ਨਿਵੇਕਲੀ ਤੇ ਅਲੱਗ ਪਹਿਚਾਣ ਬਣਾਉੋਣ ਵਾਲਾ ਤੇ ਪੰਜਾਬੀ ਗਾਇਕੀ ਦੇ ਵਿੱਚ ਦਿਸਹੰਦੇ ਕਾਇਮ ਕਰਨ ਵਾਲੀ ਸ਼ਖਸੀਅਤ ਦਾ ਨਾਮ ਹੈ- ਕੰਵਰ ਗਰੇਵਾਲ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਉ¤ਚ ਤਾਲੀਮ ਹਾਸਿਲ ਕਰਨ ਤੋਂ ਬਾਅਦ ਉਥੇ ਹੀ ਨਾਟਕਾਂ ਵਿੱਚ ਮਿਉਜਿਕ ਡਾਇਰੇਕਟਰ ਵਜੋਂ ਬੈਕਰਾਊਡ ਭੂਮਿਕਾ ਦੀ 2 ਸਾਲ ਨੋਕਰੀ ਕੀਤੀ। ਪਰ ਕੁਦਰਤ ਕੰਵਰ ਗਰੇਵਾਲ ਤੋਂ ਕੁਝ ਹੋਰ ਕਰਵਾਉਣਾ ਚਾਹੁੰਦੀ ਸੀ। ਸਾਲ 2010 ਮਾਲੇਰ ਕੋਟਲਾ ਦੇ ਘੁਗ ਵਸਦੇ ਪਿੰਡ ਫਲੋਂਡ ਕਲਾਂ ਵਿੱਚ ਰੱਬੀ-ਰੂਹ ਦੀ ਮਾਲਕ ਸਾਂਈ ਮੀਰਾ ਦਰਬਾਰ ‘ਬੇਬੇ’ੇ ਕੋਲ ਜਾ ਡੇਰੇ ਲਾਏ। ਸਮੇਂ ਨੇ ਪਲਟੀ ਮਾਰੀ ਮਨ ਅੰਦਰ ਕੁਟ ਕੁਟ ਭਰੀ ਹੋਈ ਸੂਫੀ ਰੂਹ ਨੇ ਸਮੁਚੀ ਕਾਇਨਾਤ ਨੂੰ ਰੁਸ਼ਨਾਉਣ ਦੇ ਲਈ ਆਪਣੇ ਪੰਖ ਖਿਲਾਰਨੇ ਸ਼ੁਰੂ ਕਰ ਦਿੱਤੇ। ਜਿਹੜੇ ਵੀ ਬੋਲ ਇਸ ਫੱਕਰ ਰੂਹ ਵੱਲੋਂ ਕਲਾਮ ਗਾਏ ਪੰਜਾਬੀਆਂ ਦੇ ਧੁਰ ਅੰਦਰ ਤੱਕ ਉ¤ਤਰ ਦੇ ਚੱਲੇ ਗਏ। ਕੰਵਰ ਦਾ ਜਨਮ ਪਿੰਡ ਮਹਿਮਾ ਸਿਵਾਏ(ਬਠਿੰਡਾ)’ਚ ਹੋਇਆ ਇਸ ਨੇ ਅੱਖੀਆਂ ਗੀਤ ਨਾਲ ਪੰਜਾਬੀ ਗੀਤ ਸੰਗੀਤ ਅੰਦਰ ਦਸਤਕ ਦਿਤੀ। ਕੰਵਰ ਗਰੇਵਾਲ ਕੇਸੇਟ ਪਹਿਲੀ ‘ਅੱਖਾਂ’ਦੂਸਰੀ ‘ਜੋਗੀਨਾਥ’ਸਰੋਤਿਆ ਦੀ ਝੋਲੀ ਵਿੱਚ ਪਾਈਆਂ ਤੇ ਦਰਸ਼ਕਾਂ ਵਲੋਂ ਮਣਾਂ ਮੂਹੀ ਪਿਆਰ ਮਿਲਿਆ ਉਸ ਦੇ ਮਕਬੂਲ ਗੀਤ ‘ਨਾ ਜਾਈ ਮਸਤਾਂ ਦੇ ਵਿਹੜੇ,’ ‘ਸਾਂਈਆ ਦੀ ਕੰਜਰੀ ;ਤੂੰਬਾ, ਛੱਲਾ, ਇਸ਼ਕ, ਜੁਗਨੀ ਤੇ ਅੱਖਾ ਹੋਰ ਅਨੇਕਾਂ ਜਿਹੇ ਪਾਏਦਾਰ ਗੀਤ ਪੰਜਾਬੀ ਸਮਾਜ ਨੂੰ ਦਿੱਤੇ। ਫਿਰ ਚੱਲ ਸੌ ਚੱਲ ਪੰਜਾਬ ਦਾ ਕੋਈ ਵੀ ਕਸਬਾ ਜਾਂ ਸ਼ਹਿਰ ਕੰਵਰ ਗਰੇਵਾਲ ਦੀ ਮਿੱਠੀ ਅਵਾਜ ਦਾ ਨਿੱਘ ਮਾਣਨ ਤੋਂ ਰਹਿ ਨਾ ਸਕਿਆ। ਪੰਜਾਬ ਅੰਦਰ ਹੁੰਦੇ ਕਬੱਡੀ ਕੱਪਾਂ ਉ¤ਤੇ ਹਾਜਰੀ ਜਰੂਰੀ ਬਣ ਚੁੱਕੀ
ਹੈ। ਮੀਰਾ (ਬੇਬੇ) ਨੂੰ ਰੂਹ ਦਾ ਸਾਹ-ਸਵਾਰ ਤੇ ਯਮਲੇ ਦੀ ਤੂੰਬੀ ਨੂੰ ਆਪਣਾ ਆਦਰਸ਼ ਮਨ ਕੇ ਇਹ ਗਾਇਕ ਬੁਲੰਦੀਆਂ ਨੂੰ ਛੂਹ ਰਿਹਾ ਹੈ। ਪੰਜਾਬ ਤੋਂ ਇਲਾਵਾ ਭਾਰਤ ਦੇ ਵੱਖ-ਵੱਖ ਹੋਰ ਵੱਡੇ-ਵੱਡੇ ਸ਼ਹਿਰਾਂ ਵਿੱਚ ਵੀ ਕਲਾ ਦੇ ਜੋਹਰ ਦਿਖਾ ਰਿਹਾ ਹੈ। ਹਰ ਸਟੇਜ ਪ੍ਰੋਗਰਾਮ ਸਮੇਂ ਕੰਵਰ ਗਰੇਵਾਲ ਕਦੇ ਵੀ ਯਤੀਮਾਂ , ਮਸਕੀਨਾਂ ਲਈ ‘ਹਾਂਅ ਦਾ ਨਾਅਰਾ’ ਮਾਰਨਾ ਨਹੀ ਭੁੱਲਦਾ ਤੇ ਨਾਲ-ਨਾਲ ਦਹੇਜ, ਭਰੂਣ ਹੱਤਿਆ ਜੋ ਸਾਡੇ ਸਮਾਜ ਦੇ ਮੱਥੇ ਤੇ ਕਲੰਕ ਹਨ ਦੇ ਵਿਰੋਧ ਅਵਾਜ ਬੁਲੰਦ ਕਰਨਾ ਵੀ ਕੰਵਰ ਗਰੇਵਾਲ ਦੇ ਹਿੱਸੇ ਆਇਆ ਹੈ।ਰੱਬ ਕਰੇ ਇਹ ਸੂਫੀ ਗਾਇਕ ਆਪਣੀ ਬੁਲੰਦ ਤੇ ਸੁਰਿਲੀ ਅਵਾਜ ਦੇ ਨਾਲ ਪੰਜਾਬ ਦੀ ਗੰਦਲੀ ਹੋ ਚੁੱਕੀ ਫਿਜਾਂ ਨੂੰ ਜੁਗਨੂੰ ਬਣ ਕੇ ਰੁਸ਼ਨਾਉਣ ਦਾ ਕੰਮ ਕਰੇ।