ਸਿਓਲ, 29 ਜੂਨ (ਪੀ.ਟੀ.)-ਦੱਖਣੀ ਕੋਰੀਆ ਦੇ ਇਕ ਅਧਿਕਾਰੀ ਨੇ ਕਿਹਾ ਹੈ ਕਿ ਉੱਤਰ ਕੋਰੀਆ ਨੇ ਅੱਜ ਘੱਟ ਦੂਰੀ ਦੀਆਂ ਦੋ ਮਿਸਾਈਲਾਂ ਆਪਣੇ ਪੂਰਬੀ ਜਲ ਖੇਤਰ ਤੋਂ ਦਾਗੀਆਂ ਹਨ। ਵਿਭਾਗ ਦੇ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਨਾਮ ਨਾ ਜਾਹਰ ਕਰਨ ਦੀ ਸ਼ਰਤ ‘ਤੇ ਰੱਖਿਆ ਮੰਤਰਾਲਾ ਦੇ ਅਧਿਕਾਰੀ ਨੇ ਦੱਸਿਆ ਕਿ ਮਿਸਾਈਲਾਂ ਗੈਂਗਵੋਨ ਪ੍ਰਾਂਤ ਦੇ ਵਾਨਸਨ ਤੋਂ ਦਾਗੀਆਂ ਗਈਆਂ ਅਤੇ ਮੰਨਿਆ ਜਾ ਰਿਹਾ ਹੈ ਕਿ ਇਹ ਘੱਟ ਦੂਰੀ ਦੀ ਬੈਲੇਸਟਿਕ ਮਿਸਾਈਲਾਂ ਹਨ।