ਵਾਸ਼ਿੰਗਟਨ, 27 ਜੂਨ (ਪੀ.ਟੀ.)- ਅਮਰੀਕਾ ਦੇ ਇਕ ਚੋਟੀ ਦੇ ਅਧਿਕਾਰੀ ਨੇ ਭਾਰਤੀ ਕੌਂਸਲਖਾਨੇ ‘ਤੇ ਹੋਏ ਹਮਲੇ ਲਈ ਲਕਸ਼ਰ-ਏ-ਤਾਇਬਾ ਨੂੰ ਜਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਅਫਗਾਨਿਸਤਾਨ ਦੇ ਹੇਰਾਤ‘ਚ ਭਾਰਤੀ ਕੌਂਸਲਖਾਨੇ ‘ਤੇ ਹਮਲੇ ਲਈ ਜਿੰਮੇਵਾਰ ਅੱਤਵਾਦੀਆਂ ਸਮੇਤ ਅੰਤਰਰਾਸ਼ਟਰੀ ਅੱਤਵਾਦ ਦੇ ਨੈਟਵਰਕ ਦਾ ਪਤਾ ਲਗਾਉਣ ਅਤੇ ਉਸ ਨੂੰ ਖਤਮ ਕਰਨ ਲਈ ਭਾਰਤ ਅਤੇ ਅਮਰੀਕਾ ਨਾਲ ਮਿਲਕੇ ਕੰਮ ਕਰ ਰਹੇ ਹਨ। ਆਪਣਾ ਨਾਮ ਨਾ ਦੱਸਣ ਦੀ ਸ਼ਰਤ ‘ਤੇ ਅਧਿਕਾਰੀ ਨੇ ਕਿਹਾ ਕਿ ਭਾਰਤ ਅੱਤਵਾਦ ਦਾ ਮੁਕਾਬਲਾ ਕਰਨ ਲਈ ਇਕ ਮਜ਼ਬੂਤ ਅਤੇ ਸਰਗਰਮ ਸਾਂਝੇਦਾਰ ਹੈ। ਅਮਰੀਕਾ ਨੇ ਲਸ਼ਕਰ-ਏ-ਤਾਇਬਾ ਅਤੇ ਇਸ ਦੀਆਂ ਸਹਿਯੋਗੀ ਜਥੇਬੰਦੀਆਂ ਨੂੰ ਫਿਰ ਤੋਂ ਅੱਤਵਾਦੀ ਸੂਚੀ ‘ਚ ਪਾ ਦਿੱਤਾ ਅਤੇ ਇਸ ਦੇ ਦੋ ਨੇਤਾਵਾਂ ‘ਤੇ ਪਾਬੰਦੀ ਲੱਗਾ ਦਿੱਤੀ ਹੈ।