June 19, 2026 9:39 pm

ਨਾਂਦੇੜ ਐਕਸਪ੍ਰੈੱਸ ਥੱਲੇ ਆ ਕੇ ਇਕ ਵਿਅਕਤੀ ਵੱਲੋਂ ਖ਼ੁਦਕੁਸ਼ੀ

Page-1_10 ਸੁਨਾਮ ਊਧਮ ਸਿੰਘ ਵਾਲਾ, 6 ਜੁਲਾਈ (ਪੀ.ਟੀ.)-ਬੀਤੀ ਸ਼ਾਮ ਲੁਧਿਆਣਾ ਜਾਖ਼ਲ ਰੇਲਵੇ ਲਾਈਨ ‘ਤੇ ਸੁਨਾਮ ਨੇੜੇ ਇਕ ਵਿਅਕਤੀ ਵੱਲੋਂ ਰੇਲ ਗੱਡੀ ਹੇਠ ਆ ਕੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰ ਲੈਣ ਦੀ ਖ਼ਬਰ ਹੈ। ਜਾਣਕਾਰੀ ਦਿੰਦੇ ਹੋਏ ਜੀ.ਆਰ.ਪੀ. ਚੌਂਕੀ ਸੁਨਾਮ ਦੇ ਸਹਾਇਕ ਥਾਣੇਦਾਰ ਜਗਵਿੰਦਰ ਸਿੰਘ ਤੇ ਮਾਮਲੇ ਦੀ ਪੜਤਾਲ ਕਰ ਰਹੇ ਹੌਲਦਾਰ ਰਕਿੰਦਰ ਸਿੰਘ ਨੇ ਦੱਸਿਆ ਕਿ ਕੱਲ੍ਹ ਸ਼ਾਮ ਕਰੀਬ ਸਾਢੇ 7 ਵਜੇ ਸ੍ਰੀ ਗੰਗਾਨਗਰ ਤੋਂ ਨਾਂਦੇੜ ਸ੍ਰੀ ਹਜ਼ੂਰ ਸਾਹਿਬ ਜਾ ਰਹੀ ਨਾਂਦੇੜ ਐਕਸਪ੍ਰੈੱਸ ਰੇਲ ਗੱਡੀ 12486 ਥੱਲੇ ਆ ਕੇ ਇਕ 45-50 ਸਾਲ ਦੇ ਵਿਅਕਤੀ ਨੇ ਸੁਨਾਮ ਜਾਖ਼ਲ ਰੇਲਵੇ ਲਾਈਨ ‘ਤੇ ਸੁਨਾਮ ਨੇੜੇ ਨੀਲੋਵਾਲ ਨਹਿਰ ਦੇ ਪੁਲ ਕੋਲ ਖ਼ੁਦਕੁਸ਼ੀ ਕਰ ਲਈ, ਜਿਸ ਦੀ ਅਜੇ ਤੱਕ ਸ਼ਨਾਖ਼ਤ ਨਹੀਂ ਹੋ ਸਕੀ।

ਮ੍ਰਿਤਕ ਵਿਅਕਤੀ ਨੇ ਦਾੜ੍ਹੀ ਕੇਸ ਰੱਖੇ ਹੋਏ ਹਨ। ਚਿੱਟੇ ਰੰਗ ਦਾ ਕੁੜਤਾ ਪਜਾਮਾ ਪਹਿਨਿਆ ਹੋਇਆ ਹੈ ਤੇ ਸਿਰ ਤੇ ਬਿਸਕੁਟੀ ਰੰਗ ਦਾ ਪਰਨਾ ਬੰਨ੍ਹਿਆ ਹੋਇਆ ਸੀ। ਪੈਰਾਂ ‘ਚ ਚੱਪਲਾਂ ਪਾਈਆਂ ਹੋਈਆ ਸਨ। ਮ੍ਰਿਤਕ ਦੀ ਸ਼ਨਾਖ਼ਤ ਲਈ ਲਾਸ਼ ਅਗਲੇ 72 ਘੰਟਿਆਂ ਲਈ ਜੀ.ਆਰ.ਪੀ. ਚੌਂਕੀ ਸੁਨਾਮ ਵਿਖੇ ਰੱਖੀ ਗਈ ਹੈ।

Send this to a friend