ਹਥਿਆਰਬੰਦ ਸੈਨਾਵਾਂ ਲਈ ਬਜਟ ਵਿਚ ਜ਼ਿਆਦਾ ਧੰਨ ਮੁਹ¤ਈਆ ਕਰਵਾਉਣ ਦਾ ਸੰਕੇਤ
ਨਵੀਂ ਦਿ¤ਲੀ, 24 ਜੂਨ (ਪੀ.ਟੀ.)-ਹਥਿਆਰ ਪ੍ਰਣਾਲੀਆਂ ਦੀ ਖਰੀਦ ਦੀ ‘ਮ¤ਧਮ ਚਾਲ‘ ਨੂੰ ਚਿੰਤਾ ਦਾ ਵਿਸ਼ਾ ਦ¤ਸਦਿਆਂ ਰ¤ਖਿਆ ਮੰਤਰੀ ਸ੍ਰੀ ਅਰੁਣ ਜੇਤਲੀ ਨੇ ਅ¤ਜ ਕਿਹਾ ਕਿ ਨਵੀਂ ਸਰਕਾਰ ਹਥਿਆਰਬੰਦ ਸੈਨਾਵਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਖਰੀਦ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ ਲਈ ਕੰਮ ਕਰੇਗੀ। ਜਲ ਸੈਨਾ ਕਮਾਂਡਰਾਂ ਦੇ ਸੰਮੇਲਨ ਵਿਚ ਹਿ¤ਸਾ ਲੈਣ ਬਾਅਦ ਜੇਤਲੀ ਨੇ ਸੰਕੇਤ ਦਿ¤ਤਾ ਕਿ ਬਜਟ ਵਿਚ ਜ਼ਿਆਦਾ ਧਨ ਮੁਹ¤ਈਆ ਕਰਵਾਉਣ ਦੀ ਹਥਿਆਰਬੰਦ ਸੈਨਾਵਾਂ ਮੰਗ ਨੂੰ ਸਵੀਕਾਰ ਕੀਤੇ ਜਾਣ ਦੀ ਸੰਭਾਵਨਾ ਹੈ ਕਿਉਂਕਿ ਦੇਸ਼ ਦੇ ਸੰਪੂਰਨ ਸਰੋਤਾਂ ਨੂੰ ਦੇਸ਼ ਦੇ ਰ¤ਖਿਆ ਖੇਤਰ ਵਿਚ ਮਹ¤ਤਵਪੂਰਨ ਕੋਸ਼ ਉਪਲਬਧ ਕਰਵਾਉਣਾ ਹੋਵੇਗਾ। ‘ ਕਮਾਂਡਰਾਂ ਦੇ ਸੰਮੇਲਨ ਵਿਚ ਜਲ ਸੈਨਾ ਦੇ ਉ¤ਚ ਅਧਿਕਾਰੀਆਂ ਨਾਲ ਗ¤ਲਬਾਤ
ਤੋਂ ਬਾਅਦ ਸ੍ਰੀ ਜੇਤਲੀ ਨੇ ਕਿਹਾ ਕਿ ਚਿੰਤਾ ਦਾ ਵਿਸ਼ਾ ਇਹ ਹੈ ਕਿ ਜਿਨ੍ਹਾਂ ਵੀ ਚੀਜ਼ਾਂ ਦੀ ਲੋੜ ਹੁੰਦੀ ਹੈ, ਉਸ ਦੀ ਖਰੀਦ ਪ੍ਰਕਿਰਿਆ ਮ¤ਧਮ ਹੁੰਦੀ ਹੈ। ਹਥਿਆਰਬੰਦ ਸੈਨਾਵਾਂ ਚਾਹੁੰਦੀਆਂ ਹਨ ਕਿ ਉਨ੍ਹਾਂ ਦੀਆਂ ਲੋੜਾਂ ਨੂੰ ਪੂਰਾ ਕੀਤਾ ਜਾਵੇ। ਸਰਕਾਰ ਕੋਸ਼ਿਸ਼ ਕਰੇਗੀ ਕਿ ਇਸ ਦਿਸ਼ਾ ਵਿਚ ਵਧੇਰੇ ਕੰਮ ਹੋਵੇ। ਉਨ੍ਹਾਂ ਕਿਹਾ ਕਿ ਫੌਜ ਦੇ ਕਈ ਪ੍ਰਾਜੈਕਟ ਮ¤ਧਮ ਪ੍ਰੀਕਿਰਿਆ ਕਾਰਨ ਸਾਲਾਂ ਤੋਂ ਲਟਕੇ ਪਏ ਹਨ ਜਿਨ੍ਹਾਂ ਵਿਚ 6 ਹਜ਼ਾਰ ਕਰੋੜ ਰੁਪਏ ਦੀ ਬਹੁਉਦੇਸ਼ੀ ਹੈਲੀਕਾਪਟਰ ਯੋਜਨਾ ਤੇ ਸਕੋਰਪਨ ਪਣਡੁਬੀ ਯੋਜਨਾ ਸ਼ਾਮਿਲ ਹੈ। ਰ¤ਖਿਆ ਮੰਤਰੀ ਨੇ ਕਿਹਾ, ‘ਕਈ ਫੈਸਲੇ ਪਾਈਪਲਾਈਨ ਵਿਚ ਹਨ ਅਤੇ ਮੈਂ ਸਮਝਦਾ ਹਾਂ ਕਿ ਇਨ੍ਹਾਂ ਵਿਚ ਤੇਜ਼ੀ ਲਿਆਉਣਾ ਹੀ ਸਹੀ ਸਾਬਤ ਹੋਵੇਗਾ।‘ ਪ੍ਰਾਜੈਕਟ 75 ਇੰਡੀਆ ਯੋਜਨਾ ਦੇ ਤਹਿਤ ਜਲ ਸੈਨਾ ਦੀਆਂ 6 ਨਵੀਆਂ ਪਣਡੁ¤ਬੀਆਂ ਦੀ ਖਰੀਦ ਸਬੰਧੀ ਯੋਜਨਾ ਵੀ ਅ¤ਧ-ਵਿਚਾਲੇ ਲਟਕੀ ਪਈ ਹੈ। ਭਵਿ¤ਖ ਦੀਆਂ ਸਾਰੀਆਂ ਪਣਡੁ¤ਬੀਆਂ ਦਾ ਕੇਵਲ ਸਵਦੇਸ਼ੀ ਨਿਰਮਾਣ ਕਰਨ ਲਈ ਸਰਕਾਰ ਨੂੰ 1999 ਦੇ ਇਕ ਫ਼ੈਸਲੇ ਨੂੰ ਬਦਲਣਾ ਪਿਆ ਸੀ। ਇਹ ਪ੍ਰਾਜੈਕਟ ਇਕ ਲ¤ਖ ਕਰੋੜ ਤੋਂ ਜ਼ਿਆਦਾ ਹੈ।