June 8, 2026 6:01 pm

ਹਿੱਟ ਐਂਡ ਰਨ ਮਾਮਲਾ- ਇਕ ਗਵਾਹ ਨੇ ਸਲਮਾਨ ਨੂੰ ਪਹਿਚਾਣਿਆ, ਦੂਸਰੇ ਨੇ ਕੀਤਾ ਇਨਕਾਰ

Page-1-_31 ਮੁੰਬਈ, 24 ਜੂਨ (ਪੀ.ਟੀ)- ਹਿੱਟ ਐਂਡ ਰਨ ਮਾਮਲੇ ’ਚ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੀ ਪਹਿਚਾਣ ਕਰਨ ਤੋਂ ਇਕ ਗਵਾਹ ਫਿਰ ਮੁਕਰ ਗਿਆ। ਇਹ ਗਵਾਹ ਇਸ ਮਾਮਲੇ ’ਚ ਪੁਲਿਸ ਨੂੰ ਦਿੱਤੇ ਆਪਣੇ ਪਹਿਲੇ ਬਿਆਨ ਤੋਂ ਮੁਕਰ ਗਿਆ ਹੈ। ਉਸ ਨੇ ਸਲਮਾਨ ਦੀ ਪਹਿਚਾਣ ਕਰਨ ਤੋਂ ਇਨਕਾਰ ਕੀਤਾ ਹੈ। ਇਸ ਮਾਮਲੇ ਨੂੰ ਲੈ ਕੇ ਅੱਜ ਫਿਰ ਮੁੰਬਈ ਦੇ ਸੈਸ਼ਨ ਕੋਰਟ ‘ਚ ਸੁਣਵਾਈ ਹੋਈ। ਗਵਾਹ ਵਲੋਂ ਸਲਮਾਨ ਦੀ ਪਹਿਚਾਣ ਨਾ ਕਰਨ ਨਾਲ ਸਲਮਾਨ ਲਈ ਇਹ ਇਕ ਵੱਡੀ ਰਾਹਤ ਹੈ, ਹਾਲਾਂਕਿ ਹਾਦਸੇ ‘ਚ ਇਕ ਜ਼ਖਮੀ ਵਿਅਕਤੀ ਨੇ ਸਲਮਾਨ ਨੂੰ ਪਹਿਚਾਣਿਆ ਹੈ।

Send this to a friend