ਨਵੀਂ ਦਿੱਲੀ, 4 ਜੁਲਾਈ (ਪੀ. ਟੀ)- ਦਿੱਲੀ ਵਿਧਾਨਸਭਾ ਨੂੰ ਭੰਗ ਕਰਨ ਤੇ ਚੋਣ ਕਰਾਉਣ ਦੀ ਮੰਗ ਨਾਲ ਸਬੰਧਤ ਆਮ ਆਦਮੀ ਪਾਰਟੀ ਦੀ ਮੰਗ ਨੂੰ ਸੁਪਰੀਮ ਕੋਰਟ ਨੇ ਅੱਜ ਸੰਵਿਧਾਨਕ ਪੀਠ ਦੇ ਕੋਲ ਭੇਜ ਦਿੱਤਾ। ਕੋਰਟ ਨੇ ਕਿਹਾ ਕਿ ਮਾਮਲੇ ਦੇ ਲੰਬਿਤ ਹੋਣ ਨਾਲ ਵਿਧਾਨਸਭਾ ਭੰਗ ਕਰਨ ਨੂੰ ਲੈ ਕੇ ਉਪ ਰਾਜਪਾਲ ਦੇ ਰਸਤੇ ‘ਚ ਕੋਈ ਰੁਕਾਵਟ ਨਹੀਂ ਆਵੇਗੀ। ਜਿਕਰਯੋਗ ਹੈ ਕਿ ਦਿੱਲੀ ‘ਚ ਅਜੇ ਕੋਈ ਮੁੱਖ ਮੰਤਰੀ ਨਹੀਂ ਹੈ। ਦਿੱਲੀ ‘ਚ ਵਿਧਾਨਸਭਾ ਚੋਣ ਤੋਂ ਬਾਅਦ ਇਹ ਹਾਲਤ ਤੱਦ ਬਣੀ ਜਦੋਂ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਦੇ ਅਹੁੱਦੇ ਤੋਂ ਅਸਤੀਫਾ ਦੇ ਦਿੱਤਾ ਤੇ ਲੋਕਸਭਾ ਚੋਣ ਦੀ ਤਿਆਰੀ ‘ਚ ਜੁੱਟ ਗਏ। ਲੋਕਸਭਾ ਚੋਣ ‘ਚ ਆਮ ਆਦਮੀ ਪਾਰਟੀ ਨੂੰ ਮਿਲੀ ਕਰਾਰੀ ਹਾਰ ਤੋਂ ਬਾਅਦ
ਅਰਵਿੰਦ ਕੇਜਰੀਵਾਲ ਫਿਰ ਦਿੱਲੀ ਦੀ ਗੱਦੀ ਚਾਹੁੰਦੇ ਹਨ, ਲੇਕਿਨ ਇਸ ‘ਚ ਵੀ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ, ਜਿਸਦੇ ਕਾਰਨ ਉਨ੍ਹਾਂ ਦੀ ਪਾਰਟੀ ਨੇ ਸੁਪਰੀਮ ਕੋਰਟ ‘ਚ ਇੱਕ ਅਰਜ਼ੀ ਦਾਖਲ ਕੀਤੀ ਹੈ, ਜਿਸ ‘ਚ ਦਿੱਲੀ ਵਿਧਾਨਸਭਾ ਨੂੰ ਭੰਗ ਕਰਨ ਤੇ ਚੋਣ ਕਰਾਏ ਜਾਣ ਦੀ ਮੰਗ ਕੀਤੀ ਗਈ ਹੈ।