June 8, 2026 1:08 pm

ਪ੍ਰੀਤੀ-ਵਾਡੀਆ ਵਿਵਾਦ- ਇਹ ਲੜਾਈ ਪੈਸੇ ਅਤੇ ਪ੍ਰਸਿੱਧੀ ਲਈ ਨਹੀਂ : ਪ੍ਰੀਤੀ”

Page-1_27 ਮੁੰਬਈ, 2 ਜੁਲਾਈ (ਪੀ. ਟੀ)- ਦੇਸ਼ ਦੇ ਮਸ਼ਹੂਰ  ਨੇਸ ਵਾਡੀਆ ਦੇ ਨਾਲ ਹੋਏ ਵਿਵਾਦ ‘ਤੇ ਅਦਾਕਾਰਾ ਅਤੇ ਆਈ. ਪੀ.ਐਲ. ਟੀਮ ਕਿੰਗਸ ਇਲੈਵਨ ਪੰਜਾਬ ਦੀ ਸਹਿ ਮਾਲਕਣ ਪ੍ਰੀਤੀ ਜਿੰਟਾ ਨੇ ਸਫਾਈ ਦਿੱਤੀ ਹੈ। ਪ੍ਰੀਤੀ ਨੇ ਸੋਸ਼ਲ ਨੈਟਵਰਕਿੰਗ ਫੇਸਬੁੱਕ ‘ਤੇ ਕਿਹਾ ਹੈ ਕਿ ਇਹ ਲੜਾਈ ਪੈਸੇ ਅਤੇ ਪ੍ਰਸਿੱਧੀ ਲਈ ਨਹੀਂ ਹੈ ਬਲਕਿ ਆਤਮ ਸਨਮਾਨ ਦੀ ਲੜਾਈ ਹੈ। ਉਨ੍ਹਾਂ ਨੇ ਕਿਹਾ ਕਿ ਆਈ.ਪੀ.ਐਲ. ਸ਼ੁਰੂ ਤੋਂ ਹੀ ਉਨ੍ਹਾਂ ਦੇ ਦਿਲ ਦੇ ਨਜ਼ਦੀਕ ਪ੍ਰੋਜੈਕਟ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਸਿਰਫ ਆਪਣੇ ਹੀ ਨਹੀਂ ਬਲਕਿ ਨੇਸ ਵਾਡੀਆ ਦੇ ਹਿੱਸੇ ਦੇ ਪੰਜ ਕਰੋੜ ਵੀ ਖੁੱਦ ਹੀ ਦਿੱਤੇ ਸਨ। ਉਨ੍ਹਾਂ ਨੇ ਕਿਹਾ ਕਿ ਜੇ ਉਹ ਇਮਾਨਦਾਰੀ ਨਾਲ ਕਹਿਣ ਤਾਂ ਨੇਸ ਨੇ ਇਹ ਪੈਸੇ ਦੋ ਮਹੀਨਿਆਂ ਬਾਅਦ ਵਾਪਸ ਜਰੂਰ ਕੀਤੇ ਸਨ ਪਰ ਬਿਨਾਂ ਕਿਸੇ ਪ੍ਰੀਮੀਅਮ ਦੇ। ਇਸ ਲਈ ਉਨ੍ਹਾਂ ਨੂੰ ਲਗਦਾ ਹੈ ਕਿ ਪੈਸਿਆਂ ਦੀ ਗੱਲ ਹੁਣ

ਖਤਮ ਹੋ ਜਾਵੇਗੀ। ਪ੍ਰੀਤੀ ਨੇ ਕਿਹਾ ਕਿ ਗੋ ਏਅਰ ਲਈ ਕਮਰਸ਼ੀਅਲ ਵੀ ਉਨ੍ਹਾਂ ਨੇ ਮੁਫਤ ਹੀ ਕੀਤੀ ਸੀ ਅਤੇ ਟੀ.ਵੀ. ਰਿਏਲਟੀ ਸ਼ੋਅ ਕੋਣ ਬਣੇਗਾ ਕਰੋੜਪਤੀ ਤੋਂ ਜੋ ਪੈਸੇ ਪ੍ਰੀਤੀ ਨੇ ਕਮਾਏ ਸਨ ਉਹ ਵੀ ਵਾਡੀਆ ਚਿਲਡ੍ਰਨ ਹਸਪਤਾਲ ਨੂੰ ਦਾਨ ਦੇ ਦਿੱਤੇ ਸਨ। ਪ੍ਰੀਤੀ ਨੇ ਨੇਸ ਵਾਡੀਆ ਦੀ ਮਾਂ ਦੁਆਰਾ ਪ੍ਰੀਤੀ ‘ਤੇ ਲਗਾਏ ਦੋਸ਼ਾਂ ਦਾ ਵੀ ਖੰਡਨ ਕੀਤਾ। ਨੇਸ ਦਾ ਮਾਂ ਦਾ ਕਹਿਣਾ ਸੀ ਕਿ ਆਈ. ਪੀ.ਐਲ. ਦੇ ਹਰ ਮੈਚ ‘ਚ ਪ੍ਰੀਤੀ ਜਿੰਟਾ ਸਾਰੀਆਂ ਸੀਟਾਂ ‘ਤੇ ਕਬਜ਼ਾ ਕਰ ਲੈਂਦੀ ਸੀ।

Send this to a friend