June 8, 2026 7:10 pm

ਸੁਖਬੀਰ ਵੱਲੋਂ ਨਸ਼ਿਆਂ ਵਿਰੁੱਧ ਜੰਗ ’ਚ 2 ਲੱਖ ਵਲੰਟੀਅਰਾਂ ਨੂੰ ਸ਼ਾਮਲ ਕਰਨ ਦੀ ਯੋਜਨਾ

ਕਰੋੜ ਦੀ ਲਾਗਤ ਨਾਲ ਦਸੰਬਰ ਤੱਕ ਮੁਕੰਮਲ ਹੋਵੇਗਾ ਯੁਵਾ ਭਵਨ
Page-1-_03  ਪਰਨੀਤ ਬਰਾੜ-    ਕਾਰਜਕਾਰੀ ਸੰਪਾਦਕ ਜਲੰਧਰ/ਚੰਡੀਗੜ੍ਹ, 24 ਜੂਨ-  ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਛੇੜੀ ਮੁਹਿੰਮ ਤਹਿਤ ਲੋਕਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ 2 ਲੱਖ ਨੌਜਵਾਨਾਂ ਨੂੰ ਭਾਗੀਦਾਰੀ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਸ ਮੁਹਿੰਮ ਤਹਿਤ ਹਿੱਸੇਦਾਰੀ ਲਈ ਪੰਜਾਬ ਦੇ ਯੁਵਾ ਮਾਮਲਿਆਂ ਬਾਰੇ ਵਿਭਾਗ ਵਲੋਂ ਵਿਦਿਆਰਥੀਆਂ  ਨੂੰ ਵਿਸ਼ੇਸ਼ ਤੌਰ ’ਤੇ ਪ੍ਰੇਰਿਤ ਕੀਤਾ ਜਾ ਰਿਹਾ ਹੈ, ਜਿਸ ਨਾਲ ਸੂਬਾ ਸਰਕਾਰ ਵਲੋਂ ਨਸ਼ਿਆਂ ਨਾਲ ਲੜਨ ਲਈ ਵੱਡਾ ਸਹਿਯੋਗ ਮਿਲਣ ਦੀ ਆਸ ਹੈ।ਇਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਜਿਨ੍ਹਾਂ ਕੋਲ ਯੁਵਾ ਮਾਮਲੇ ਵਿਭਾਗ ਦਾ ਵੀ ਚਾਰਜ ਹੈ, ਵਲੋਂ ਵਿਭਾਗ ਨੂੰ ਕਿਹਾ ਗਿਆ ਹੈ ਕਿ ਉਹ ਨੌਜਵਾਨਾਂ ਨੂੰ ਯੂਥ ਤੇ ਖੇਡ ਕਲੱਬਾਂ ਰਾਹੀਂ ਸਮਾਜ

ਸੇਵਾ ਦੇ ਕੰਮਾਂ ਨਾਲ ਜੋੜਕੇ ਨਸ਼ਿਆਂ ਦੀ ਮਾਰ ਤੋਂ ਬਚਾਉਣ ਲਈ ਕੰਮ ਕਰੇ।
ਉਨਾਂ ਕਿਹਾ ਕਿ ਦਸੰਬਰ 2014 ਤੱਕ ਇਨ੍ਹਾਂ ਨੌਜਵਾਨਾਂ ਨੂੰ ਨਾਲ ਤੋਰਕੇ ਪਹਿਲਾਂ ਵਿਭਾਗ ਵਲੋਂ ਕੈਂਪ ਲਗਾਕੇ ਸਿਖਲਾਈ ਦਿੱਤੀ ਜਾਵੇਗੀ ਜੋ ਕਿ ਅੱਗੋਂ ਰੈਲੀਆਂ, ਸੈਮੀਨਾਰਾਂ, ਯੂੁਥ ਫੈਸਟੀਵਲਾਂ ਰਾਹੀਂ ਲੋਕਾਂ ਤੇ ਵਿਸ਼ੇਸ਼ ਕਰ ਨੌਜਵਾਨਾਂ ਨੂੰ ਜਾਗਰੂਕ ਕਰਨਗੇ। ਨੌਜਵਾਨਾਂ ਨੂੰ ਵਲੰਟੀਅਰ ਬਣਾਉਣ ਲਈ ਸਕੂਲਾਂ ਤੇ ਕਾਲਜਾਂ ਵਿਚ ਵਿਭਾਗ ਵਲੋਂ ਵਿਸ਼ੇਸ਼ ਕੈਂਪ Ñਲਾਏ ਜਾਣਗੇ, ਜਿਨ੍ਹਾਂ ਰਾਹੀਂ ਵਿਦਿਆਰਥੀਆਂ ਨੂੰ ਵਲੰਟੀਅਰਾਂ ਵਜੋਂ ਕੰਮ ਕਰਨ ਲਈ ਭਰਤੀ ਕੀਤਾ ਜਾਵੇਗਾ।
ਵਿਭਾਗ ਵਲੋਂ ਇਸ ਸਾਲ ਵੀ ਰਜਿਸਟਰਡ ਖੇਡ ਤੇ ਯੂਥ ਕਲੱਬਾਂ ਨੂੰ ਖੇਡ ਕਿੱਟਾਂ ਵੰਡਣ ਦਾ ਅਮਲ ਵੀ ਜਲਦ ਸ਼ੁਰੂ ਕੀਤਾ ਜਾ ਰਿਹਾ ਹੈ। ਪਿਛਲੇ ਸਾਲ ਵੀ 6200 ਤੋਂ ਵੱਧ ਖੇਡ ਕਲੱਬਾਂ  ਨੂੰ 6940 ਮਲਟੀ ਜਿੰਮ ਤੇ 23,553 ਖੇਡ ਕਿੱਟਾਂ ਵੰਡੀਆਂ ਗਈਆਂ ਸਨ, ਜਿਨ੍ਹਾਂ’ਤੇ 47 ਕਰੋੜ ਰੁਪੈ ਖਰਚ ਕੀਤੇ ਗਏ ਸਨ। ੍ਯ
ਬੁਲਾਰੇ ਨੇ ਦੱਸਿਆ ਕਿ ਵਰਤਮਾਨ ਸਮੇਂ ਕੰਮ ਕਰ ਰਹੇ 6200 ਖੇਡ ਕਲੱਬਾਂ ਨੂੰ ਵਧਾਕੇ 8000 ਤੱਕ ਕਰਨਾ ਵੀ ਵਿਭਾਗ ਵਲੋਂ ਮੁੱਖ ਟੀਚੇ ਵਿਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਨੌਜਵਾਨਾਂ ਵਿਚ ਲੀਡਰਸ਼ਿਪ ਦੇ ਗੁਣ ਵਿਕਸਤ ਕਰਨ ਤੇ ਉਨਾਂ ਦੀ ਸ਼ਖਸ਼ੀਅਤ ਦੇ ਨਿਖਾਰ ਲਈ ਇਸ ਸਾਲ 10,000 ਨੌਜਵਾਨਾਂ ਨੂੰ ਅੰਤਰਰਾਜੀ ਦੌਰਿਆਂ ’ਤੇ ਲਿਜਾਣਾ ਵੀ ਸ਼ੁਰੂ ਕੀਤਾ ਗਿਆ ਹੈ।
ਬੁਲਾਰੇ ਨੇ ਨਾਲ ਹੀ ਕਿਹਾ ਕਿ 24 ਕਰੋੜ ਰੁਪੈ ਦੀ ਲਾਗਤ ਨਾਲ ਚੰਡੀਗੜ੍ਹ ਦੇ 42 ਸੈਕਟਰ ਵਿਖੇ ਬਣ ਰਿਹਾ ਯੁਵਾ ਭਵਨ ਇਸ ਸਾਲ 15 ਦਸੰਬਰ ਤੱਕ ਮੁਕੰਮਲ ਹੋ ਜਾਵੇਗਾ ਜਿਸ ਨਾਲ ਸੂਬੇ ਦੇ ਵੱਖ-ਵੱਖ ਭਾਗਾਂ ਤੋਂ ਚੰਡੀਗੜ੍ਹ ਵਿਖੇ ਵਿਦਿਅਕ ਤੇ ਹੋਰ ਖੇਡ ਗਤੀਵਿਧੀਆਂ Ñਲਈ ਆ ਉਣ ਵਾਲੇ ਵਿਦਿਆਰਥੀਆਂ ਦੇ ਰਹਿਣ-ਸਹਿਣ ਦੀ ਸਮੱਸਿਆ ਦਾ ਹੱਲ ਹੋਵੇਗਾ ੳ¤ੁਥੇ ਭਵਨ ਵਿਚ ਸੈਮੀਨਾਰ ਹਾਲ ਤੇ ਸਿਖਲਾਈ ਸੈਲ ਵੀ ਸਥਾਪਿਤ ਕੀਤਾ ਜਾ ਰਿਹਾ ਹੈ।  

Send this to a friend