ਮੁੰਬਈ, 4 ਜੁਲਾਈ (ਪੀ. ਟੀ)-ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਭਾਰਤੀ ਕਾਰੋਬਾਰੀਆਂ ਵਲੋਂ ਵਿਦੇਸ਼ਾਂ ‘ਚ ਨਿਵੇਸ਼ ਦੀ ਸੀਮਾ ਕੰਪਨੀ ਦੀ ਸ਼ੁੱਧ ਸੰਪਤੀ ਦੇ 100 ਫੀਸਦੀ ਤੋਂ ਵਧਾ ਕੇ 400 ਫੀਸਦੀ ਕਰ ਦਿੱਤੀ ਹੈ। ਆਰ. ਬੀ. ਆਈ. ਨੇ ਕਲ ਇਕ ਸੂਚਨਾ ਜਾਰੀ ਕਰਕੇ ਕਿਹਾ ਕਿ ਭਾਰਤੀ ਕੰਪਨੀਆਂ ਵਲੋਂ ਵਿਦੇਸ਼ਾਂ ‘ਚ ਸੰਯੁਕਤ ਉਪਕਰਮ ਜਾਂ ਪੂਰੀ ਮਾਲਕੀ ਵਾਲੇ ਉਪਕਰਮ ‘ਚ ਨਿਵੇਸ਼ ਦੀ ਸੀਮਾ ਫਿਰ 14 ਅਗਸਤ 2013 ਤੋਂ ਪਹਿਲਾਂ ਦੇ ਪੱਧਰ ‘ਤੇ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ 14 ਅਗਸਤ 2013 ਨੂੰ 400 ਫੀਸਦੀ ਤੋਂ ਘਟਾ ਕੇ 100 ਫੀਸਦੀ ਕਰ ਦਿੱਤਾ ਗਿਆ ਸੀ। ਕੇਂਦਰੀ ਬੈਂਕ ਨੇ ਦੱਸਿਆ ਕਿ ਇਕ ਅਰਬ ਡਾਲਰ ਤਕ ਦੇ ਨਿਵੇਸ਼ ਲਈ ਕਿਸੀ ਇਜਾਜ਼ਤ ਦੀ ਲੋੜ ਨਹੀਂ ਹੋਵੇਗੀ ਜਦਕਿ ਇਸ ਤੋਂ ਜ਼ਿਆਦਾ ਦੇ ਨਿਵੇਸ਼ ਲਈ ਆਰ. ਬੀ. ਆਈ. ਤੋਂ ਇਜਾਜ਼ਤ ਲੈਣੀ ਹੋਵੇਗੀ।