ਭਾਜਪਾ ਦੇ ਨਵੇਂ ਸੰਸਦ ਮੈਂਬਰਾਂ ਦੀ ਦੋ ਦਿਨਾ ਵਰਕਸ਼ਾਪ
ਸੂਰਜਕੁੰਡ (ਹਰਿਆਣਾ), 28 ਜੂਨ (ਪੀ.ਟੀ.ਲਾਇਵ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅ¤ਜ ਭਾਰਤੀ ਜਨਤਾ ਪਾਰਟੀ ਦੇ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੂੰ ਨੁਕਤੇ ਦ¤ਸੇ ਕਿ ਜਨਤਕ ਜੀਵਨ ਵਿਚ ਕਿਵੇਂ ਆਦਰਸ਼ ਬਣਾਈ ਰ¤ਖਣਾ ਹੈ ਅਤੇ ਲੋਕਾਂ ਤਕ ਵਧੀਆ ਪ੍ਰਸ਼ਾਸਨ ਦਾ ਸੰਦੇਸ਼ ਕਿਵੇਂ ਲੈ ਕੇ ਜਾਣਾ ਹੈ। ਭਾਜਪਾ ਦੇ 150 ਨਵੇਂ ਚੁਣੇ ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰਾਂ ਦੀ ਦੋ ਦਿਨਾ ਵਰਕਸ਼ਾਪ ਦਾ ਉਦਘਾਟਨ ਕਰਨ ਪਿ¤ਛੋਂ ਸ੍ਰੀ ਮੋਦੀ ਨੇ ਉਨ੍ਹਾਂ ਨੂੰ ਸੇਧ ਦਿ¤ਤੀ ਕਿ ਕਿਵੇਂ ਆਪੋ ਆਪਣੇ ਹਲਕਿਆਂ ਦਾ ਖਿਆਲ ਰ¤ਖਣਾ ਹੈ ਅਤੇ ਮੀਡੀਆ ਖਾਸਕਰ ਸੋਸ਼ਲ ਮੀਡੀਆ ਦੀ ਪਾਰਟੀ ਦੇ ਸੰਦੇਸ਼ ਫੈਲਾਉਣ ਲਈ ਵਰਤੋਂ ਕੀਤੀ ਜਾਵੇ। ਭਾਜਪਾ ਨੇਤਾ ਐਮ ਵੈਂਕਈਆ ਨਾਇਡੂ ਨੇ ਪ¤ਤਰਕਾਰਾਂ ਨੂੰ ਦ¤ਸਿਆ ਕਿ ਪਹਿਲੀ ਵਾਰ ਪਾਰਟੀ ਦੇ ਸੰਸਦ ਮੈਂਬਰਾਂ ਲਈ
ਵਰਕਸ਼ਾਪ ਉਨ੍ਹਾਂ ਨੂੰ ਸੰਸਦੀ ਤੌਰ ਤਰੀਕਿਆਂ ਬਾਰੇ ਸਿ¤ਖਿਅਤ ਕਰਨ ਅਤੇ ਉਨ੍ਹਾਂ ਨੂੰ ਭਾਜਪਾ ਦੀ ਵਿਚਾਰਧਾਰਾ ਬਾਰੇ ਜਾਗਰੂਕ ਕਰਨ ਲਈ ਲਾਈ ਗਈ ਹੈ। ਭਾਜਪਾ ਨੇਤਾ ਜਗਦੀਸ਼ ਮੁਖੀ ਜਿਹੜੇ ਹਰਿਆਣਾ ਵਿਚ ਪਾਰਟੀ ਮਾਮਲਿਆਂ ਦੇ ਇੰਚਾਰਜ ਹਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਦ¤ਸਿਆ ਕਿ ਸ¤ਤਾਧਾਰੀ ਪਾਰਟੀ ਮੈਂਬਰਾਂ ਵਜੋਂ ਉਨ੍ਹਾਂ ਦੀ ਜ਼ਿੰਮੇਵਾਰੀ ਵ¤ਖਰੀ ਹੈ ਅਤੇ ਉਨ੍ਹਾਂ ਨੂੰ ਉਸੇ ਮੁਤਾਬਕ ਕੰਮ ਕਰਨਾ ਚਾਹੀਦਾ ਹੈ। ਸ੍ਰੀ ਮੋਦੀ ਨੇ ਉਨ੍ਹਾਂ ਨੂੰ ਦ¤ਸਿਆ ਕਿ ਉਨ੍ਹਾਂ ਨੂੰ ਭਗਵਦ ਗੀਤਾ ਵਾਂਗ ਸੰਸਦੀ ਕਾਰਵਾਈ ਦੀ ਨਿਯਮ ਬੁ¤ਕ ਨੂੰ ਸਮਝਣਾ ਚਾਹੀਦਾ ਹੈ ਅਤੇ ਇਸ ਤੋਂ ਬਾਹਰ ਨਹੀਂ ਜਾਣਾ ਚਾਹੀਦਾ। ਉਨ੍ਹਾਂ ਸੰਸਦ ਮੈਂਬਰਾਂ ਨੂੰ ਇਹ ਵੀ ਸਲਾਹ ਦਿ¤ਤੀ ਕਿ ਉਹ ਸਪੀਕਰ ਜਾਂ ਸਭਾਪਤੀ ਦੀ ਇਜਾਜ਼ਤ ਬਿਨਾਂ ਸੰਸਦ ਵਿਚ ਕੋਈ ਗ¤ਲ ਨਾ ਕਰਨ। ਹਰਿਆਣਾ ਭਾਜਪਾ ਪ੍ਰਧਾਨ ਰਾਮ ਬਿਲਾਸ ਸ਼ਰਮਾ ਨੇ ਕਿਹਾ ਕਿ ਸ੍ਰੀ ਮੋਦੀ ਜਿਹੜੇ ਪਹਿਲੀ ਵਾਰ ਸੰਸਦ ਮੈਂਬਰ ਬਣੇ ਹਨ ਵਰਕਸ਼ਾਪ ਦਾ ਸਾਰਾ ਸਮਾਂ ਰੁਕਣਾ ਚਾਹੁੰਦੇ ਸਨ ਪਰ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦੀ ਨਵੀਂ ਭੂਮਿਕਾ ਵਿਚ ਹੋਰ ਜ਼ਿੰਮੇਵਾਰੀਆਂ ਹੋਣ ਕਾਰਨ ਅਜਿਹਾ ਨਹੀਂ ਕਰ ਸਕੇ। ਸ੍ਰੀ ਮੋਦੀ ਸਵੇਰੇ 8.30 ਵਜੇ ਪਹੁੰਚ ਗਏ ਅਤੇ ਗ੍ਰਹਿ ਮੰਤਰੀ ਅਤੇ ਭਾਜਪਾ ਪ੍ਰਧਾਨ ਰਾਜਨਾਥ ਸਿੰਘ ਨਾਲ ਵਰਕਸ਼ਾਪ ਦਾ ਉਦਘਾਟਨ ਕੀਤਾ ਅਤੇ ਉਥੇ ਲਗਪਗ ਦੋ ਘੰਟੇ ਗੁਜ਼ਾਰੇ। ਸੰਸਦ ਮੈਂਬਰਾਂ ਨੂੰ ਉਨ੍ਹਾਂ ਦੇ ਜਨਤਕ ਵਰਤਾਅ ਬਾਰੇ ਕੁਝ ਸਬਕ ਵੀ ਦਿ¤ਤੇ ਜਾਣਗੇ।