June 9, 2026 12:05 am

ਕੱਟੜਾ ਵਿਚ ਮੋਹਾਲੀ ਦੇ ਸੀ. ਆਰ. ਪੀ. ਐਫ. ਜਵਾਨ ਨੇ ਖੁਦ ਨੂੰ ਗੋਲੀ ਮਾਰੀ

ਜੰਮੂ, 26 ਜੂਨ (ਪੀ.ਟੀ)-ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿਚ ਪੈਂਦੇ ਮਾਤਾ ਵੈਸ਼ਨੋ ਦੇਵੀ ਫ਼ੌਜੀ ਕੈਂਪ ਕੱਟੜਾ ਵਿਚ ਸੀ.ਆਰ.ਪੀ.ਐਫ਼ ਦੀ 6ਵੀਂ ਬਟਾਲੀਅਨ ਦੇ ਇਕ ਜਵਾਨ ਸੁਰਿੰਦਰ ਸਿੰਘ ਜੋ ਪੰਜਾਬ ਦੇ ਮੁਹਾਲੀ ਦਾ ਰਹਿਣ ਵਾਲਾ ਹੈ, ਨੇ ਆਪਣੀ ਸਰਵਿਸ ਰਾਈਫਲ ਨਾਲ ਖੁਦ ਨੂੰ ਗੋਲੀ ਮਾਰ ਲਈ ਤੇ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਜੰਮੂ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਾਂਸਟੇਬਲ ਸੁਰਿੰਦਰ ਸਿੰਘ (35) ਨੇ ਅੱਜ ਸਵੇਰੇ ਵੇਲੇ ਖੁਦਕੁਸ਼ੀ ਦੀ ਕੋਸ਼ਿਸ਼ ਦੌਰਾਨ ਆਪਣੇ ਪੇਟ ਵਿਚ ਗੋਲੀ ਮਾਰੀ ਜਿਸ ਕਾਰਨ ਉਸ ਦੇ ਜਿਗਰ ਨੂੰ ਨੁਕਸਾਨ ਪੁੱਜਾ ਹੈ। ਡਾਕਟਰਾਂ ਮੁਤਾਬਿਕ ਆਪਰੇਸ਼ਨ ਸਫ਼ਲ ਰਿਹਾ ਹੈ ਪਰ ਉਸ ਦੀ ਹਾਲਤ ਅਜੇ ਨਾਜ਼ੁਕ ਹੈ।

Send this to a friend