Skip to content
Independent perspectives. Global stories.
BREAKING

ਪਿੰਡ ਚੱਕ ਕਲਾਲ ਭਾਰਤ ਦਾ ਸਰਵਉੱਤਮ ਪਿੰਡ ਬਣੇਗਾ : ਜੱਸੀ

Share this story

ਬੰਗਾ, 20 ਜੁਲਾਈ (ਪੀ.ਟੀ.ਬਿਓਰੋ)-  ਦੁਆਬਾ ਪ੍ਰੈੱਸ ਕਲੱਬ ਬੰਗਾ ਦੀ ਇੱਕ ਅਹਿਮ ਮੀਟਿੰਗ ਕਲੱਬ ਦੇ ਪ੍ਰਧਾਨ ਸ਼੍ਰੀ ਚਮਨ ਲਾਲ ਬੰਗਾ ਦੀ ਪ੍ਰਧਾਨਗੀ ਹੇਠ ਅਨਮੋਲ ਪੈਲਸ ਵਿਖੇ ਹੋਈ। ਜਿਸ ਵਿੱਚ ਪ੍ਰਸਿੱਧ ਪੱਤਰਕਾਰ/ਲੇਖਕ ਸ਼੍ਰੀ ਸੰਤੋਖ ਸਿੰਘ ਜੱਸੀ ਨੂੰ ਸਰਪੰਚ ਬਣਨ ਤੇ ਲੋਈ ਅਤੇ ਸਨਮਾਨ ਚਿੰਨ ਨਾਲ ਸਨਮਾਨਿਤ ਕੀਤਾ ਗਿਆ।
klal
ਇਸ ਮੌਕੇ ਤੇ ਬੰਗਾ ਕਲੱਬ ਦੇ ਜਨਰਲ ਸਕੱਤਰ ਹਰਮੇਸ਼ ਵਿਰਦੀ ਉਪ ਪ੍ਰਧਾਨ ਨਰਿੰਦਰ ਮਾਹੀ ਹਰਨੇਕ ਵਿਰਦੀ, ਲੈਕਚਰਾਰ ਹਰਮੇਸ਼ ਭਾਰਤੀ ਨੇ ਸਾਂਝੇ ਤੌਰ ‘ਤੇ ਕਿਹਾ ਕਿ ਪੱਤਰਕਾਰ ਭਾਈਚਾਰੇ ਲਈ ਖੁਸ਼ੀ ਦੀ ਗੱਲ ਹੈ ਕਿ ਪੱਤਰਕਾਰਤਾ ਦੇ ਨਾਲ-ਨਾਲ ਸਮਾਜ ਸੇਵਾ ਦੇ ਕਾਰਜਾ ਵਿੱਚ ਪੱਤਰਕਾਰਾਂ ਭਾਈਚਾਰਾ ਵੀ ਜੁੜ ਰਿਹਾ ਹੈ। ਇਸ ਮੌਕੇ ਪਿੰਡ ਚੱਕ ਕਲਾਲ ਦੇ ਦੂਜੀ ਵਾਰ ਚੁਣੇ ਗਏ ਨੌਜਵਾਨ ਸਰਪੰਚ ਸ਼੍ਰੀ ਸੰਤੋਖ ਸਿੰਘ ਜੱਸੀ ਨੇ ਕਲੱਬ ਤੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮਿਸ਼ਨ ਪ੍ਰਤੀ ਦ੍ਰਿੜ ਸੰਕਲਪ ਹੈ ਕਿ ਪੰਜਾਬ ਦਾ ਹੀ ਨਹੀਂ ਸਗੋਂ ਭਾਰਤ ਦਾ ਸਭ ਤੋਂ ਵਿਕਸਤ ਅਧੁਨਿਕ ਸਹੂਲਤਾਂ ਨਾਲ ਲੈਸ ਔਰਤਾਂ ਲਈ ਸਵੈ-ਰੋਜ਼ਗਾਰ ਲਈ ਵੱਡੇ ਪ੍ਰੋਜੈਕਟ ਲਗਾ ਕੇ ਪਿੰਡ ਨੂੰ ਸ਼ਾਨਦਾਰ ਬਣਾਇਆ ਜਾਵੇਗਾ। ਉਨ੍ਹਾਂ ਤੱਥਾ ਰਾਹੀ ਦੱਸਿਆਂ ਕਿ 1998 ਵਿੱਚ ਪਹਿਲੀ ਵਾਰ ਜਦੋਂ ਉਹ ਸਰਪੰਚ ਬਣੇ ਤਾਂ ਵਿਧਾਨ ਸਭਾ ਦੇ 117 ਪਿੰਡਾਂ ਵਿਚੋਂ ਸਭ ਤੋਂ ਵੱਧ ਪੋਲਿੰਗ 89.4% ਸਭ ਤੋਂ ਵੱਧ ਪੋਲਿੰਗ 90. 34% ਵੀ ਚੱਕ ਕਲਾਲ ਦੀ ਹੈ ਤੇ ਇਸ ਤੋਂ ਸਾਖਰਤਾ ਲਹਿਰ ਵਿੱਚ ਵੀ ਪਿੰਡ ਪਹਿਲੇ ਸਥਾਨ ਤੇ ਸੀ ਤੇ ਹੁਣ ਪੰਜਾਬ ਸਰਕਾਰ, ਕੇਂਦਰ  ਸਰਕਾਰ, ਪ੍ਰਵਾਸੀ ਭਾਰਤੀਆਂ ਤਕਨੀਕੀ ਮਾਰਗ ਸਮਾਨ ਸੇਵੀਆਂ ਤੇ ਸਮਾਜ ਦੇ ਦਰਦੀਆਂ ਦੇ ਸਹਿਯੋਗ ਨਾਲ (ਬੇਗਮਪੁਰੇ) ਸ਼ਹਿਰ ਜਿਸ ਦੀ ਕਲਪਨਾ ਗੁਰੂ ਰਵਿਦਾਸ ਨੇ ਕੀਤੀ ਸੀ ਨੂੰ ਅਸਲੀ ਜਾਮਾ ਪਹਿਨਾ ਕੇ ਭਾਰਤ ‘ਚ ਪਿੰਡ ਨੂੰ ਇਕ ਨਮੂਨੇ ਦਾ ਪਿੰਡ ਬਣਾਇਆ ਜਾਵੇਗਾ। ਇਸ ਮੌਕੇ ਚਰਨਜੀਤ ਸੱਲ੍ਹਾ,ਨਵਕਾਤ ਭਰੋ ਮਜਾਰਾ, ਅਮੋਲਕ ਸਿੰਘ ਢਿਲੋਂ, ਰਾਜ ਮਜਾਰੀ, ਰਾਕੇਸ਼ ਅਰੋੜਾ, ਬਾਬਾ ਹਰਦੀਪ ਸਿੰਘ ਮੈਂਡਮ ਜਤਿੰਦਰ ਕੌਰ ਮੁੰਗਾ ਆਦਿ ਹਾਜ਼ਰ ਸਨ।

WRITTEN BY