Skip to content
Independent perspectives. Global stories.
BREAKING

ਬਿਜਲੀ ਦੀ ਘਾਟ ਨੂੰ ਪੂਰਾ ਕਰਨ ਲਈ ਜਥੇਦਾਰ ਤੋਤਾ ਸਿੰਘ ਨੇ ਪਿੰਡ ਰੌਲੀ ‘ਚ ਗਰੀਬ ਬਸਤੀ ਨੂੰ ਲਗਵਾ ਕੇ ਦਿੱਤਾ ਟਰਾਂਸਫਾਰਮਰ

Share this story

ਮੋਗਾ, 20 ਜੁਲਾਈ ((ਨਰੋਸ਼ ਬੌਬੀ): ਇਥੋ ਨਜਦੀਕ ਪਿੰਡ ਰੌਲੀ ਵਿਖੇ ਕਾਫੀ ਲੰਬੇ ਸਮੇ ਤੋ ਬਿਜਲੀ ਦੀ ਸਮੱਸਿਆ ਨਾਲ ਜੂਝ ਰਹੇ ਕਲੌਨੀ ਵਸਨੀਕਾਂ ਵੱਲੋ ਸਮੇ ਸਮੇ ਰੱਖੀ ਜਾਂਦੀ ਟਰਾਸਫਾਰਮਰ ਦੀ ਮੰਗ ਨੂੰ ਪੂਰਾ ਕਰਵਾਉਣ ਲਈ ਅਕਾਲੀਦਲ ਦੇ ਆਗੂਆਂ ਵੱਲੋ ਦਿਨ ਰਾਤ ਮਿਹਨਤ ਕਰਕੇ ਜਥੇਦਾਰ ਤੋਤਾ ਸਿੰਘ ਦੇ ਯਤਨਾਂ ਸਦਕਾ ਟਰਾਸਫਾਰਮਰੀ ਮਨਜੂਰੀ ਲੈਕੇ ਟਰਾਸਫਾਰਮਰ ਦੀ ਮੰਗ ਨੂੰ ਹੱਲ ਕਰਵਾ ਦਿੱਤਾ।
transformer
ਇਸ ਮੌਕੇ ਤੇ ਬਸਤੀ ਵਿੱਚ ਇਕੱਤਰ ਲੋਕਾਂ ਨੇ ਜਥੇਦਾਰ ਤੋਤਾ ਸਿੰਘ ਅਤੇ ਸਮੁੱਚੀ ਅਕਾਲੀਦਲ ਦੀ ਲੀਡਰਸਿੱਪ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਬਿਜਲੀ ਦੀ ਵੱਡੀ ਸਮੱਸਿਆ ਸੀ ਕਿ ਛੱਪੜ ਦੇ ਕਿਨਾਰੇ ਹੋਣ ਕਰਕੇ ਬਿਜਲੀ ਦੀ ਪੂਰਤੀ ਨਾ ਹੋਣ ਕਾਰਨ ਲੋਕਾਂ ਨੂੰ ਗਰਮੀ ਤੋ ਨਿਜਾਤ ਪਾਊਣ ਲਈ ਵੱਡੀ ਮੁਸਕਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜੋ ਅੱਜ ਇਸ ਸਮੱਸਿਆਵਾ ਦਾ ਹੱਲ ਹੋ ਗਿਆ ਹੈ। ਇਸ ਮੌਕੇ ਤੇ ਪੰਚਾਇਤ ਮੈਬਰ ਜਰਨੈਲ ਸਿੰਘ ਬਿੱਟੂ, ਜਗਤਾਰ ਸਿੰਘ ਪੰਚ, ਕੁਲਵੰਤ ਸਿੰਘ, ਕਮੇਟੀ ਪ੍ਰਧਾਨ ਸਾਧੂ ਸਿੰਘ, ਜਰਨੈਲ ਸਿੰਘ ਬਿੱਲੂ, ਇੰਦਰਜੀਤ ਸਿੰਘ ਮਨੀਲਾ, ਸਰਬਜੀਤ ਸਿੰਘ ਪੰਚ, ਸੁਖਜਿੰਦਰ ਸਿੰਘ ਪੰਚ, ਪਾਲ ਸਿੰਘ ਪੰਚ, ਸਾਬਕਾ ਸਰਪੰਚ ਜੋਗਿੰਦਰ ਸਿੰਘ, ਜਗਰਾਜ ਸਿੰਘ ਰਾਜਾ ਕਲੱਬ ਪ੍ਰਧਾਨ, ਜੋਗਿੰਦਰ ਸਿੰਘ ਕਾਲਾ, ਮੱਘਰ ਸਿੰਘ ਗਿੱਲ ਸੋਸਾਇਟੀ ਮੈਬਰ, ਜੁਗਰਾਜ ਸਿੰਘ ਪੰਚ, ਇੰਦਰਜੀਤ ਸਿੰਘ ਆੜਤੀਆਂ ਆਦਿ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜਰ ਸਨ। ਇਸ ਮੌਕੇ ਤੇ ਪੰਚਾਇਤ ਮੈਬਰ ਜਰਨੈਲ ਸਿੰਘ ਬਿੱਟੂ, ਕੁਲਵੰਤ ਸਿੰਘ ਰਾਜਾ, ਇੰਦਰਜੀਤ ਸਿੰਘ ਮਨੀਲਾ ਨੇ ਕਿਹਾ ਕਿ ਵਿਰੋਧੀ ਆਗੂਆਂ ਨੇ ਹਮੇਸ਼ਾ ਹੀ ਲੋਕਾਂ ਨੂੰ ਭੜਕਾਉਣ ਦੀਆਂ ਕੋਸ਼ਿਸ਼ਾ ਕੀਤੀਆਂ ਪ੍ਰੰਤੂ ਜਥੇਦਾਰ ਤੋਤਾ ਸਿੰਘ ਦੇ ਯਤਨਾਂ ਸਦਕਾ ਹੀ ਇਹ ਟਰਾਸਫਾਰਮਰ ਅੱਜ ਚਾਲੂ ਹੋਇਆ। ਇਸ ਮੌਕੇ ਉਨਾਂ ਟਰਾਸਫਾਰਮਰ ਦੀ ਮਨਜੂਰੀ ਦੀ ਕਾਪੀ ਵੀ ਲੋਕਾਂ ਨੂੰ ਦਿਖਾਈ।

WRITTEN BY