June 9, 2026 9:18 pm

ਪੰਜਾਬ ਸਰਕਾਰ ਵਲੋਂ ਨਿਵੇਸ਼ ਨੂੰ ਹੋਰ ਸੁਖਾਲਾ ਕਰਨ ਤੇ ਨਿਵੇਸ਼ਕਾਂ ਨੂੰ ਹੋਰ ਰਿਆਇਤਾਂ ਦੇਣਾਂ ਵਿਚਾਰ ਅਧੀਨ-ਸੁਖਬੀਰ ਬਾਦਲ

Page-1_03  ਪਰਨੀਤ ਬਰਾੜ-    ਕਾਰਜਕਾਰੀ ਸੰਪਾਦਕ  ਜਲੰਧਰ/ਨਵੀਂ ਦਿੱਲੀ/ ਚੰਡੀਗੜ੍ਹ, 2 ਜੁਲਾਈ-ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿਚ ਨਿਵੇਸ਼ ਪ੍ਰਕ੍ਰਿਆ ਨੂੰ ਹੋਰ ਸੁਖਾਲਾ ਕਰਨ ਅਤੇ ਨਿਵੇਸ਼ਕਾਂ ਨੂੰ ਉਤਸ਼ਾਹਿਤ ਕਰਨ ਲਈ ਹੋਰ ਰਿਆਇਤਾਂ ਦੇਣ ਦੀ ਤਜ਼ਵੀਜ਼ ਨੂੰ ਹਰੀ ਝੰਡੀ ਦੇ ਦਿੱਤੀ ਹੈ।ਸੂਬੇ ਵਿਚ ਨਿਵੇਸ਼ ਪ੍ਰੋਤਸਾਹਨ ਸਬੰਧੀ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਅ੍ਯਾਂ ਸ. ਬਾਦਲ ਨੇ ਕਿਹਾ ਕਿ ਨਿਵੇਸ਼ ਲਈ ਸੁਧਾਰਾਂ ਅਤੇ ਰਿਆਇਤਾਂ ਦੇਣ ਸਬੰਧੀ ਮੁੱਢਲੀ ਕਾਰਵਾਈ ਮੁਕੰਮਲ ਕਰ ਲਈ ਗਈ ਹੈ ਅਤੇ ਇਸਨੂੰ ਕੈਬਨਿਟ ਅੱਗੇ ਮਨਜ਼ੂਰੀ ਦੇਣ ਤੋਂ ਪਹਿਲਾਂ ਤਜ਼ਵੀਜ਼ ਨੂੰ ਉਚ ਪੱਧਰ ’ਤੇ ਘੋਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਨਿਵੇਸ਼ਕਾਂ ਕੋਲੋਂ ਇਕੱਤਰ ਕੀਤੀ ਫੀਡਬੈਕ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ

ਉਦਮੀਆਂ ਵਲੋਂ ਪ੍ਰਾਜੈਕਟ ਸਥਾਪਤੀ ਦੀ ਯੋਗਤਾ ਸਮੇਂ ’ਚ ਵਾਧਾ ਕਰਨ, ਚਾਲੂ ਯੂਨਿਟਾਂ ਦੇ ਵਿਸਥਾਰ ਲਈ ਰਿਆਇਤਾਂ, ਪੀ.ਐਸ.ਆਈ.ਈ.ਸੀ. ਜਾਂ ਸਰਕਾਰ ਕੋਲੋਂ ਜ਼ਮੀਨ ਖਰੀਦਣ ਵੇਲੇ ਸਟੈਂਪ ਡਿਊਟੀ ਵਿਚ ਰਿਆਇਤ ਦੇਣ ਦੀ ਮੰਗ ਪ੍ਰਮੁੱਖਤਾ ਨਾਲ ਉਠਾਈ ਗਈ ਹੈ, ਜਿਸ ਸਬੰਧੀ ਪੰਜਾਬ ਸਰਕਾਰ ਵਲੋਂ ਤੇਜੀ ਨਾਲ ਕੰਮ ਕੀਤਾ ਜਾ ਰਿਹਾ ਹੈ।
ਲੋਹਾ ਤੇ ਸਟੀਲ ਉਦਯੋਗ ਨੂੰ  ਨਾਂਹ-ਪੱਖੀ (ਨੈਗੇਟਿਵ) ਸੂਚੀ ਵਿਚੋਂ ਬਾਹਰ ਕੱਢਣ ਬਾਰੇ ਉਪ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਬੰਧੀ ਵਿਚਾਰ ਚਰਚਾ ਜਾਰੀ ਹੈ ਅਤੇ ਸਾਰੀਆਂ ਧਿਰਾਂ ਦੇ ਹਿੱਤ ਸੁਰੱਖਿਅਤ ਰੱਖਕੇ ਮਸਲੇ ਦਾ ਸਰਬ ਪ੍ਰਵਾਨਿਤ ਹੱਲ ਜਲਦ ਕੱਢਿਆ ਜਾਵੇਗਾ। ਸਿਹਤ ਤੇ ਬਾਇਓਸਾਇੰਸਜ਼ ਖੇਤਰ ਵਿਚ ਨਿਵੇਸ਼ ਬਾਰੇ ਸ. ਬਾਦਲ ਨੇ ਕਿਹਾ ਕਿ ਮੁਹਾਲੀ ਅਤੇ ਬੱਦੀ ਦੁਆਲੇ ਸਥਾਪਤ ਮੈਡੀਕਲ ਇਕਾਈਆਂ ਨੂੰ ਦੇਖਦਿਆਂ ਦਵਾਈਆਂ ਅਤੇ ਮੈਡੀਕਲ ਤਕਨੀਕ ਉਤੇ ਅਧਾਰਿਤ ਨਿਵੇਸ਼ ਵੱਲ ਵਧੇਰੇ ਧਿਆਨ ਦਿੱਤਾ ਜਾ ਰਿਹਾ ਹੈ।
ਸ. ਬਾਦਲ ਨੇ ਨਾਲ ਹੀ ਕਿਹਾ ਕਿ ਗਲੈਕਸੋ ਸਮਿਥਕਲਾਇਨ ਤੇ ਕੋਕਾ ਕੋਲਾ ਵੱਲੋਂ ਪੰਜਾਬ ਵਿਚ ਆਪਣੇ ਯੂਨਿਟ ਸਥਾਪਿਤ ਕਰਨ ਲਈ ਪ੍ਰਸਤਾਵ ਪੇਸ਼ ਕੀਤੇ ਗਏ ਹਨ ਅਤੇ ਇਸ ਸਬੰਧੀ ਕੰਪਨੀਆਂ ਦੇ ਭਾਰਤ ਸਥਿਤ ਪ੍ਰਤੀਨਿਧੀਆਂ ਨਾਲ ਮੁੱਢਲੀਆਂ ਮੀਟਿੰਗਾਂ ਹੋ ਚੁੱਕੀਆਂ ਹਨ ਅਤੇ ਕੰਪਨੀਆਂ ਦੇ ਮਾਹਿਰਾਂ ਵਲੋਂ ਪ੍ਰਸਤਾਵਿਤ ਥਾਵਾਂ ਦਾ ਜਲਦ ਦੌਰਾ ਕੀਤਾ ਜਾ ਰਿਹਾ ਹੈ। ਕੋਕਾ ਕੋਲਾ ਵਲੋਂ ਉੱਤਰੀ ਖੇਤਰ ਵਿਚ ਹੁਸ਼ਿਆਰਪੁਰ, ਗੁਰਦਾਸਪੁਰ ਤੇ ਪਠਾਨਕੋਟ ਵਿਚੋਂ ਕਿਸੇ ਇਕ ਥਾਂ ’ਤੇ, ਲੁਧਿਆਣਾ ਵਿਖੇ ਇਕ ਅਤੇ ਦੱਖਣੀ ਖੇਤਰ ਵਿਚ ਅਬੋਹਰ ਵਿਖੇ ਯੂਨਿਟ ਸਥਾਪਿਤ ਕੀਤੇ ਜਾਣਗੇ। ਇਸ ਤੋਂ ਇਲਾਵਾ ਹੋਰ ਵੀ ਨਾਮੀ ਕੰਪਨੀਆਂ ਵੱਲੋਂ ਆਏ ਪ੍ਰਸਤਾਵਾਂ ’ਤੇ ਵਿਚਾਰਾਂ ਚੱਲ ਰਹੀਆਂ ਹਨ।

Send this to a friend