ਨਵੀਂ ਦਿੱਲੀ, 2 ਜੁਲਾਈ (ਪੀ. ਟੀ)- ਪਾਕਿਸਤਾਨ ਨਾਲ ਲੱਗੀ ਅੰਤਰਰਾਸ਼ਟਰੀ ਸਰਹੱਦ ‘ਤੇ ਜਮਾਤ ਉਦ ਦਾਵਾ ਦਾ ਪ੍ਰਮੁੱਖ ਅੱਤਵਾਦੀ ਹਾਫਿਜ਼ ਸਾਈਦ ਦੀ ਮੌਜੂਜਦਗੀ ਤੋਂ ਬਾਅਦ ਬੀ.ਐਸ.ਐਫ. ਹਾਈ ਅਲਰਟ ‘ਤੇ ਹੈ। ਸੂਤਰਾਂ ਮੁਤਾਬਿਕ ਸਾਈਦ ਨੂੰ ਜੈਸਲਮੇਰ ਨਾਲ ਲੱਗੀ ਅੰਤਰਰਾਸ਼ਟਰੀ ਸਰਹੱਦ ‘ਤੇ ਵਸੇ ਪਾਕਿਸਤਾਨ ਦੇ ਇਕ ਪਿੰਡ ‘ਚ ਦੇਖਿਆ ਗਿਆ ਹੈ। ਉਸਦੇ ਦੇਖੇ ਜਾਣ ਤੋਂ ਬਾਅਦ ਇਹ ਚਰਚਾ ਜੋਰਾਂ ‘ਤੇ ਹੈ ਕਿ ਉਹ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੇ ਮਕਸਦ ਨਾਲ ਹੀ ਇਥੇ ਪਹੁੰਚਿਆ ਹੈ। ਸੂਤਰਾਂ ਮੁਤਾਬਿਕ ਇਕ ਤੋਂ ਮਹੀਨੇ ਤੋਂ ਹਾਫਿਜ਼ ਸਾਈਦ ਰਾਜਸਥਾਨ ਅਤੇ ਗੁਜਰਾਤ ਦੀ ਸਰਹੱਦ ‘ਤੇ ਘੁੰਮ ਰਿਹਾ ਹੈ।