June 8, 2026 9:55 pm

ਇਰਾਕ ਵਿੱਚ ਫਸੇ 9 ਨੌਜਵਾਨ ਘਰ ਵਾਪਸ ਪਰਤੇ

ਆਦਮਪੁਰ, 25 ਜੂਨ (ਸਿੰਘ ਡਰੋਲੀ)-ਇਰਾਕ ਵਿਚ ਫਸੇ ਭਾਰਤੀ ਨੌਜਵਾਨਾਂ ਵਿਚੋਂ 9 ਨੌਜਵਾਨ ਵਤਨ ਵਾਪਸ ਪਰਤ ਆਏ ਹਨ।ਆਦਮਪੁਰ ਦੇ  ਨਾਇਬ ਤਹਿਸੀਲਦਾਰ ਬਾਵਾ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਗੁਰਦਾਸਪੁਰ ਦੇ 4, ਮੁਕੇਰੀਆਂ ਦੇ 2, ਜਲੰਧਰ ਦੇ 2 ਅਤੇ ਫਗਵਾੜੇ ਦਾ 1 ਨੌਜਵਾਨ ਵਾਪਸ ਆਪਣੇ ਘਰ ਆ ਗਏ ਹਨ। ਆਦਮਪੁਰ ਦੇ ਨੇੜਲੇ ਪਿੰਡ ਢੰਡੋਰ ਵਿਖੇ ਜਗਪ੍ਰੀਤ ਸਿੰਘ(22) ਪੁ¤ਤਰ ਕੁਲਵੰਤ ਸਿੰਘ ਅਤੇ ਕਮਲਦੀਪ ਸਿੰਘ(21) ਪੁ¤ਤਰ ਜਗਤਾਰ ਸਿੰਘ ਨੇ ਦ¤ਸਿਆ ਕਿ ਉਹ ਪਿਛਲੇ ਤਿੰਨ ਮਹੀਨਿਆਂ ਤੋਂ ਇਰਾਕ ਦੇ ਸ਼ਹਿਰ ਨਜ਼ਬ ਵਿਖੇ ਫਸੇ ਹੋਏ ਸਨ, ਬੜੀ ਮੁਸ਼ਕਤ ਤੋਂ ਬਾਅਦ ਉਹ ਆਪਣੇ ਦੇਸ਼ ਵਾਪਸ ਪਰਤੇ ਹਨ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਦ¤ਸਿਆ ਕਿ ਜਰਮਨੀ ਦੀ ਕੰਪਨੀ ਜੀ.ਐਮ.ਐਸ ਵਿਚ ਕੰਮ ਕਰਨ ਗਏ ਸਨ। ਜਿਥੇ ਉਨ੍ਹਾਂ ਨੂੰ ਕੋਈ ਤਨਖਾਹ ਨਹੀ ਦਿ¤ਤੀ ਗਈ। ਉਹ ਕਾਰਪੈਂਟਰ ਦਾ ਕੰਮ ਕਰਦੇ ਸਨ।

ਬਿਮਾਰੀ ਦੀ ਹਾਲਤ ਵਿਚ ਵੀ ਉਨ੍ਹਾਂ ਪਾਸੋਂ 30-30 ਘੰਟੇ ਜਬਰਦਸਤੀ ਕੰਮ ਲਿਆ ਜਾਂਦਾ ਸੀ। ਖਾਣ ਨੂੰ ਰੋਟੀ ਦਿਨ ਵਿਚ ਇਕ ਵਾਰ ਦਿ¤ਤੀ ਜਾਂਦੀ ਸੀ। ਪਾਸਪੋਰਟ ਕੰਪਨੀ ਨੇ ਆਪਣੇ ਕੋਲ ਰ¤ਖੇ ਹੋਏ ਸਨ। ਉਨ੍ਹਾਂ ਕਿਸੇ ਢੰਗ ਨਾਲ 1200 ਡਾਲਰ ਦੀਆਂ ਟਿਕਟਾਂ ਦਾ ਇੰਤਜ਼ਾਮ ਕੀਤਾ ਅਤੇ ਕਿਸੇ ਦੀ ਮਦਦ ਨਾਲ ਪਾਸਪੋਰਟ ਹਾਸਿਲ ਕੀਤੇ ਅਤੇ ਉਥੋ ਬ¤ਚ ਕੇ ਨਿਕਲ ਆਏ। ਉਹ ਇਰਾਕ ਤੋਂ ਦੁਬਈ, ਦੁਬਈ ਤੋਂ ਅਹਿਮਦਾਬਾਦ, ਅਹਿਮਦਾਬਾਦ ਤੋਂ ਰੇਲ ਗ¤ਡੀ ਰਾਹੀ ਆਪਣੇ ਘਰ ਵਾਪਸ ਆਏ।

Send this to a friend