June 8, 2026 5:59 pm

ਧੋਨੀ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ

Page-1-_34 ਹੈਦਰਾਬਾਦ, 24 ਜੂਨ (ਪੀ.ਟੀ.)-ਆਂਧਰਾ ਪ੍ਰਦੇਸ਼ ਦੀ ਇਕ ਅਦਾਲਤ ਨੇ ਅੱਜ ਹਿੰਦੂਆਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ‘ਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ। ਅਨੰਤਪੁਰ ਦੀ ਸਥਾਨਕ ਅਦਾਲਤ ਨੇ ਬੀਤੇ ਤਿੰਨ ਮੌਕਿਆਂ ‘ਚ ਅਦਾਲਤ ਵਿਚ ਪੇਸ਼ ਹੋਣ ਦੇ ਆਦੇਸ਼ ਦਾ ਪਾਲਨ ਨਹੀਂ ਕਰਨ ‘ਤੇ ਧੋਨੀ ਦੇ ਨਾਂਅ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ। ਅਦਾਲਤ ਨੇ ਪੁਲਿਸ ਨੂੰ ਕਿਹਾ ਕਿ ਧੋਨੀ ਨੂੰ ਗ੍ਰਿਫ਼ਤਾਰ ਕਰਕੇ 16 ਜੁਲਾਈ ਤੱਕ ਅਦਾਲਤ ‘ਚ ਪੇਸ਼ ਕਰਨ। ਇਹ ਮਾਮਲਾ ਇਕ ਰਸਾਲੇ ਦੇ ਮੁੱਖ ਪੰਨੇ ’ਤੇ ਪ੍ਰਕਾਸ਼ਿਤ ਚਿੱਤਰ ਨਾਲ ਜੁੜਿਆ ਹੈ। ਇਸ ਚਿੱਤਰ ‘ਚ ਧੋਨੀ ਨੂੰ ਵਿਸ਼ਨੂੰ ਦੇ ਰੂਪ ’ਚ ਪੇਸ਼ ਕੀਤਾ ਗਿਆ ਸੀ।

Send this to a friend