ਨਵੀਂ ਦਿ ੱਲੀ, 25 ਜੂਨ (ਪੀ.ਟੀ.)-ਨਰਿੰਦਰ ਮੋਦੀ ਦੀ ਅਗਵਾਈ ਵਾਲੀ ਨਵੀਂ ਸਰਕਾਰ ਦੇ ਗਠਨ ਤੋਂ ਭਾਰਤ ਵਿਚ ਲੋਕਾਂ ਦਾ ਵਿਸ਼ਵਾਸ ਵਧਿਆ ਹੈ ਕਿ ਅਗਲੇ 6 ਮਹੀਨੇ ਵਿਚ ਆਰਥਕ ਹਾਲਾਤ ‘ਚ ਸੁਧਾਰ ਹੋਵੇਗਾ। ਇਕ ਸਰਵੇ ਵਿਚ ਇਸ ਸਿ ੱਟੇ ਨਾਲ ਕਿਹਾ ਗਿਆ ਹੈ ਕਿ ਆਰਥਕ ਮਾਮਲੇ ਵਿਚ ਭਾਰਤ ਇਸ ਸਮੇਂ ਸਭ ਤੋਂ ਉ ੱਪਰ ਦੇ ਦੇਸ਼ਾਂ ਵਿਚ ਹੈ। ਸੰਸਾਰਕ ਖੋਜ ਕੰਪਨੀ ਇਪਸਾਸ ਵਲੋਂ ਤਿਆਰ 25 ਦੇਸ਼ਾਂ ਦੀ ਸਰਵੇ ਰਿਪੋਰਟ ‘ਚ ਕਿਹਾ ਗਿਆ ਹੈ ਕਿ ਭਾਰਤ ‘ਚ ਸ਼ਾਮਲ 60 ਫੀਸਦੀ ਲੋਕਾਂ ਨੂੰ ਵਿਸ਼ਵਾਸ ਹੈ ਕਿ ਅਗਲੇ 6 ਮਹੀਨਿਆਂ ਵਿਚ ਘਰੇਲੂ ਅਰਥਵਿਵਸਥਾ ‘ਚ ਤੇਜ਼ੀ ਆਵੇਗੀ।
਼