ ਸੀ ਕਿ ‘ਤੁਸੀਂ ਮੇਰੀ ਮੰਨੂ ਜਾਂ ਮੰਨੂ ਘੱਟੋਂ ਘੱਟ ਹਰਿਆਣਾ ਦੇ ਸਿੱਖਾਂ ਦੀਆਂ ਭਾਵਨਾਵਾਂ ਦਾ ਆਦਰ

ਕਰੋ, ਤੇ, ਤੁਸੀਂ ਅੜੰਗਾ ਨਾ ਪਾਓ।’ ਉਨ੍ਹਾਂ ਕਿਹਾ ਕਿ ਸਿੱਖ ਸਮਾਜ ਨੂੰ ਇੱਕਠਾ ਕਰਨ ਲਈ ਸਿੱਖ ਗੁਰੂਆਂ ਨੇ ਵੱਡੀ ਕੁਰਬਾਨੀਆਂ ਦਿੱਤੀਆਂ ਹਨ ਅਤੇ ਹੁਣ ਸਾਰੇ ਦਿੱਲ ਤੋਂ ਉਨ੍ਹਾਂ ਦੀ ਸੇਵਾ ਕਰਨ । ਉਨ੍ਹਾਂ ਨੇ ਕਿਹਾ ਕਿ ਮੈਂ ਭਰੋਸਾ ਦਿਵਾਉਂਦਾ ਹਾਂ ਕਿ ਤੁਹਾਡੀ ਸੇਵਾ ਲਈ ਹਮੇਸ਼ਾ ਹਾਜ਼ਿਰ ਰਹਾਂਗਾ ਅਤੇ ਸਿੱਖ ਕੌਮ ਲਈ ਮੈਂ ਆਪਣਾ ਪੂਰਾ ਧਰਮ ਨਿਭਾਵਾਂਗਾ। ਇਹ ਮੌਕੇ ਮੁੱਖ ਮੰਤਰੀ ਧੰਨਵਾਦ ਕਰਦੇ ਹੋਏ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਨ ਕਮੇਟੀ ਦੇ ਪ੍ਰਧਾਨ ਜਗਜੀਤ ਸਿੰਘ ਝੀਂਡਾ ਨੇ ਕਿਹਾ ਕਿ ਇਸ ਬਿਲ ਦਾ ਵਿਰੋਧ ਕਰਨ ਵਾਲੇ ਲੋਕ ਕਲ੍ਹ ਵਿਧਾਨ ਸਭਾ ਵਿਚ ਬਿਲ ’ਤੇ ਬਹਿਸ ਦੌਰਾਨ ਇਸ ਤਰ੍ਹਾਂ ਨਾਲ ਗੱਲ ਕਰ ਰਹੇ ਸਨ, ਜਿਵੇਂ ਕਿ ਉਹ ਅਕਾਲੀਆਂ ਦੇ ਨੁਮਾਇੰਦੇ ਹੋਣ । ਸੁਆਗਤ ਸਮਾਰੋਹ ਵਿਚ ਰਾਜ ਭਰ ਤੋਂ ਵੱਖ-ਵੱਖ ਜਿਲ੍ਹਿਆਂ ਤੋਂ ਆਈ ਹੋਈ ਸੰਗਤ ਨੇ ਮੁੱਖ ਮੰਤਰੀ ਨੂੰ ਸ਼ਾਲ, ਕਿਰਪਾਣ, ਸਰੋਪਾ ਆਦਿ ਭੇਂਟ ਕਰਕੇ ਸਨਮਾਨਿਤ ਕੀਤਾ ।

WRITTEN BY