ਮੌੜ ਮੰਡੀ, 29 ਜੂਨ (ਗੁਲਾਬ ਸਿੰਘ ਰਾਠੀ)-ਮੋੜ ਖੁਰਦ ਪਿੰਡ ਵਿੱਚ ਇੱਕ ਟਰੱਕ ਸ਼ੜਕ ਬਨਣ ਵਾਲੇ ਪੱਥਰ ਦਾ ਭਰਿਆ ਪਿੰਡ ਵਿਚੋ ਦੀ ਗੁਜਰ ਰਿਹਾ ਸੀ ਕਿ ਮੌੜ ਖੁਰਦ ਦੇ ਦੋ ਵਿਆਕਤੀ ਕੁਲਵਿੰਦਰ ਸਿੰਘ (20)ਪੁੱਤਰ ਜਸਪਾਲ ਸਿੰਘ ਵਾਸੀ ਮੌੜ ਖੁਰਦ ਜਾਤੀ ਰਾਮਦਾਸੀਆ ਸਿੱਖ ਅਤੇ ਸਰਬਜੀਤ ਸਿੰਘ (22) ਪੁੱਤਰ ਅਜੈਬ ਸਿੰਘ ਵਾਸੀ ਮੌੜ ਖੁਰਦ ਜਾਤੀ ਰਾਜਾ ਨਾਈ ਮੋਟਰਸਾਇਕਲ ਡੀਲਕਸ ਤੇ ਆ ਰਹੇ ਸਨ ਕੇ ਟਰੱਕ ਦੇ ਟਕਰਾਉਣ ਨਾਲ ਕੁਲਵਿੰਦਰ ਸਿੰਘ ਦੀ ਜਿਆਦਾ ਸੱਟਾ ਵੱਜਣ ਕਾਰਣ ਮੌਤ ਹੋ ਗਈ ਅਤੇ ਸਰਬਜੀਤ ਜਖਮੀ ਹੋ ਗਿਆ ਜਿੰਨਾਂ ਨੂੰ ਐਂਬੋਲਸ ਰਾਹੀ ਬਠਿੰਡਾ ਲਜਾਇਆ ਗਿਆ ਟੱਰਕ ਡਰਾਇੰਬਰ ਮੌਕੇ ਤੇ ਭੱਜਣ ਵਿਚ ਸਫਲ ਹੋ ਗਏ ਮੌਕੇ ਤੇ ਥਾਣਾ ਮੌੜ ਦੇ ਇੰਸਪੈਕਟਰ ਗੁਰਸ਼ੇਰ ਸਿੰਘ
ਨੇ ਆਪਣੀ ਟੀਮ ਨਾਲ ਪਹੁੰਚ ਕੇ ਸਥਿਤੀ ਦਾ ਜਾਇਜਾ ਲਿਆ ਅਤੇ ਟਰੱਕ ਆਪਣੇ ਕਬਜੇ ਵਿੱਚ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ