ਚੰਡੀਗੜ੍ਹ, 26 ਜੂਨ (ਪੀ.ਟੀ.)-ਪੰਜਾਬ ਸਰਕਾਰ ਵੱਲੋਂ 12 ਪੀ.ਪੀ.ਐਸ. ਅਧਿਕਾਰੀਆਂ ਦੀਆਂ ਸੇਵਾਵਾਂ ‘ਚ ਇਕ ਸਾਲ ਦਾ ਵਾਧਾ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਹ ਸਾਰੇ ਅਧਿਕਾਰੀ ਡਿਪਟੀ ਸੁਪਰਡੰਟ ਆਫ ਪੁਲਿਸ (ਡੀਐਸਪੀ) ਦੇ ਅਹੁਦਆਂਿ ‘ਤੇ ਤਾਇਤਾਨ ਹਨ। ਇਨ੍ਹਾਂ ‘ਚੋਂ 8 ਅਧਿਕਾਰੀਆਂ ਨੇ ਦੂਜੀ ਵਾਰ (59 ਸਾਲ ਦੀ ਉਮਰ ਪੂਰੀ ਕਰਨ ‘ਤੇ) ਸੇਵਾਕਾਲ ‘ਚ ਵਾਧਾ ਲਿਆ ਹੈ ਜਦਕਿ 4 ਅਧਿਕਾਰੀਆਂ ਨੇ ਸੇਵਾਮੁਕਤੀ ਦੀ ਉਮਰ 58 ਸਾਲ ਤੋਂ ਬਾਅਦ ਇਕ ਸਾਲ ਦੇ ਹੋਰ ਵਾਧੇ ਦੀ ਮੰਗ ਕੀਤੀ ਸੀ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅਮਰੀਕ ਸਿੰਘ, ਪੀਏਪੀ, ਦਰਸ਼ਨ ਸਿੰਘ, ਫਿਰੋਜ਼ਪੁਰ, 76/ਐਫ.ਡੀ.ਆਰ, ਜਰਨੈਲ ਸਿੰਘ ਤੇ ਕਰਨੈਲ ਸਿੰਘ, ਪੀਏਪੀ, ਨਿਰਮਲਾ ਦੇਵੀ, ਗੁਰਦਾਸਪੁਰ, 813/ਪੀ.ਆਰ., ਸੂਰਤ ਲਾਲ, ਪੀਏਪੀ, ਸੁਖਦੇਵ ਸਿੰਘ, ਗੁਰਦਾਸਪੁਰ ਅਤੇ ਲਖਵਿੰਦਰ ਸਿੰਘ, ਪੀਏਪੀ, ਰਾਜਿੰਦਰ ਸਿੰਘ, ਭਜਨ ਸਿੰਘ, ਜਗਦੀਸ਼ ਰਾਜ ਅਤੇ ਗੁਰਪਾਲ ਸਿੰਘ, ਸਾਰੇ ਪੀਏਪੀ, ਦੇ ਸੇਵਾਕਾਲ ‘ਚ ਵੀ ਇਕ ਸਾਲ ਦਾ ਵਾਧਾ ਕੀਤਾ ਗਿਆ ਹੈ।