ਸ੍ਰੀ ਹਰਗੋਬਿੰਦਪੁਰ, 20 ਜੁਲਾਈ (ਚਰਨਜੀਤ ਚੀਮਾ)- ਕਾਂਗਰਸੀ ਹਲਕਾ ਇੰਚਾਰਜ ਬਲਵਿੰਦਰ ਸਿੰਘ ਲਾਡੀ ਸਾਬਕਾ ਚੇਅਰਮੈਨ ਜਿਲਾ ਪ੍ਰੀਸਦ ਗੁਰਦਾਸਪੁਰ ਨੇ ਯੂਥ ਆਗੂ ਦੇ ਦਫਤਰ ਦੇ ਵਿੱਚ ਪ੍ਰੈਸ ਨਾਲ ਗਲ ਬਾਤ ਕਰਦਿਆਂ ਜਿਲਾ ਪ੍ਰੀਸਦ ਮੈਬਰਾ,ਪਾਰਟੀ ਵਰਕਰਾ,ਪਾਰਟੀ ਆਗੂਆ ਦੀ ਇਕ ਹੰਗਾਮੀ ਮੀਟਿੰਗ 22 ਜੁਲਾਈ ਨੂੰ 10 ਵਜੇ ਲੱਕੀ ਰਿਜੋਰਟ ਸ੍ਰੀ ਹਰਗੋਬਿੰਦਪੁਰ ਵਿਚ ਰੱਖੀ ਹੈ ।ਇਸ ਮੋਕੇ ਤੇ ਫਤਿਹ ਜੰਗ ਸਿੰਘ ਬਾਜਵਾ ਜਨਰਲ ਸਕੱਤਰ ਪੰਜਬ ਪ੍ਰਦੇਸ ਕਾਂਗਰਸ ਕਮੇਟੀ ਉਚੇਚੇ ਤੋਰ ਤੇ ਪਹੁੰਚ ਕੇ ਨਵੇ ਬਣੇ ਸਰਪੰਚਾ,ਸੰਮਤੀ ਮੈਬਰਾ,ਜਿਲਾ ਪ੍ਰੀਸਦ ਮੈਬਰਾ ਨੂੰ ਸਨਮਾਨਤ ਕਰਨਗੇ ਅਤੇ ਹਲਕੇ ਦੇ ਲੋਕਾ ਦੀਆਂ ਦੁੱਖ ਤਕਲੀਫਾ ਸੁਨਣਗੇ ।ਉਹਨਾ ਦੇ ਨਾਲ ਬਲਵਿੰਦਰ ਸਿੰਘ ਨਾਭਾ,ਸੁਰਿੰਦਰ ਸਿੰਘ,ਰੁਪਿੰਦਰਜੀਤ ਸਿੰਘ ਰਿੰਪਾ,ਭੁਪਿੰਦਰਪਾਲ ਸਿੰਘ ਬਲਾਕ ਪ੍ਰਧਾਂਨ,ਸੰਤੋਖ ਸਿੰਘ ਪਨੂੰ,ਗੁਰਮੇਜ ਸਿੰਘ ਪਿੰਡਾ ਰੋੜੀ,ਅਗਰੇਜ ਸਿੰਘ ਵਿਠਵਾਂ ਵੀ ਮੋਜੂਦ ਹੋਣਗੇ ।
ਕਾਂਗਰਸੀ ਸਰਪੰਚਾਂ, ਸੰਮਤੀ ਮੈਬਰਾਂ, ਜ਼ਿਲ੍ਹਾ ਪ੍ਰੀਸ਼ਦ ਮੈਬਰਾਂ, ਵਰਕਰਾਂ, ਆਗੂਆਂ ਦੀ ਮੀਟਿੰਗ 22 ਨੂੰ



