June 9, 2026 6:08 am

ਥਿਏਟਰ ਰੰਗ ਮੰਚ ਤੋ ਪੰਜਾਬੀ ਸਿਨਮੇ ’ਚ ਹੋਈ ਨਵੀ ਆਮਦ : ਸੋਨਪ੍ਰੀਤ ਜਵੰਦਾ

ਜ਼ਿਲਾ ਲੁਧਿਆਣਾ ਦੇ ਪਿੰਡ ਸ਼ੰਕਰ ਦੇ ਜੰਮਪਲ ਸੋਨਪ੍ਰੀਤ ਜਵੰਦਾ ਆਪਣੀ ਕਾਬਲੀਅਤ ਦੇ ਬਲਬੂਤੇ ’ਤੇ ਪੰਜਾਬੀ ਫਿਲਮ ਜਗਤ ਵਿਚ ਆਪਣੀ ਪਕੜ ਮਜਬੂਤ ਬਣਾਉਦਾ ਜਾ ਰਿਹਾ ਹੈ । ਸੋਨਪ੍ਰੀਤ ਪੰਜਾਬੀ ਫਿਲਮ ਜਗਤ ਲਈ ਕੋਈ ਨਵਾਂ ਨਾਂਅ ਨਹੀਂ ਹੈ ਕਿਉਂਕਿ ਪਿਛਲੇ ਇੱਕ ਦਹਾਕੇ ਤੋਂ ਉਹ ਪੰਜਾਬ ਦੇ ਧੁਰੰਦਰ ਕਲਾਕਾਰਾਂ ਨਾਲ ਥਿਏਟਰ ਕਰਦਾ ਰਿਹਾ ਹੈ । ਥਿਏਟਰ ਨੇ ਹੀ ਉਸ ਦੇ ਸ਼ੌਂਕ ਨੂੰ ਤਰਾਸ਼ ਕੇ ਦਰਸ਼ਕਾ ਦੇ ਰੂ-ਬਰੂ ਕੀਤਾ । ਉਸ ਨੇ ਬਚਪਨ ਵਿ¤ਚ ਹੀ ਐਕਟਿੰਗ ਰੂਪੀ ਬੀਜ ਬੀਜਿਆ ਜੋ ਹੁਣ ਇਕ ਵ¤ਡਾ ਦਰਖਤ ਬਣਦਾ ਨਜ਼ਰ ਆ ਰਿਹਾ ਹੈ। ਆਪਣੇ ਇਸੇ ਸ਼ੌਂਕ ਨੂੰ ਜਾਰੀ ਰੱਖਦਿਆਂ ਉਸ ਨੇ ਆਪਣੀ ਸਕੂਲ ਅਤੇ ਫਿਰ ਗਰੈਜੂਏਸ਼ਨ ਦੀ ਪੜ੍ਹਾਈ ਗੌਰਮਿੰਟ ਕਾਲਜ ਕਰਮਸਰ ਰਾੜਾ ਸਾਹਿਬ ਤੋਂ ਪੂਰੀ ਕੀਤੀ । ਇਸੇ  ਦੌਰਾਨ ਉਸ ਨੇ ਥਿਏਟਰ ਦੀ ਮਕਬੂਲ ਸਖ਼ਸੀਅਤ ਮੈਡਮ ਨਿਰਮਲ ਰਿਸ਼ੀ ਨੂੰ  ਆਪਣਾ ਮੁਰਸ਼ਦ ਧਾਰ ਲਿਆ । ਉਨ੍ਹਾਂ ਨਾਲ ਥਿਏਟਰ ਕਰਦਿਆਂ ਐਕਟਿੰਗ ਦੀ ਸੰਜੀਦਗੀ ਨੂੰ ਸਮਝਿਆ ਅਤੇ ਆਪਣੀ ਕਲਾ ਨੂੰ ਹੋਰ ਵੀ ਨਿਖੇਰਿਆ । ਉਨ੍ਹਾਂ ਦੀ ਯੋਗ ਰਹਿਨੁਮਾਈ ਹੇਠ ਖੇਡੇ ਉਸ ਦੇ ਨਾਟਕ ‘ਧੁਖਦੇ ਕਲੀਰੇ’, ‘ਮਾਂ ਮੈਨੂੰ ਮਾਰੀ ਨਾ’, ‘ਜ਼ਿੰਦਗੀ’, ‘ਕਣਕ ਦੀ ਬ¤ਲੀ’, ‘ਮਿਰਚ ਮਸਾਲਾ’ ਜ਼ਿਕਰਯੋਗ ਹਨ । ਇਸ ਤੋਂ ਇਲਵਾ ਉਸ ਨੇ ਆਪਣੇ ਥਿਏਟਰ ਗਰੁੱਪ ਦਾ ਰਾਇਜਿੰਗ ਥਿਏਟਰ ਗਰੁੱਪ ਦੇ ਬੈਨਰ ਹੇਠ ‘ਤਮਾਸ਼ਾ’, ‘ਮੈਂ ਫਿਰ ਅਵਾਂਗਾ’, ‘114 ਦਿਨ’, ‘ਕਾਲ ਚੱਕਰ’ ਤੇ ਹੋਰ ਬਹੁਤ ਸਾਰੇ ਨਾਟਕਾਂ ਵਿਚ ਅਦਾਕਾਰੀ ਕੀਤੀ ਤੇ ਉਨ੍ਹਾਂ ਦਾ ਨਿਰਦੇਸ਼ਨ ਵੀ ਕੀਤਾ । ਸੋਨਪ੍ਰੀਤ ਨੇ ਇਕ ਵਧੀਆ ਕਲਾਕਾਰ ਹੋਣ ਦੇ ਨਾਲ- ਨਾਲ ਨਾਟਕ ‘114 ਦਿਨ (ਜ਼ੰਗ ਹੱਕ ਤੇ ਸੱਚ ਦੀ)’ ਲਿਖ ਕੇ ਇਕ ਵਧੀਆ ਲਿਖਾਰੀ ਹੋਣ ਦਾ ਸਬੂਤ ਪੇਸ਼ ਕੀਤਾ । ਇਸ ਨਾਟਕ ਦਾ ਵਿਸ਼ਾ ਸ਼ਹੀਦ ਭਗਤ ਸਿੰਘ ਵੱਲੋਂ ਜੇਲ੍ਹ ਵਿ¤ਚ ਕੀਤੀ ਭੁੱਖ ਹੜਤਾਲ ’ਤੇ ਅਧਾਰਿਤ ਹੈ ਜੋ ਬਹੁਤ ਲੋਕਪ੍ਰਿਆ ਹੋਇਆ । ਸੋਨਪ੍ਰੀਤ ਨੇ ਆਪਣੀ ਮੰਜਿਲ ਦੇ ਰਾਹ ਵਿਚ ਇਕ ਹੋਰ ਇੱਟ ਲਗਾਈ ਅਤੇ  ਚੈਨਲ ਐਮ. ਐਚ. 1 ਦੇ ਪ੍ਰੋਗ੍ਰਾਮ ਪੈਪਸੀ ਸੁਪਰ

ਸਟਾਰ ਦਾ ਵਿਜੇਤਾ ਰਹਿ ਚੁੱਕਾ ਹੈ । ਇਹ ਇਕ ਐਕਟਿੰਗ ਅਧਾਰਿਤ ਸ਼ੋਅ ਸੀ ਜਿਸ ਵਿ¤ਚ ਪੰਜਾਬੀ ਫਿਲਮ ਜਗਤ ਦੀਆਂ ਪਾਰਖੂ ਹਸਤੀਆਂ ਨੇ ਭਾਗ ਲੈਣ ਵਾਲੇ ਪ੍ਰਤਿਯੋਗੀਆਂ ਦੀ ਪ੍ਰਤਿਭਾ ਅਤੇ ਕਾਬਲੀਅਤ ਨੂੰ ਪਰਖ਼ਿਆ। ਗੱਲਬਾਤ ਦੌਰਾਨ ਸੋਨਪ੍ਰੀਤ ਨੇ ਦੱਸਿਆ ਕਿ ਉਸ ਦੀ ਅਣਥੱਕ ਮਿਹਨਤ ਤੇ ਕਾਬਲੀਅਤ ਦਾ ਰਾਜ ਉਸ ਦੀ ਮਾਤਾ ਸੁਖਮਿੰਦਰ ਕੌਰ ਹੈ । ਉਸ ਨੇ ਦੱਸਿਆ ਕਿ ਭਾਵੇਂ ਮਾਤਾ ਜੀ ਨੂੰ ਐਕਟਿੰਗ ਦੀਆਂ ਬਰੀਕੀਆਂ ਦੀ ਰੱਤੀ ਜਿੰਨੀ ਵੀ ਸਮਝ ਨਹੀਂ ਸੀ ਪਰ ਉਸ ਦੇ ਹੌਸਲੇ ਨੇ ਉਸ ਨੂੰ ਹਮੇਸ਼ਾ ਅੱਗੇ ਵਧਣ ਦੀ ਪ੍ਰੇਰਣਾ ਦਿੱਤੀ। ਸੋਨਪ੍ਰੀਤ ਜਵੰਦਾ ਨੇ ਆਪਣੇ ਪਿੰਡ ਸ਼ੰਕਰ ’ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਪਿੰਡ ਵਾਲੇ ਉਸ ਨੂੰ ਉਸ ਦੀਆਂ ਪ੍ਰਾਪਤੀਆਂ ਲਈ ਕਈ ਵਾਰੀ ਸਨਮਾਨਿਤ ਵੀ ਕਰ ਚੁੱਕੇ ਹਨ । ਬਾਲੀਵੁੱਡ ਵਿਚ ਆਪਣੀ ਐਂਟਰੀ ਬਾਰੇ ਉਸ ਨੇ ਦੱਸਿਆ ਕਿ ਉਸ ਨੇ ਸੁਪਰ ਹਿੱਟ ਫਿਲਮ ‘ਹੋਲੀਡੇਅ’ ਵਿਚ ਕੰਮ ਕੀਤਾ ਹੈ ਅਤੇ ਖੁਸ਼ਕਿਸਮਤ ਸਮਝਦਾ ਹੈ ਕਿ ਉਸ ਨੂੰ ਅਕਸ਼ੈ ਕੁਮਾਰ ਅਤੇ ਨਿਰਦੇਸ਼ਕ ਏ. ਆਰ. ਮੁਰੁਗਾਦੋਸ ਨਾਲ ਕੰਮ ਕਰਨ ਦਾ ਮੌਕਾ ਮਿਲਿਆ । ਇਹ ਇੱਕ ਵੱਖਰਾ ਤੇ ਨਿਵੇਕਲਾ ਅਨੁਭਵ ਸੀ । ਇਸ ਦੇ ਨਾਲ ਹੀ ਉਹ ਪੰਜਾਬੀ ਫਿਲਮ ‘ਸਤਿ ਸ੍ਰੀ ਅਕਾਲ’ ਅਤੇ ‘ਦੇਸੀ ਮੁੰਡੇ’ ਵਿਚ ਵੀ ਕੰਮ ਕਰ ਚੁੱਕਾ ਹੈ । ਆਪਣੀਆਂ ਭਵਿੱਖੀ ਯੋਜਨਾਵਾਂ ਬਾਰੇ ਉਸ ਨੇ ਦ¤ਸਿਆ ਕਿ ਉਹ ਹਰਜੀ ਮੂਵੀਜ਼ ਇੰਟਰਨੈਸ਼ਨਲ ਦੁਆਰਾ ਦਰਸ਼ਨ ਦਰਵੇਸ਼ ਦੇ ਨਿਰਦੇਸ਼ਨ ਹੇਠ ਬਣ ਰਹੀ ਪੰਜਾਬੀ ਫਿਲਮ ‘ਦਾ ਬਲੱਡ ਸਟਰੀਟ’ ਵਿਚ ਬਤੌਰ ਹੀਰੋ ਕੰਮ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਇਹ ਬਹੁਤ ਸੰਜੀਦਗੀ ਭਰਿਆ ਵਿਸ਼ਾ ਹੈ ਜੋ ਹਰ ਇਨਸਾਨ ਦੀ ਜਿੰਦਗੀ ਨਾਲ ਕਿਤੇ ਨਾ ਕਿਤੇ ਮੇਲ ਖਾਂਦਾ ਹੈ । ਉਮੀਦ ਹੈ ਕਿ ਪੰਜਾਬੀ ਦਰਸ਼ਕ ਇਸ ਫਿਲਮ ਨੂੰ ਰੱਜਵਾਂ ਪਿਆਰ ਦੇਣਗੇ।     

Send this to a friend