June 8, 2026 9:13 pm

ਇਰਾਕ ’ਚ ਅੱਤਵਾਦੀਆਂ ਵ ੱਲੋਂ ਫੌਜੀ ਹਵਾਈ ਅੱਡੇ ’ਤੇ ਹਮਲਾ-ਅਮਰੀਕੀ ਫ਼ੌਜੀ ਟੀਮ ਬਗਦਾਦ ’ਚ

ਬਗਦਾਦ, 25 ਜੂਨ (ਪੀ.ਟੀ.)-ਅ ੱਜ ਅ ੱਤਵਾਦੀਆਂ ਨੇ ਇਰਾਕ ਦੇ ਇਕ ਵ ੱਡੇ ਹਵਾਈ ਅ ੱਡੇ ‘ਤੇ ਹਮਲਾ ਕੀਤਾ ਜਦੋਂ ਕਿ ਅਮਰੀਕਾ ਦੀ ਪਹਿਲੀ ਟੀਮ ਇਰਾਕੀ ਸੁਰ ੱਖਿਆ ਫ਼ੌਜਾਂ ਦੀ ਸਥਿਤੀ ਜਾਚਣ ਅਤੇ ਸੁੰਨੀ ਅ ੱਤਵਾਦੀਆਂ ਦਾ ਕਿਵੇਂ ਮੁਕਾਬਲਾ ਕੀਤਾ ਜਾਵੇ ਬਾਰੇ ਫ਼ੈਸਲਾ ਲੈਣ ਲਈ ਇਥੇ ਪਹੁੰਚ ਗਈ ਹੈ ਅਤੇ ਸਰਕਾਰ ਨੇ ਬੇਜੀ ਤੇਲ ਸੋਧਕ ਕਾਰਖਾਨੇ †ਤੇ ਮੁੜ੍ਹ ਕਬਜ਼ੇ ਲਈ ਜੰਗ ਤੇਜ਼ ਕਰ ਦਿ ੱਤੀ ਹੈ। ਇਸਲਾਮਿਕ ਸਟੇਟ ਆਫ ਇਰਾਕ ਐਂਡ ਦਾ ਲੇਵਾਂਟ (ਆਈ. ਐ ੱਸ. ਆਈ. ਐ ੱਲ.) ਦੇ ਖ਼ਿਲਾਫ਼ ਅਮਰੀਕੀ ਫ਼ੌਜੀ ਕਾਰਵਾਈ ਬਾਰੇ ਕੈਪਟਿਲ ਹਿਲ ‘ਚ ਓਬਾਮਾ ਪ੍ਰਸ਼ਾਸਨ ਦੇ ਉ ੱਚ ਅਧਿਕਾਰੀਆਂ ਨਾਲ ਹੋਈ ਸੰਖੇਪ ਬੈਠਕ ਤੋਂ ਬਾਅਦ ਸੈਨੇਟਰਾਂ ਨੂੰ ਉਮੀਦ ਹੈ ਕਿ ਇਰਾਕ ਜਲਦੀ ਹੀ ਇਕ ਸਰਕਾਰ ਬਣਾ ਸਕਦਾ ਹੈ। ਸੰਭਵ ਹੈ ਕਿ ਅਜਿਹਾ ਅਗਲੇ ਹਫਤੇ ਹੋ ਜਾਵੇ। ਜਲ ਸੈਨਾ ਦੇ ਰਿਅਰ ਐਡਮਿਰਲ ਜੋਹਨ ਕਿਰਬੀ ਨੇ ਦ ੱਸਿਆ

ਕਿ ਬਗਦਾਦ ‘ਚ ਸਾਂਝੀ ਕਾਰਵਾਈ ਕੇਂਦਰ ਸ਼ੁਰੂ ਕਰਨ ਦੇ ਲਈ ਵਿਸ਼ੇਸ਼ ਬਲਾਂ ਦੇ 2 ਦਲ, ਲਗਭਗ 90 ਸਲਾਹਕਾਰ, ਖੁਫੀਆ ਮਾਹਿਰ, ਕਮਾਂਡੋ ਅਤੇ ਸਹਿਯੋਗੀ ਸ਼ਾਮਿਲ ਹਨ। ਵਿਸ਼ੇਸ਼ ਬਲਾਂ ਦੇ ਹੋਰ 4 ਦਲ ਅਗਲੇ ਕੁਝ ਦਿਨਾਂ ‘ਚ ਪਹੁੰਚ ਜਾਣਗੇ। ਬਗਦਾਦ ਸਥਿਤ ਸਫਾਰਤਖਾਨੇ ਦੇ ਅੰਦਰ ਅਤੇ ਆਸ ਪਾਸ ਮੌਜੂਦ ਅਮਰੀਕੀ ਬਲਾਂ ਦੇ ਕਰੀਬ 360 ਸੈਨਿਕਾਂ ਦੀ ਗਿਣਤੀ ‘ਚ ਵਾਧਾ ਹੋਣ ਜਾਣ ਤੋਂ ਬਾਅਦ ਹੁਣ ਇਰਾਕ ‘ਚ ਅਮਰੀਕੀ ਫ਼ੌਜ ਦੀ ਗਿਣਤੀ 560 ਹੋ ਗਈ ਹੈ। ਦੂਸਰੇ ਪਾਸੇ ਆਈ. ਐ ੱਸ. ਆਈ. ਐ ੱਲ. ਅਤੇ ਹੋਰ ਸੁੰਨੀਆਂ ਦੀ ਬਗਦਾਦ ਤੋਂ 90 ਕਿਲੋਮੀਟਰ ਦੂਰ ਯਾਥਰਿਬ ਕਸਬੇ ‘ਚ ਇਰਾਕੀ ਫੌਜਾਂ ਨਾਲ ਜੰਗ ਹੋਈ ਅਤੇ ਇਥੇ 4 ਅ ੱਤਵਾਦੀ ਮਾਰੇ ਗਏ। ਅ ੱਤਵਾਦੀਆਂ ਨੇ ਅਮਰੀਕੀ ਕਬਜ਼ੇ ਹੇਠਲੇ ਹਵਾਈ ਅ ੱਡੇ ਜਿਸ ਨੂੰ ‘ਕੈਂਪ ਐਨਾਕੋਂਡਾ‘ ਵਜੋਂ ਜਾਣਿਆ ਜਾਂਦਾ ਹੈ, ਨੂੰ ਘੇਰਾ ਪਾ ਲਿਆ ਅਤੇ ਇਥੇ ਮਾਰਟਰਾਂ ਨਾਲ ਹਮਲਾ ਕੀਤਾ। ਜ਼ਿਕਰਯੋਗ ਹੈ ਕਿ ਬੀਤੇ 3 ਹਫਤਿਆਂ ‘ਚ ਸੁੰਨੀਆਂ ਨਾਲ ਹੋ ਰਹੀ ਇਰਾਕ ਫੌਜ ਦੀ ਜੰਗ ਦੌਰਾਨ 1000 ਤੋਂ ਵ ੱਧ ਆਮ ਨਾਗਰਿਕ ਮਾਰੇ ਗਏ ਹਨ। ਇਰਾਕ ਦੀਆਂ ਫੌਜਾਂ ਵ ੱਲੋਂ ਬੈਜ਼ੀ ਤੇਲ ਸੋਧਕ ਕਾਰਖਾਨੇ ‘ਤੇ ਮੁੜ੍ਹ ਆਪਣਾ ਕਬਜ਼ਾ ਕਰਨ ਦੇ ਯਤਨ ਜਾਰੀ ਹਨ ਅਤੇ ਹੈਲੀਕਾਪਟਰਾਂ ਦੀ ਮਦਦ ਲਈ ਜਾ ਰਹੀ ਹੈ।

Send this to a friend