ਵਾਸ਼ਿੰਗਟਨ, 29 ਜੂਨ (ਪੀ.ਟੀ.)-ਪਾਕਿਸਤਾਨ ਤੋਂ ਆਪਣੀਆਂ ਗਤੀਵਿਧੀਆਂ ਚਲਾ ਰਹੇ ਅ¤ਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਅਤੇ ਉਸ ਦਾ ਮੁਖੌਟਾ ਸੰਗਠਨ ਜਮਾਤ ਉਦ ਦਾਵਾ ਨੂੰ ਪਾਕਿਸਤਾਨੀ ਫੌਜ ਦਾ ਸਹਿਯੋਗ ਮਿਲਿਆ ਹੋਇਆ ਹੈ ਅਤੇ ਉਹ ਵਿਨਾਸ਼ਕ ਹਥਿਆਰ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਇਕ ਨਵੀਂ ਪੁਸਤਕ ‘ਚ ਇਹ ਦਾਅਵਾ ਕੀਤਾ ਗਿਆ ਹੈ। ਅਮਰੀਕਾ ‘ਚ ਰਹਿਣ ਵਾਲੀ ਪਾਕਿਸਤਾਨੀ ਲੇਖਕ ਆਰਿਫ ਜਮਾਲ ਨੇ ‘ਕਾਲਸ ਫਾਰ ਟ੍ਰਾਸਨੈਸ਼ਨਲ‘ ਜੇਹਾਦ ਲਸ਼ਕਰ-ਏ-ਤੋਇਬਾ 1985-2014 ਨਾਮਕ ਪੁਸਤਕ ਲਿਖੀ ਹੈ। ਇਸ ‘ਚ ਕਿਹਾ ਗਿਆ ਹੈ ਕਿ ਇਹ ਜਾਣਕਾਰੀ ਹੈ ਕਿ ਜਮਾਤ ਸਮੁੰਦਰੀ ਅਤੇ ਹਵਾਈ ਤਾਕਤ ਹਾਸਲ ਕਰ ਰਿਹਾ ਹੈ। ਫਿਲਹਾਲ, ਇਸ ਦੀ ਜਾਣਕਾਰੀ ਹੈ ਕਿ ਉਹ ਵਿਨਾਸ਼ਕ ਹਥਿਆਰ ਹਾਸਲ ਕਰਨ
ਦੀ ਫਿਰਾਕ ‘ਚ ਹੈ। ਉਨ੍ਹਾਂ ਨੇ ਆਪਣੀ ਇਸ 160 ਪੇਜਾਂ ਦੀ ਪੁਸਤਕ ‘ਚ ਲਿਖਿਆ ਹੈ। ਜਮਾਤ ਦਾ ਮੰਨਣਾ ਹੈ ਕਿ ਉਹ ਪਾਕਿਸਤਾਨ ਸਰਕਾਰ ਖਿਲਾਫ ਨਾ ਜਾ ਕੇ ਪ੍ਰਮਾਣੂ ਤਕਨੀਕ ਹਾਸਲ ਕਰ ਸਕਦਾ ਹੈ। ਇਹ ਇਸ ਤੋਂ ਪਹਿਲਾਂ ਹੋ ਸਕਦਾ ਹੈ ਕਿ ਜਦੋਂ ਅਸੀਂ ਇਹ ਕਲਪਨਾ ਕਰੀਏ ਕਿ ਜਮਾਤ ਕੋਲ ਆਪਣੀ ਯੋਜਨਾ ਨੂੰ ਵਿਵਸਥਾਗਤ ਢੰਗ ਨਾਲ ਅਤੇ ਸਹਿਜਤਾ ਨਾਲ ਅੰਜਾਮ ਦੇਣ ਦੀ ਸਮਰ¤ਥਾ ਹੋਵੇਗੀ।