June 9, 2026 3:12 pm

ਪ੍ਰਧਾਨ ਮੰਤਰੀ ਮੋਦੀ ਨੂੰ ਫ੍ਰਾਂਸ ਵੱਲੋਂ ਪੈਰਿਸ ਆਉਣ ਦਾ ਸੱਦਾ

Page-1_18 ਨਵੀਂ ਦਿੱਲੀ, 1 ਜੁਲਾਈ (ਪੀ. ਟੀ)- ਫ੍ਰਾਂਸ ਨੇ ਭਾਰਤ ਨਾਲ ਵਧੀਆ ਰਿਸਤਿਆਂ ਦੀ ਆਸ਼ਾ ਪ੍ਰਗਟ ਕਰਦੇ ਹੋਏ ਕਿਹਾ ਕਿ ਉਹ ਬਹੁਤ ਜਲਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੈਰਿਸ ‘ਚ ਸਵਾਗਤ ਕਰਨਾ ਚਾਹੁੰਦਾ ਹੈ। ਭਾਰਤ ਦੀ ਯਾਤਰਾ ‘ਤੇ ਆਏ ਫ੍ਰਾਂਸ ਦੇ ਵਿਦੇਸ਼ ਮੰਤਰੀ ਲੌਰੇਂਟ ਫੈਬਿਅਸ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਦੋਪੱਖੀ ਬੈਠਕ ਕੀਤੀ ਤੇ ਸ਼ਾਮ ਨੂੰ ਵਿੱਤ ਤੇ ਰੱਖਿਆ ਮੰਤਰੀ ਅਰੁਣ ਜੇਤਲੀ ਨਾਲ ਵੀ ਮੁਲਾਕਾਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ ਰਾਸ਼ਟਰਪਤੀ ਚਾਹੁੰਣਗੇ ਕਿ ਮੋਦੀ ਸਤੰਬਰ ‘ਚ ਸੰਯੁਕਤ ਰਾਸ਼ਟਰ ਸੰਮੇਲਨ ਦੀ ਸਭਾ ਤੋਂ ਬਾਅਦ ਵਾਪਸੀ ‘ਤੇ ਪੈਰਿਸ ਆਉਂਣ। ਉਨ੍ਹਾਂ ਕਿਹਾ ਕਿ ਨਵੀਂ ਸਰਕਾਰ ਦੀ ਕਾਰਜ ਸਮਰੱਥਾ ਤੇ ਨਤੀਜਿਆਂ ‘ਤੇ ਜ਼ੋਰ ਦਿੱਤੇ ਜਾਣ ਨੂੰ ਫਰਾਂਸ ‘ਚ ਬਹੁਤ ਸਰਾਹਿਆ ਗਿਆ ਹੈ।””

Send this to a friend