June 9, 2026 4:17 pm

ਸ਼੍ਰੋਮਣੀ ਕਮੇਟੀ ਵੱਲੋਂ ਇਰਾਕ ਬੰਦੀਆਂ ਦੇ ਪੀੜ੍ਹਤ ਪਰਿਵਾਰਾਂ ਨੂੰ 20 ਲੱਖ ਦੇ ਚੈ¤ਕ ਭੇਟ

Page-1_07 ਅੰਮ੍ਰਿਤਸਰ, 1 ਜੁਲਾਈ (ਪੀ. ਟੀ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰੈ¤ਸ ਕਾਨਫਰੰਸ ’ਚ ਕਿਹਾ ਕਿ ਇਰਾਕ ਦੇ ਮੋਸੂਲ ਸ਼ਹਿਰ ਵਿੱਚ ਬੰਦੀ 40 ਵਿਅਕਤੀਆਂ ਦੇ ਪੀੜ•ਤ ਪਰਿਵਾਰਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ 50-50 ਹਜ਼ਾਰ ਦੇ ਚੈ¤ਕ ਦਿੱਤੇ ਜਾਣਗੇ। ਜਿਸ ਦੀ ਕੁਲ ਰਕਮ 20 ਲੱਖ ਰੁਪਏ ਬਣਦੀ ਹੈ।  ਦਫਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਜਥੇਦਾਰ ਅਵਤਾਰ ਸਿੰਘ ਨੇ ਇਰਾਕ ’ਚ ਬੰਦੀ 19 ਪੀੜ•ਤ ਪ੍ਰੀਵਾਰਾਂ ਨੂੰ 50-50 ਹਜ਼ਾਰ ਦੇ ਚੈਕ ਤਕਸੀਮ ਕੀਤੇ। ਜਿਨ•ਾਂ ਵਿਚ  ਮਨਜਿੰਦਰ ਸਿੰਘ ਦੀ ਮਾਤਾ ਸੁਖਵਿੰਦਰ ਕੌਰ, ਜਤਿੰਦਰ ਸਿੰਘ ਦੇ ਪਿਤਾ ਬਲਕਾਰ ਸਿੰਘ, ਹਰਸਿਮਰਨਜੀਤ ਸਿੰਘ ਦੇ ਪਿਤਾ ਤਰਸੇਮ ਸਿੰਘ, ਸੋਨੂੰ ਮਸੀਹ ਦੀ ਪਤਨੀ ਸੀਮਾ, ਗੁਰਚਰਨ ਸਿੰਘ ਦੇ ਪਿਤਾ ਸਰਦਾਰਾ ਸਿੰਘ,

ਕਵਲਜੀਤ ਸਿੰਘ ਦੇ ਪਿਤਾ ਹਰਭਜਨ ਸਿੰਘ, ਨਿਸਾਨ ਸਿੰਘ ਦੀ ਮਾਤਾ ਸਵਿੰਦਰ ਕੌਰ, ਹਰੀਸ਼ ਕੁਮਾਰ ਦੇ ਪਿਤਾ ਸਤਪਾਲ ਸਿੰਘ, ਗੁਰਬਿੰਦਰ ਸਿੰਘ ਦੀ ਪਤਨੀ  ਅਮਰਜੀਤ ਕੌਰ, ਮਲਕੀਤ ਸਿੰਘ ਦੇ ਪਿਤਾ ਸੁਖਦੇਵ ਸਿੰਘ, ਰਣਜੀਤ ਸਿੰਘ ਦੀ ਮਾਤਾ ਬਲਵਿੰਦਰ ਕੌਰ, ਧਰਮਿੰਦਰ ਕੁਮਾਰ ਦੇ ਪਿਤਾ ਰਾਜ ਕੁਮਾਰ, ਬਲਵੰਤ ਰਾਏ ਦੀ ਪਤਨੀ ਗਿਆਨ ਕੌਰ, ਕਮਲਜੀਤ ਸਿੰਘ ਦੀ ਪਤਨੀ ਹਰਵਿੰਦਰ ਕੌਰ, ਗੁਰਦੀਪ ਸਿੰਘ ਦੀ ਪਤਨੀ ਮੀਨਾ ਰਾਣੀ, ਕੁਲਵਿੰਦਰ ਸਿੰਘ ਦੀ ਪਤਨੀ ਅਮਨਦੀਪ ਕੌਰ, ਰੂਪ ਲਾਲ ਦੀ ਪਤਨੀ ਕਮਲਜੀਤ, ਸੁਰਜੀਤ ਮਿਨਕਾ ਦੀ ਪਤਨੀ ਊਸਾ ਰਾਣੀ ਤੇ ਧਰਵਿੰਦਰ ਸਿੰਘ ਦੀ ਪਤਨੀ ਮਨਜੀਤ ਕੌਰ ਦੇ ਨਾਮ ਸ਼ਾਮਲ ਹਨ। ਪ੍ਰੈਸ ਨਾਲ ਗੱਲਬਾਤ ਦੌਰਾਨ ਉਨ•ਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਰਾਕ ‘ਚ ਬੰਦੀ ਵਿਅਕਤੀਆਂ ਦੇ ਪ੍ਰੀਵਾਰਾਂ ਨਾਲ ਹਰ ਮੁਸੀਬਤ ਵਿੱਚ ਖੜ•ੀ ਹੈ।
ਉਹ ਚਾਹੇ ਪੰਜਾਬੀ ਹੋਣ ਜਾਂ ਭਾਰਤ ਦੀ ਕਿਸੇ ਵੀ ਸਟੇਟ ਨਾਲ ਸਬੰਧਤ ਹੋਣ, ਉਨ•ਾਂ ਦੀ ਬਿਨਾ ਕਿਸੇ ਭੇਦ-ਭਾਵ ਦੇ ਮਦਦ ਕੀਤੀ ਜਾਵੇਗੀ। ਉਨ•ਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਥੇ ਗੁਰਦੁਆਰਿਆਂ , ਸਕੂਲਾਂ, ਕਾਲਜਾਂ ਤੇ ਹਸਪਤਾਲਾਂ ਦਾ ਪ੍ਰਬੰਧ ਸੁਚਾਰੂ ਢੰਗ ਨਾਲ ਚਲਾ ਰਹੀ ਹੈ, ਓਥੇ ਕੁਦਰਤੀ ਆਫਤਾਂ ਸਮੇਂ ਵੀ ਪੀੜ•ਤ ਵਿਅਕਤੀਆਂ ਨੂੰ ਹਰ ਤਰ•ਾਂ ਦੀ ਮਦਦ ਮੁਹੱਈਆ ਕਰਵਾਉਂਦੀ ਹੈ। ਇਰਾਕ ਦੇ ਗ੍ਰਹਿ ਯੁੱਧ ’ਚ ਬੰਦੀ ਬਣਾਏ ਗਏ ਵਿਅਕਤੀਆਂ ਨੂੰ  20 ਲੱਖ ਦੀ ਰਾਸ਼ੀ ਤਕਸੀਮ ਕੀਤੀ ਗਈ।

Send this to a friend