June 9, 2026 5:41 am

ਸਾਂਈ ਪੂਜਾ ਵਿਵਾਦ : ਸਾਂਈ ਭਗਤ ਓਮਾ ਭਾਰਤੀ ਨਾਲ ਨਰਾਜ਼ ਹਨ ਭਗਵਾਨ ਰਾਮ-ਸ਼ੰਕਰਾਚਾਰੀਆ ਸਵਾਮੀ ਸਵਰੂਪਾਨੰਦ

Page-1_29 ਨਵੀਂ ਦਿੱਲੀ, 29 ਜੂਨ (ਪੀ.ਟੀ.ਲਾਇਵ)-ਸਾਂਈ ਬਾਬਾ ਦੀ ਪੂਜਾ ਨੂੰ ਲੈ ਕੇ ਵਿਵਾਦ ਵੱਧਦਾ ਹੀ ਜਾ ਰਿਹਾ ਹੈ। ਕੇਂਦਰੀ ਮੰਤਰੀ ਓਮਾ ਭਾਰਤੀ ਦੇ ਬਿਆਨ ਤੋਂ ਨਾਰਾਜ਼ ਸ਼ੰਕਰਾਚਾਰੀਆ ਸਵਾਮੀ ਸਵਰੂਪਾਨੰਦ ਨੇ ਅੱਜ ਇਸ ਮਾਮਲੇ ਨੂੰ ਲੈ ਕੇ ਆਪਣੇ ਹਰਿਦੁਆਰ ਆਸ਼ਰਮ ਵਿੱਚ ਸਾਧੂ-ਸੰਤਾਂ ਦੀ ਵੱਡੀ ਬੈਠਕ ਬੁਲਾ ਕੇ ਸਾਂਈ ਬਾਬਾ ਦੀ ਪੂਜਾ ਨੂੰ ਲੈ ਕੇ ਵਿਚਾਰ ਕੀਤਾ ਗਿਆ। ਇਸ ਬੈਠਕ ਵਿੱਚ ਸਾਂਈ ਬਾਬਾ ਦੀ ਪੂਜਾ ਦੇ ਸਮਰਥਨ ਵਿੱਚ ਬਿਆਨ ਦੇਣ ਵਾਲੀ ਜਲ ਸੰਸਥਾਨ ਮੰਤਰੀ ਓਮਾ ਭਾਰਤੀ ਦੇ ਖਿਲਾਫ ਨਿੰਦਾ ਮਤਾ ਪਾਸ ਕੀਤਾ ਗੀਆ। ਇਸ ਬੈਠਕ ਵਿੱਚ ਗੰਗਾ ਦੇ ਮੁੱਦੇ ਤੇ ਵੀ ਚਰਚਾ ਕੀਤੀ ਜਾਵੇਗੀ। ਇਸ ਤੋਂ ਪਹਿਲਾ ਸਾਂਈ ਬਾਬਾ ਦੀ ਪੂਜਾ ਨੂੰ ਸਹੀਂ ਦੱਸਣ ’ਤੇ ਓਮਾ ਭਾਰਤੀ ਦੀ ਨਿੰਦਾ ਕਰਦਿਆ ਸੰਕਰਾਚਾਰੀਆ ਸਵਾਮੀ ਸਵਰੂਪਾਨੰਦ ਨੇ

ਕਿਹਾ ਕਿ ਓਮਾ ਭਾਰਤੀ ਸਾਂਈ ਦੀ ਪੂਜਾ ਦਾ ਸਮਰਥਨ ਕਰਕੇ ਦਬਾਅ ਦੀ ਰਾਜਨੀਤੀ ਕਰ ਰਹੀ ਹੈ। ਸਵਾਮੀ ਸਵਰੂਪਾਨੰਦ ਨੇ ਕਿਹਾ ਕਿ ਓਮਾ ਭਾਰਤੀ ਰਾਮ ਭਗਤ ਨਹੀਂ ਹੈ, ਉਹ ਸਾਂਈ ਦੀ ਪੂਜਾ ਕਰਦੀ ਹੈ। ਓਮਾ ਨੇ ਆਪਣੀ ਭਗਤੀ ਦਾ ਸਵਰੂਪ ਵਿਗਾੜ ਲਿਆ ਹੈ। ਉਨ੍ਹਾਂ ਨਾਲ ਭਗਵਾਨ ਰਾਮ ਨਾਰਾਜ਼ ਹਨ। ਸਾਂਈ ਭਗਤੀ ਓਮਾ ਭਾਰਤੀ ਦੀ ਅਸਫਲਤਾ ਦੀ ਇਹੋਂ ਕਾਰਨ ਹੈ। ਉਨ੍ਹਾਂ ਨੇ ਕਿਹਾ ਕਿ ਓਮਾ ਮੰਤਰੀ ਹੈ, ਭਗਵਾਨ ਨਹੀਂ। ਉਨ੍ਹਾਂ ਨੂੰ ਜਨਤਾ ਨੇ ਸ਼ਾਸ਼ਨ ਕਰਨ ਲਈ ਚੁਣਿਆ ਹੈ ਤੇ ਉਹ ਧਾਰਮਿਕ ਵਿਵਸਥਾਵਾਂ ’ਚ ਦਖਲ-ਅੰਦਾਜ਼ੀ ਨਾ ਕਰਨ। ਇਸ ਤੋਂ ਪਹਿਲਾ ਓਮਾ ਭਾਰਤੀ ਨੇ ਹਰਿਦੁਆਰ ਵਿੱਚ ਸਾਂਈ ਪੂਜਾ ਦਾ ਸਮਰਥਨ ਕਰਦੇ ਹੋਏ ਕਿਹਾ ਸੀ ਕਿ ਉਹ ਖੁਦ ਸਾਂਈ ਭਗਤ ਹੈ ਅਤੇ ਜੇ ਉਨ੍ਹਾਂ ਦੇ ਭਗਤ ਸਾਂਈ ਨੂੰ ਭਗਵਾਨ ਮੰਨਦੇ ਹੈ ਤਾਂ ਕੀ ਗਲਤ ਹੈ। ਭਾਰਤੀ ਨੇ ਇਹ ਵੀ ਆਖਿਆ ਕਿ ਉਹ ਸੰਤ ਪਰੰਪਰਾ ਵਿੱਚ ਯਕੀਨ  ਰੱਖਦੀ ਹੈ ਅਤੇ ਇਸ ਵਿਵਾਦ ਨੂੰ ਅੱਗੇ ਵਧਾਉਣ ਦੇ ਹੱਕ ਵਿੱਚ ਨਹੀਂ ਹੈ।
ਸ਼ੰਕਰਾਚਾਰੀਆ ਨੇ ਓਮਾ ਭਾਰਤੀ ਦੀ ਗੁਰ ਭਗਤੀ ਨੂੰ ਹੀ ਸਵਾਲਾਂ ਦੇ ਘੇਰੇ ਵਿੱਚ ਖੜਾ ਕਰਦੇ ਹੋਏ ਕਿਹਾ ਹੈ ਕਿ ਓਮਾ ਨੇ ਜਿਹੜੇ ਗੁਰੂ ਸਵਾਮੀ ਤੋਂ ਸੰਨਿਆਸ ਦਿਖਿਆ ਲਈ ਹੈ, ਉਹ ਸਾਂਈ ਪੂਜਾ ਦਾ ਵਿਰੁਧ ਕਰ ਰਹੇ ਹਨ। ਉਨ੍ਹਾਂ ਨੇ ਸਾਡੀ ਗੱਤ ਦਾ ਸਮਰਥਨ ਕੀਤਾ ਹੈ। ਪਰੰਪਰਾ ਵਿੱਚ ਸੰਨਿਆਸੀ ਗੁਰੂ ਭਗਤ ਹੁੰਦੇ ਹਨ ਤੇ ਓਮਾ ਕਿਦਾ ਦੀ ਸੰਨਿਆਸੀ ਹੈ ਜਿਹੜੀ ਆਪਣੇ ਗੁਰੂ ਦੇ ਵਿਰੁਧ ਜਾ ਰਹੀ ਹੈ।ਸ਼ੰਕਰਾਚਾਰੀਆ ਨੇ ਕਿਹਾ ਹੈ ਕਿ ਹਿੰਦੂ ਅਤੇ ਸਨਾਤਨ ਧਰਮ ਵਿੱਚ ਆਚਾਰੀਆ ਧਰਮ ਵਿਵਸਥਾ ਨੂੰ ਦੇਖਦੇ ਹਨ ਅਤੇ ਓਮਾ ਦੱਸੇ ਕਿ ਕਿਹੜਾ ਆਚਾਰੀਆ ਕਹੀ ਰਿਹਾ ਹੈ ਕਿ ਸਾਂਈ ਦੀ ਪੂਜਾ ਕਰਨਾ ਉਚਿਤ ਹੈ। ਇਹ ਜ਼ਿਕਰਯੋਗ ਹੈ ਕਿ ਇਹ ਵਿਵਾਦ ਤਦ ਸ਼ੁਰੂ ਹੋਇਆ ਹੈ ਜਦੋਂ ਦਵਾਰਿਕਾ ਪੀਠ ਦੇ ਸ਼ੰਕਰਾਚਾਰੀਆ ਸਵਾਮੀ ਸਵਰੂਪਾਨੰਦ ਸਰਸਵਤੀ ਨੇ ਕਿਹਾ ਸੀ ਕਿ ਹਿੰਦੂਆਂ ਨੂੰ ਸਾਂਈ ਦੀ ਪੂਜਾ ਨਹੀਂ ਕਰਨੀ ਚਾਹੀਦੀ।

Send this to a friend