ਚੰਡੀਗੜ੍ਹ, 25 ਜੂਨ (ਪੀ.ਟੀ.)-ਪੰਜਾਬ ਸਰਕਾਰ ਚ ਅਕਾਲੀ ਦਲ ਦੀ ਭਾਈਵਾਲ ਬੀਜੇਪੀ ਵਲੋਂ ਬੀਤੇ ਦਿਨ ਮੰਤਰੀਆਂ ਵਲੋਂ ਲਏ ਗਏ ਅਸਤੀਫਿਆਂ ਕਾਰਨ ਪੈਦਾ ਹੋਇਆ ਵਾਵਰੋਲਾ ਫਿਲਹਾਲ ਠ ੱਲ੍ਹ ਗਿਆ ਜਾਪ ਰਿਹਾ ਹੈ ਤੇ ਅ ੱਜ ਮੁ ੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਕੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ਼ਾਂਤਾ ਕੁਮਾਰ ਨੇ ਅਸਤੀਫਿਆਂ ਦੀ ਥਾਂ ਉਨ੍ਹਾਂ ਨਾਲ ਬਲਰਾਮਜੀ ਦਾਸ ਟੰਡਨ ਦੀ ਰਿਪੋਰਟ ਬਾਰੇ ਚਰਚਾ ਕਰਕੇ ਅਕਾਲੀ-ਭਾਜਪਾ ਦੀ 6 ਮੈਂਬਰੀ ਸਾਂਝੀ ਕਮੇਟੀ ਬਣਾਕੇ ਹੀ ਕੰਮ ਸਾਰ ਦਿ ੱਤਾ ਹੈ ਤੇ ਇਸ ਕਮੇਟੀ ਦੇ ਮੈਂਬਰਾਂ ਬਾਰੇ ਫੈਸਲਾ ਵੀ ਅਗਲੇ ਦਿਨੀਂ ਹੋਵੇਗਾ। ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਸ਼ਾਂਤਾ ਕੁਮਾਰ ਨੇ ਆਪਣੀਆਂ ਹੀ ਗਲਤੀਆਂ ਦਾ ਮਾੜਾ ਅਸਰ ਦ ੱਸਿਆ ਹੈ।
ਅ ੱਜ ਸਵੇਰ ਤੋਂ ਹੀ ਭਾਜਪਾ ਦੇ ਮੰਤਰੀਆਂ, ਵਿਧਾਇਕਾਂ, ਚੇਅਰਮੈਨਾਂ ਤੇ ਹੋਰ ਆਗੂਆਂ ਵਲੋਂ ਲਗਾਤਾਰ ਸ਼ਾਂਤਾ ਕੁਮਾਰ, ਸ਼ਾਮ ਜਾਜੂ, ਪੰਜਾਬ ਦੇ ਪ੍ਰਧਾਨ ਕਮਲ ਸ਼ਰਮਾ ਤੇ ਬਲਰਾਮਜੀ ਦਾਸ ਟੰਡਨ ਨਾਲ ਲਗਾਤਾਰ ਮੁਲਾਕਾਤਾਂ ਕੀਤੀਆਂ ਗਈਆਂ। ਉਪਰੰਤ ਇਹ ਚਾਰੇ ਆਗੂ ਮੁ ੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਉਨ੍ਹਾਂ ਦੀ ਰਿਹਾਇਸ਼ ਵਿਖੇ ਦੁਪਹਿਰ ਦੇ ਖਾਣੇ ਤੇ ਮਿਲੇ। ਇਸ ਦੌਰਾਨ ਸ਼ਾਂਤਾ ਕੁਮਾਰ ਨੇ ਲੋਕ ਸਭਾ ਚੋਣਾਂ ਬਾਰੇ ਬਲਰਾਮਜੀ ਦਾਸ ਟੰਡਨ ਦੀ ਰਿਪੋਰਟ ਤੇ ਬਾਦਲ ਨਾਲ ਵਿਸਥਾਰਤ ਚਰਚਾ ਕੀਤੀ ਗਈ। ਇਸ ਬਾਰੇ ਸ਼ਾਂਤਾ ਕੁਮਾਰ ਨੇ ਦ ੱਸਿਆ ਕਿ ਬਾਦਲ ਨੇ ਸਾਡੀਆਂ ਗ ੱਲਾਂ ਬੜੇ ਧਿਆਨ ਨਾਲ ਸੁਣੀਆਂ ਤੇ ਇਨ੍ਹਾ ਤੇ ਸਹਿਮਤੀ ਵੀ ਪ੍ਰਗਟਾਈ। ਇਸ ਵਿਚਾਰ ਵਟਾਂਦਰੇ ਉਪਰੰਤ ਮਸਲਿਆਂ ਬਾਰੇ ਇਕ 6 ਮੈਂਬਰੀ ਸਾਂਝੀ ਕਮੇਟੀ ਦਾ ਫੈਸਲਾ ਕੀਤਾ ਗਿਆ ਹੈ, ਜੋ 3 ਮਹੀਨਿਆਂ ਚ ਆਪਣੀਆਂ ਸਿਫਾਰਸ਼ਾਂ ਦੇਵੇਗੀ ਤੇ ਇਨ੍ਹਾਂ ਨੂੰ ਤੁਰੰਤ ਲਾਗੂ ਕੀਤਾ ਜਾਵੇਗਾ।
ਟੰਡਨ ਕਮੇਟੀ ਦੀਆਂ ਸਿਫਾਰਸ਼ਾਂ ਬਾਰੇ ਪੁ ੱਛੇ ਸਵਾਲ ਦੇ ਜਵਾਬ ਚ ਬੀਜੇਪੀ ਪ੍ਰਧਾਨ ਕਮਲ ਸ਼ਰਮਾ ਨੇ ਦ ੱਸਿਆ ਕਿ ਰੇਤਾ ਬਜਰੀ, ਨਸ਼ਿਆਂ ਦੇ ਸੌਦਾਗਰਾਂ ਨੂੰ ਗ੍ਰਿਫਤਾਰ ਕਰਨ ਦਾ ਮੁ ੱਦਾ, ਪ੍ਰਾਪਰਟੀ ਟੈਕਸ ਸਮੇਤ ਹੋਰ ਭਖਦੇ ਮਸਲੇ ਇਸ ਚ ਸ਼ਾਮਲ ਹਨ।
ਬੀਜੇਪੀ ਮੰਤਰੀਆਂ ਦੇ ਅਸਤੀਫਿਆਂ ਬਾਰੇ ਵੀ ਅ ੱਜ ਮਹੌਲ ਖੂਬ ਗਰਮ ਰਿਹਾ ਤੇ ਅੰਤ ਤਕ ਭੰਬਲਭੂਸਾ ਬਰਕਰਾਰ ਰਿਹਾ। ਪਹਿਲਾਂ ਚਰਚਾ ਸੀ ਕਿ ਅ ੱਜ ਬਾਦਲ ਨੂੰ ਮਿਲਕੇ ਸ਼ਾਂਤਾ ਕੁਮਾਰ ਨੂੰ ਅਸਤੀਫੇ ਸੌਂਪਣਗੇ ਪਰ ਅਜਿਹਾ ਨਾ ਹੋਇਆ। ਸ਼ਾਂਤਾ ਕੁਮਾਰ ਵਲੋਂ ਅਸਤੀਫਿਆਂ ਬਾਰੇ ਪੁ ੱਛੇ ਸਵਾਲਾਂ ਨੂੰ ਟਾਲਿਆ ਹੀ ਜਾਂਦਾ ਰਿਹਾ ਤੇ ਅਸਤੀਫੇ ਲੈਣ ਜਾਂ ਮੰਗਣ ਬਾਰੇ ਂਉਨ੍ਹਾਂ ਕੋਈ ਸਪਸ਼ਟ ਜਵਾਬ ਨਹੀਂ ਦਿਤਾ। ਵਾਰ ਵਾਰ ਪੁ ੱਛਣ ਤੇ ਉਨ੍ਹਾਂ ਇਨਾ ਹੀ ਕਿਹਾ ਕਿ ਹਾਰ ਦੇ ਕਾਰਨਾਂ ਬਾਰੇ ਪਾਰਟੀ ਪ ੱਧਰ ਤੇ ਸਮੀਖਿਆ ਜਾਰੀ ਹੈ ਤੇ ਇਹ ਸਾਡਾ ਅੰਦਰੂਨੀ ਮਾਮਲਾ ਹੈ ਤੇ ਇਸ ਤੇ ਇਕ ਹਫਤੇ ਚ ਸਥਿਤੀ ਸਪਸ਼ਟ ਹੋ ਜਾਣ ਦੀ ਸੰਭਾਵਨਾ ਹੈ। ਪਰ ਬਾਬੂਸ਼ਾਹੀ ਦੇ ਸੂਤਰਾਂ ਅਨੁਸਾਰ ਬੀਜੇਪੀ ਵਲੋਂ ਆਪਣੇ ਮੰਤਰੀਆਂ ਤੇ ਕੁਝ ਚੀਫ ਪਾਰਲੀਮੈਂਟਰੀ ਸੈਕਟਰੀਆਂ ਦੇ ਅਸਤੀਫੇ ਲੈ ਲਏ ਗਏ ਹਨ ਤੇ ਇਨ੍ਹਾਂ ਤੇ ਅੰਤਮ ਫੈਸਲਾ ਅਗਲੇ ਦਿਨੀਂ ਕੀਤਾ ਜਾਵੇਗਾ। ਨਵੇਂ ਮੰਤਰੀਆਂ ਦੀ ਦੌੜ ਚ ਸਾਬਕਾ ਪੰਜਾਬ ਪ੍ਰਧਾਨ ਅਸ਼ਵਨੀ ਕੁਮਾਰ, ਸਾਬਕਾ ਮੰਤਰੀ ਮਨੋਰੰਜਨ ਕਾਲੀਆ ਤੇ ਚੀਫ ਪਾਰਲੀਮੈਂਟਰੀ ਸੈਕਟਰੀ ਸੋਮ ਪ੍ਰਕਾਸ਼ ਦਾ ਨਾਂਅ ਅ ੱਗੇ ਹੈ। ਸ਼ਾਂਤਾ ਕੁਮਾਰ ਨੇ ਆਮ ਆਦਮੀ ਪਾਰਟੀ ਨੂੰ ਪੰਜਾਬ ਚ 24 ਫੀਸਦੀ ਵੋਟਾ ਮਿਲਣ ਤੇ ਵੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਸਾਡੇ ਲਈ ਬੜੀ ਗੰਭੀਰ ਗ ੱਲ ਹੈ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਚ ਲੋਕਾਂ ਨੇ ਸਾਡੇ ਹ ੱਕ ਚ ਫਤਵਾ ਦਿਤਾ ਹੈ ਪਰ ਪੰਜਾਬ ਚ ਅਜਿਹਾ ਨਹੀਂ ਹੋਇਆ।