June 9, 2026 12:06 am

ਨਾਇਜੀਰੀਆ ਦੇ ਸ਼ਾਪਿੰਗ ਮਾਲ ’ਚ ਧਮਾਕਾ, 21 ਦੀ ਮੌਤ

ਅਬੂਜਾ, 26 ਜੂਨ (ਏਜੰਸੀ)- ਨਾਇਜੀਰੀਆ ਦੀ ਰਾਜਧਾਨੀ ਅਬੂਜਾ ਦੇ ਈ. ਐਮ. ਏ. ਬੀ. ਪਲਾਜ਼ਾ ਮਾਲ ‘ਚ ਬੀਤੇ ਦਿਨ ਇਕ ਬੰਬ ਧਮਾਕਾ ਹੋਇਆ, ਜਿਸ ‘ਚ 21 ਲੋਕਾਂ ਦੀ ਮੌਤ ਹੋ ਗਈ, ਜਦਕਿ 17 ਹੋਰ ਜ਼ਖ਼ਮੀ ਹੋ ਗਏ। ਨਾਇਜੀਰੀਆ ਦੇ ਰਾਸ਼ਟਰੀ ਸੂਚਨਾ ਕੇਂਦਰ ਦੇ ਮਾਈਕ ਓਮੇਰੀ ਨੇ ਦੱਸਿਆ ਕਿ ਹਮਲਾਵਰ ਮੋਟਰਸਾਈਕਲ ‘ਤੇ ਆਏ ਸਨ ਤੇ ਉਨ੍ਹਾਂ ਨੇ ਸ਼ਾਪਿੰਗ ਮਾਲ ਦੇ ਮੁੱਖ ਦਰਵਾਜ਼ੇ ‘ਤੇ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ ਲਗਾ ਦਿੱਤੇ, ਜਿਸ ਦੇ ਕਾਰਨ ਹੋਏ ਧਮਾਕੇ ‘ਚ 21 ਲੋਕਾਂ ਦੀ ਮੌਤ ਹੋ ਗਈ। ਓਮੇਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਇਕ ਲੋੜੀਂਦੇ ਹਮਲਾਵਰ ਨੂੰ ਹਲਾਕ ਕਰ ਦਿੱਤਾ, ਜਦਕਿ ਇਕ ਹੋਰ ਨੂੰ ਗ੍ਰਿਫ਼ਤਾਰ ਕਰ ਲਿਆ।

Send this to a friend