Skip to content
Independent perspectives. Global stories.
BREAKING

ਸੂਬੇ ਦੀ ਅਨੁਸੂਚਿਤ ਜਾਤੀ ਤੇ ਜਨਜਾਤੀ ਦੀ ਮਹਿਲਾਵਾਂ ਨੂੰ ਆਤਮਨਿਰਭਰ ਬਨਾਉਣ ਤੇ ਸਵੈਰੁਜਗਾਰ ਸਥਾਪਿਤ ਕਰਨ ਲਈ ਪੰਜ ਦਿਨਾਂ ਦੀ ਸਿਖਲਾਈ ਦੀ ਸ਼ੁਰੂਆਤ ਹੋਈ

Share this story

ਚੰਡੀਗੜ੍ਹ, 10 ਦਸੰਬਰ – ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਵਿਚ ਸੂਬੇ ਦੀ ਅਨੁਸੂਚਿਤ ਜਾਤੀ ਤੇ ਜਨਜਾਤੀ ਦੀ ਮਹਿਲਾਵਾਂ ਨੂੰ ਆਤਮਨਿਰਭਰ ਬਨਾਉਣ ਤੇ ਸਵੈਰੁਜਗਾਰ ਸਥਾਪਿਤ ਕਰਨ ਲਈ ਪੰਜ ਦਿਨਾਂ ਦੀ ਸਿਖਲਾਈ ਦੀ ਸ਼ੁਰੂਆਤ ਹੋਈ| ਸਿਖਲਾਈ ਦਾ ਆਯੋਜਨ ਯੂਨੀਵਰਸਿਟੀ ਦੇ ਸਾਇਨਾ ਨਹਿਵਾਲ ਖੇਤੀਬਾੜੀ ਤਕਨਾਲੋਜੀ ਦੀ ਸਿਖਲਾਈ ਅਤੇ ਵਿਦਿਅਕ ਸੰਸਥਾਨ ਵਿਚ ਸਿਰਸਾ ਰੋਡ ਸਥਿਤ ਕੇਂਦਰੀ ਭੈਂਸ ਖੋਜ ਸੰਸਥਾਨ ਦੇ ਸਿਹਯੋਗ ਨਾਲ ਕੀਤਾ ਗਿਆ ਹੈ|ਸਿਖਲਾਈ ਦੇ ਉਦਘਾਟਨ ਮੌਕੇ ‘ਤੇਸੰਸਥਾਨ ਦੇ ਸਹਿ-ਨਿਦੇਸ਼ਕ (ਸਿਖਲਾਈ) ਡਾ. ਅਸ਼ੋਕ ਗੋਦਾਰਾ ਨੇ ਸਿਖਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਵੈਰੁਜਗਾਰਮੁਖੀ ਸਿਖਲਾਈ ਅੱਜ ਦੇ ਸਮੇਂ ਦੀ ਮੰਗ ਹੈ| ਇੱਥੋ ਸਿਖਲਾਈ ਹਾਸਲ ਕਰ ਮਹਿਲਾਵਾਂ ਘਰੇਲੂ ਪੱਧਰ ‘ਤੇ ਆਪਣੇ ਛੋਟੇ ਉਦਯੋਗ ਸਥਾਪਿਤ ਕਰ ਆਪਣੀ ਆਮਦਨੀ ਵਧਾ ਸਕਦੀ ਹੈ| ਉਨ੍ਹਾਂ ਨੇ ਕਿਹਾ ਕਿ ਸੰਸਥਾਨ ਵਿਚ ਪੰਚ ਦਿਨਾਂ ਵਿਚ ਫੱਲ-ਸਬਜੀਆਂ ਦੀ ਸਿਖਲਾਈ ਅਤੇ ਅਨਾਜ ਦੇ ਮੁੱਲ ਸਬੰਧਿਤਉਤਪਾਦਾਂ ਨੂੰ ਲੈ ਕੇ ਸਿਲਖਾਈ ਦਿੱਤੀ ਜਾਵੇਗੀ| ਡਾ. ਸ਼ਸ਼ੀ ਕੁਮਾਰ ਭਾਟੀਆ ਨੇ ਕਿਹਾ ਕਿ ਫੱਲ ਅਤੇ ਸਬਜੀ ਵਿਟਾਮਿਨ ਤੇ ਖਨਿਜ ਲਵਣ ਦਾ ਮੁੱਖ ਸਰੋਤ ਹਨ ਅਤੇ ਸਾਡੀ ਰੋਜਾਨਾ ਭੋਜਨ ਦਾ ਵੀ ਅਭਿੰਨ ਸਰੋਤ ਹਨ| ਇਸ ਲਈ ਇਨ੍ਹਾਂ ਦੀ ਸਿਖਲਾਈ ਦੀ ਜਾਣਕਾਰੀ ਹੋਣਾ ਜਰੂਰੀ ਹੈ ਤਾਂ ਜੋ ਇੰਨ੍ਹਾਂਨੂੰ ਵੱਧ ਸਮੇਂ ਤਕ ਸਹੇਜ ਕੇ ਰੱਖਿਆ ਜਾ ਸਕੇ| ਡਾ. ਡੀ.ਕੇ. ਸ਼ਰਮਾ ਨੇ ਫਲਾ ਅਤੇ ਸਬਜੀਆਂ ਦੇ ਪ੍ਰੋਸੈਸਿੰਗ ਵਿਚ ਇਸਤੇਮਾਲ ਹੋਣ ਵਾਲੇ ਯੰਤਰਾਂ ਬਾਰੇ ਵਿਚ ਵਿਸਥਾਰ ਨਾਲ ਜਾਣਕਾਰੀ ਦਿੱਤੀ|ਸਿਖਲਾਈ ਸੰਯੋਜਕ ਡਾ. ਸੁਰੇਂਦਰ ਸਿੰਘ ਨੇ ਦਸਿਆ ਕਿ ਇਸ ਦੌਰਾਨ ਪ੍ਰਤੀਭਾਗੀਆਂ ਨੂੰ ਸਾਰੀ ਤਰ੍ਹਾ ਦੇ ਅਚਾਰ, ਮੁਰੱਬਾ, ਕੈਂਡੀ, ਸਕਵੈਸ਼, ਚਟਨ, ਜੈਮ, ਟਮਾਟਰ ਸੋਸ, ਫੱਲ ਤੇ ਸਬਜੀਆਂ ਨੂੰ ਸੁਖਾਉਣ ਵਰਗੀ ਹਰ ਤਰ੍ਹਾ ਦੀ ਜਾਣਕਾਰੀ ਵਿਸਥਾਰ ਨਾਲ ਦਿੱਤੀ ਜਾਵੇਗੀ|

WRITTEN BY