June 9, 2026 12:05 am

ਐੱਮ.ਜੀ.ਐੱਨ. ਸਕੂਲ ਜਲੰਧਰ ਨੇ ਫਿਰ ਰਚਿਆ ਇਤਿਹਾਸ

Page-1_24 ਜਲੰਧਰ, 26 ਜੂਨ (ਪੀ.ਟੀ.)-ਐੱਮ.ਜੀ.ਐੱਨ. ਪਬਲਿਕ ਸਕੂਲ ਆਦਰਸ਼ ਨਗਰ ਜਲੰਧਰ ਨੇ ਇਕ ਵਾਰ ਫਿਰ ਇਤਿਹਾਸ ਰਚ ਦਿੱਤਾ ਹੈ। ਸਕੂਲ ਦੇ ਵਿਦਿਆਰਥੀ ਲਵਦੀਪ ਸਿੰਘ ਢੀਂਗਰਾ ਸਪੁੱਤਰ ਡਾ. ਸ਼ਵਿੰਦਰ ਸਿੰਘ ਢੀਂਗਰਾ ਅਤੇ ਸ੍ਰੀਮਤੀ ਡਾ. ਦਮਨਜੋਤ ਕੌਰ ਨੇ ਮੈਡੀਕਲ ਦਾਖਲਿਆਂ ਲਈ ਦੇਸ਼ ਦੀ ਸਰਬ ਉੱਚ ਪ੍ਰਵੇਸ਼ ਪ੍ਰੀਖਿਆ ਏ.ਆਈ.ਆਈ.ਐੱਮ.ਐੱਸ. ’ਚੋਂ ਦੇਸ਼ ਭਰ ’ਚੋਂ ਦਸਵਾਂ ਸਥਾਨ ਹਾਸਿਲ ਕੀਤਾ ਹੈ ਅਤੇ ਉਹ ਪੰਜਾਬ ਵਿੱਚੋਂ ਪਹਿਲੇ ਨੰਬਰ ’ਤੇ ਆਏ ਹਨ। ਇਹ ਇਕ ਵੱਡੀ ਪ੍ਰਾਪਤੀ ਹੈ। ਇਸ ਤੋਂ ਪਹਿਲਾ ਸਕੂਲ ਦੇ ਵਿਦਿਆਰਥੀ ਆਈ.ਆਈ.ਟੀ. ਦੀ ਪ੍ਰਵੇਸ਼ ਪ੍ਰੀਖਿਆ ’ਚੋਂ ਅੱਵਲ ਆਏ ਸਨ। ਐੱਮ.ਜੀ.ਐੱਨ. ਐਜੂਕੇਸ਼ਨਲ ਟਰੱਸਟ ਦੇ ਚੈਅਰਮੈਨ ਸ. ਜੀ.ਐੱਸ. ਨਰੂਲਾ, ਸਕੱਤਰ ਸ. ਜਰਨੈਲ ਸਿੰਘ ਪਸਰੀਚਾ,

ਸਕੂਲ ਡਾਇਰੈਕਟਰ ਸ੍ਰੀਮਤੀ ਸਤਵੰਤ ਦਾਖਲ, ਪ੍ਰਿੰਸੀਪਲ ਸ੍ਰੀਮਤੀ ਬਰਿੰਦਰ ਬਡਵਾਲ, ਮੈਨੇਜਰ ਸ. ਰਮਨੀਕ ਸਿੰਘ ਨੇ ਇਸ ਪ੍ਰਾਪਤੀ ਲਈ ਕਾਕਾ ਲਵਦੀਪ ਸਿੰਘ ਢੀਂਗਰਾ ਅਤੇ ਉਨ੍ਹਾਂ ਦੀ ਪਰਿਵਾਰ ਨੂੰ ਵਧਾਈ ਦਿੱਤੀ ਹੈ।

Send this to a friend