June 10, 2026 3:10 am

ਮਾਨਸਾ ਬਣੇਗਾ ਸੋਹਣਾ ਸ਼ਹਿਰ : ਮਾਸਟਰ ਪਲੈਨ ਨੂੰ ਛੇਤੀ ਪਹਿਨਾਇਆ ਜਾਵੇਗਾ ਅਮਲੀ ਜਾਮਾ

ਭੁਪਿੰਦਰ ਸਿੰਘ ਮਾਨਸਾ, 04 ਜੁਲਾਈ – ਮਾਨਸਾ ਸ਼ਹਿਰ ਦੀ ਨੁਹਾਰ ਬਦਲਣ ਲਈ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਮਾਸਟਰ ਪਲਾਨ ਤਿਆਰ ਕੀਤਾ ਜਾ ਰਿਹਾ ਹੈ, ਜਿਸ ਸਬੰਧੀ ਡਿਪਟੀ ਕਮਿਸ਼ਨਰ ਸ਼੍ਰੀ ਪ੍ਰਵੀਨ ਕੁਮਾਰ ਥਿੰਦ ਨੇ ਅੱਜ ਮੀਟਿੰਗ ਕਰਕੇ ਵਿਭਾਗਾਂ ਦੇ ਮੁਖੀਆਂ ਅਤੇ ਸ਼ਹਿਰੀਆਂ ਕੋਲੋਂ ਸੁਝਾਅ ਲਏ। ਇਸ ਮੌਕੇ ਅਧਿਕਾਰੀਆਂ ਨੇ ਆਪੋ-ਆਪਣੇ ਮਹਿਕਮਿਆਂ ਨਾਲ ਸਬੰਧਿਤ ਉਪਲਬੱਧੀਆਂ ਦੱਸੀਆਂ ਅਤੇ ਨਾਲ ਹੀ ਕਮਜ਼ੋਰ ਕੜੀ ਬਾਰੇ ਵੀ ਚਰਚਾ ਕੀਤੀ, ਤਾਂ ਜੋ ਉਨ੍ਹਾਂ ਕਮਜ਼ੋਰੀਆਂ ਨੂੰ ਦੂਰ ਕਰਕੇ ਮਾਨਸਾ ਸ਼ਹਿਰ ਨੂੰ ਨਮੂਨੇ ਦਾ ਸ਼ਹਿਰ ਬਣਾਇਆ ਜਾ ਸਕੇ। ਇਸ ਮੌਕੇ ਐਸ.ਪੀ. (ਐਚ) ਸ਼੍ਰੀ ਕੁਲਦੀਪ ਸ਼ਰਮਾ, ਐਸ.ਡੀ.ਐਮ. ਮਾਨਸਾ ਸ਼੍ਰੀ ਰਾਕੇਸ਼ ਕੁਮਾਰ, ਸਹਾਇਕ ਕਮਿਸ਼ਨਰ (ਜਨਰਲ ਤੇ ਸ਼ਿਕਾਇਤਾਂ) ਸ਼੍ਰੀ ਤੇਜਦੀਪ ਸਿੰਘ ਸੈਣੀ, ਜ਼ਿਲ•ਾ ਜੰਗਲਾਤ ਅਫ਼ਸਰ ਸ਼੍ਰੀ ਅਜੀਤ ਕੁਲਕਰਨੀ, ਮੁੱਖ ਖੇਤੀਬਾੜੀ ਅਫ਼ਸਰ ਡਾ. ਪਰਮਜੀਤ ਸਿੰਘ ਢੱਟ, ਜ਼ਿਲ•ਾ ਸਿੱਖਿਆ ਅਫ਼ਸਰ (ਸ) ਸ਼੍ਰੀ ਹਰਬੰਸ ਸਿੰਘ ਸੰਧੂ, ਐਕਸੀਅਨ

ਬਿਜਲੀ ਬੋਰਡ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਸ਼ਹਿਰੀ ਨੁਮਾਇੰਦੇ ਹਾਜ਼ਰ ਸਨ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਪ੍ਰਵੀਨ ਕੁਮਾਰ ਥਿੰਦ ਨੇ ਕਿਹਾ ਕਿ ਜ਼ਿਲ•ੇ ਦੇ ਵਿਭਾਗ ਆਪਣੇ ਕੰਮਾਂ ਸਬੰਧੀ ਪੂਰੀ ਤਰ•ਾਂ ਘੋਖ ਕਰਨ ਕਿਉਂਕਿ ਮਹਿਕਮਿਆਂ ਦੇ ਕੰਮਾਂ ਨੂੰ ਵੰਡ ਕੇ ਹੀ ਮਾਸਟਰ ਪਲਾਨ ਤਿਆਰ ਕੀਤਾ ਜਾਵੇਗਾ ਕਿ ਕਿਹੜੇ ਵਿਭਾਗ ਨੇ ਕਿਸ ਵਿਕਾਸ ਪ੍ਰੋਜੈਕਟ ਨੂੰ ਕਿਸ ਤਰੀਕੇ ਨਾਲ ਸਿਰੇ ਚਾੜ•ਨਾ ਹੈ।
ਉਨ•ਾਂ ਹਦਾਇਤ ਕੀਤੀ ਕਿ ਸੜਕਾਂ ਦੇ ਨਿਰਮਾਣ ਦੀ ਯੋਜਨਾ ਇਸ ਤਰ•ਾਂ ਉਲੀਕੀ ਜਾਣੀ ਚਾਹੀਦੀ ਹੈ, ਤਾਂ ਜੋ ਭਵਿੱਖ ਵਿਚ ਸੜਕ ਚੌੜੀ ਕਰਨ ਦੌਰਾਨ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ•ਾਂ ਕਿਹਾ ਕਿ ਇਸੇ ਤਰ•ਾਂ ਸੀਵਰੇਜ, ਵਾਟਰ ਸਪਲਾਈ ਅਤੇ ਸਟਰੀਟ ਲਾਈਟਾਂ ਦੀ ਯੋਜਨਾ ਤਿਆਰ ਕਰਨ ਦੌਰਾਨ ਗੰਭੀਰਤਾ ਬਹੁਤ ਜ਼ਰੂਰੀ ਹੈ। ਉਨ•ਾਂ ਕਿਹਾ ਕਿ ਆਵਾਜਾਈ ਦੀ ਸਹੂਲਤ ਦੇ ਨਾਲ-ਨਾਲ ਛੋਟੇ ਉਦਯੋਗ ਸਥਾਪਿਤ ਕਰਨ ਦੇ ਵੀ ਉਪਰਾਲੇ ਕੀਤੇ ਜਾਣਗੇ। ਉਨ•ਾਂ ਬਿਜਲੀ ਬੋਰਡ ਨੂੰ ਹਦਾਇਤ ਕੀਤੀ ਕਿ ਲੋੜੀਂਦੇ ਟਰਾਂਸਫਰਾਮਰਾਂ ਦਾ ਪ੍ਰਬੰਧ, ਟੇਡੇ-ਮੇਢੇ ਬਿਜਲੀ ਖੰਭਿਆਂ ਦੇ ਨਾਲ-ਨਾਲ ਮੀਟਰ ਅਤੇ ਤਾਰਾਂ ਲਈ ਵਿਸ਼ੇਸ਼ ਯੋਜਨਾ ਤਿਆਰ ਕੀਤੀ ਜਾਵੇ।
ਮੀਟਿੰਗ ਦੌਰਾਨ ਪੰਜਾਬੀ ਨਾਟਕਾਂ ਨੂੰ ਉਤਸ਼ਾਹਿਤ ਕਰਨ ਲਈ ਥੀਏਟਰ ਦੇ ਨਿਰਮਾਣ ਕਰਨ ਦਾ ਵੀ ਸੁਝਾਅ ਦਿੱਤਾ ਗਿਆ, ਜਿਸਨੂੰ ਕਾਫ਼ੀ ਹੁੰਗਾਰਾ ਮਿਲਿਆ। ਸਕੂਲਾਂ-ਕਾਲਜਾਂ ਵਿਚ ਵੀ ਵਿਦਿਆਰਥੀਆਂ ਦੀਆਂ ਸੁਵਿਧਾਵਾਂ ਵਧਾਉਣ ਦੀ ਗੱਲ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਦੋ ਹਫ਼ਤਿਆਂ ਦੇ ਅੰਦਰ-ਅੰਦਰ ਆਪਣੇ ਵਿਭਾਗ ਨਾਲ ਸਬੰਧਿਤ ਉਚਿਤ ਯੋਜਨਾ ਉਲੀਕੀ ਜਾਵੇ, ਤਾਂ ਜੋ ਜਲਦੀ ਮਾਸਟਰ ਪਲਾਨ ਤਿਆਰ ਕਰਕੇ ਅਮਲੀ ਜਾਮਾ ਪਹਿਨਾਇਆ ਜਾ ਸਕੇ। ਨਜਾਇਜ਼ ਕਬਜੇ ਹਟਾਉਣ ਦੀ ਵਿੱਢੀ ਮੁਹਿੰਮ ਬਾਰੇ ਉਨ•ਾਂ ਕਿਹਾ ਕਿ ਇਹ ਮੁਹਿੰਮ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਪੂਰੇ ਜ਼ਿਲ•ੇ ਵਿਚੋਂ ਕਬਜ਼ੇ ਹਟਾਏ ਨਹੀਂ ਜਾਂਦੇ। ਉਨ•ਾਂ ਦੱਸਿਆ ਕਿ ਇਸ ਮੁਹਿੰਮ ਦੀ ਸ਼ੁਰੂਆਤ ਬੁਢਲਾਡਾ ਸਬ-ਡਵੀਜ਼ਨ ਵਿਚ ਨਜਾਇਜ਼ ਕਬਜੇ ਹਟਵਾਕੇ ਕਰ ਦਿੱਤੀ ਗਈ ਹੈ ਅਤੇ ਜਲਦੀ ਹੀ ਮਾਨਸਾ ਅਤੇ ਸਰਦੂਲਗੜ• ਸਬ-ਡਵੀਜ਼ਨਾਂ ਵੱਲ ਰੁਖ ਕੀਤਾ ਜਾਵੇਗਾ।

Send this to a friend