June 8, 2026 5:59 pm

ਦਹਿਸ਼ਤ ਦੇ ਹਾਲਾਤ ’ਚ ਅਫਗਾਨੀ ਸਿ¤ਖ

ਆਪਣੇ ਆਪ ਨੂੰ ਅਣਗੌਲੇ ਤੇ ਵਿਤਕਰੇ ਦਾ ਸ਼ਿਕਾਰ ਸਮਝ ਰਹੇ ਹਨ ਅਫਗਾਨਿਸਤਾਨ ਰਹਿੰਦੇ ਸਿ¤ਖ ਤੇ ਹਿੰਦੂ
ਭਾਰਤ ਸਰਕਾਰ ਤੋਂ ਰ¤ਖ ਰਹੇ ਹਨ ਉਮੀਦਾਂ

Page-1-_11 ਕਾਬੁਲ, 24 ਜੂਨ (ਪੀ.ਟੀ.)-ਆਪਣੇ ਜ¤ਦੀ ਦੇਸ਼ ਵਿਚ ਵਿਤਕਰੇ ਕਾਰਨ ਨਿਰਾਸ਼ ਹੋਏ ਹਿੰਦੂ ਅਤੇ ਸਿ¤ਖ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਭਾਰਤ ਅਤੇ ਅਫਗਾਨਿਸਤਾਨ ਵਿਚ ਇਕ ਫੁ¤ਟਬਾਲ ਵਾਂਗ ਸਮਝਿਆ ਜਾਂਦਾ ਹੈ ਅਤੇ ਉਹ ਆਸ ਕਰਦੇ ਹਨ ਕਿ ਭਾਰਤ ਸਰਕਾਰ ਉਨ੍ਹਾਂ ਬਾਰੇ ਕੁਝ ਸੋਚੇਗੀ। ਇਸਲਾਮ ਤੋਂ ਬਿਨਾਂ ਦੂਸਰੇ ਧਰਮਾਂ ਨੂੰ ਮੰਨਣ ਵਾਲੇ ਲੋਕ ਇਥੇ ਘ¤ਟ ਹੀ ਨਜ਼ਰ ਆਉਂਦੇ ਹਨ ਪਰ ਕੁਝ ਸਿ¤ਖ ਤੇ ਹਿੰਦੂ ਜਿਹੜੇ ਸਦੀਆਂ ਤੋਂ ਇਥੇ ਰਹਿ ਰਹੇ ਹਨ ਨੇ ਆਪਣੀਆਂ ਪ੍ਰੰਪਰਾਵਾਂ ਅਤੇ ਧਰਮ ਨੂੰ ਜਿਊਂਦਾ ਰ¤ਖਿਆ ਹੋਇਆ ਹੈ ਪਰ ਉਨ੍ਹਾਂ ਦੀ ਜਿੰਦਗੀ ਸੌਖੀ ਨਹੀਂ। ਉਹ ਅਫਗਾਨੀ ਹਨ ਪਰ ਉਨ੍ਹਾਂ ਦੀ ਜਿੰਦਗੀ ਖਤਰੇ ਵਿਚ ਹੈ ਇਸ ਲਈ ਉਹ ਚਾਹੁੰਦੇ ਹਨ ਕਿ ਭਾਰਤ ਸਰਕਾਰ ਉਨ੍ਹਾਂ ਨੂੰ ਮਾਨਤਾ ਦੇਵੇ ਅਤੇ ਉਨ੍ਹਾਂ ਨੂੰ ਭਾਰਤ ਵਿਚ ਕੰਮ ਕਰਨ ਅਤੇ

ਆਪਣੇ ਭਾਈਚਾਰੇ ਵਿਚ ਰਹਿਣ ਦੀ ਇਜਾਜ਼ਤ ਦੇਵੇ। ਰਾਜਿੰਦਰ ਸਿੰਘ ਨਾਂਅ ਦਾ ਇਕ ਸਿ¤ਖ ਜਿਹੜਾ ਜੜ੍ਹੀਆਂ ਬੂਟੀਆਂ ਦਾ ਕਾਰੋਬਾਰ ਕਰਦਾ ਹੈ ਨੇ ਖ਼ਬਰ ਏਜੰਸੀ ਨੂੰ ਦ¤ਸਿਆ ਕਿ ਸਾਡੇ ਬਜੁਰਗ ਕਈ ਸੈਂਕੜੇ ਸਾਲ ਪਹਿਲਾਂ ਇਥੇ ਆਏ ਅਤੇ ਚੰਗਾ ਕਾਰੋਬਾਰ ਕੀਤਾ ਪਰ ਹੁਣ ਹਾਲਾਤ ਬਹੁਤ ਖਰਾਬ ਹੋ ਗਏ ਹਨ ਅਤੇ ਅਸੀਂ ਬਹੁਤ ਹੀ ਮੁਸ਼ਕਿਲ ਸਮੇਂ ਦਾ ਸਾਹਮਣਾ ਕਰ ਰਹੇ ਹਾਂ। ਉਨ੍ਹਾਂ ਨੂੰ ਹਰ ਰੋਜ਼ ਇਥੋਂ ਦੇ ਲੋਕਾਂ ਤੋਂ ਪ੍ਰੇਸ਼ਾਨ ਹੋਣਾ ਪੈਂਦਾ ਹੈ ਅਤੇ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸ ਨੇ ਦ¤ਸਿਆ ਕਿ ਸਾਡੇ ਕੋਲ ਕੋਈ ਨੌਕਰੀ ਦਾ ਮੌਕਾ ਨਹੀਂ, ਕੋਈ ਕੰਮ ਨਹੀਂ, ਬ¤ਚਿਆਂ ਲਈ ਕੋਈ ਸਿ¤ਖਿਆ ਦਾ ਪ੍ਰਬੰਧ ਨਹੀਂ, ਕੋਈ ਅਧਿਕਾਰ ਨਹੀਂ, ਅਸੀਂ ਤਾਂ ਡਰ ਡਰ ਕੇ ਜਿੰਦਗੀ ਕ¤ਟ ਰਹੇ ਹਾਂ। ਉਸ ਨੇ ਦ¤ਸਿਆ ਕਿ ਸਾਡੇ ਬ¤ਚਿਆਂ ਨੂੰ ਸਿ¤ਖਿਆ ਵਿਚ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਘਰ ਤੋਂ ਬਾਹਰ ਖੇਡ ਨਹੀਂ ਸਕਦੇ। ਅਸੀਂ ਗਰੀਬ ਲੋਕ ਹਾਂ ਅਤੇ ਪ੍ਰਾਈਵੇਟ ਸਿ¤ਖਿਆ ਸਾਡੇ ਵ¤ਸ ਤੋਂ ਬਾਹਰ ਦੀ ਗ¤ਲ ਹੈ। ਉਹ ਦੋ ਸਾਲ ਪਹਿਲਾਂ ਭਾਰਤ ਗਿਆ ਸੀ ਪਰ ਤਜਰਬਾ ਬੜਾ ਕੌੜਾ ਰਿਹਾ ਅਤੇ ਸਾਨੂੰ ਵਾਪਸ ਆਉਣ ਲਈ ਮਜਬੂਰ ਕੀਤਾ ਗਿਆ। ਸਿੰਘ ਜਿਹੜਾ ਤਿੰਨ ਹੋਰ ਹਿੰਦੂ ਪਰਿਵਾਰਾਂ ਨਾਲ ਇਥੇ ਕਿਰਾਏ ‘ਤੇ ਰਹਿੰਦਾ ਹੈ ਨੇ ਦ¤ਸਿਆ ਕਿ ਸਥਾਨਕ ਸਰਕਾਰ ਉਨ੍ਹਾਂ ਦੀ ਕੋਈ ਮਦਦ ਨਹੀਂ ਕਰਦੀ ਅਤੇ ਭਾਰਤ ਸਰਕਾਰ ਉਨ੍ਹਾਂ ਨੂੰ ਮਾਨਤਾ ਨਹੀਂ ਦਿੰਦੀ ਇਸ ਲਈ ਉਨ੍ਹਾਂ ਦਾ ਭਵਿ¤ਖ ਧੁੰਦਲਾ ਹੈ। ਤਿੰਨ ਬ¤ਚਿਆਂ ਦੀ ਮਾਂ ਇੰਦਰ ਕੌਰ ਦਾ ਕਹਿਣਾ ਕਿ ਇਥੇ ਲੋਕ ਸਾਡੀ ਬੇਇਜ਼ਤੀ ਕਰਦੇ ਹਨ ਅਤੇ ਚਾਹੁੰਦੇ ਹਨ ਕਿ ਅਸੀਂ ਇਸਲਾਮ ਕਬੂਲ ਕਰ ਲਈਏ ਪਰ ਅਸੀਂ ਅਜਿਹਾ ਨਹੀਂ ਕਰ ਸਕਦੇ। ਉਹ ਸਾਨੂੰ ਪ੍ਰੇਸ਼ਾਨ ਕਰਦੇ ਹਨ ਅਤੇ ਕਈ ਵਾਰ ਸਾਡੇ ਬ¤ਚੇ ਚੁ¤ਕ ਕੇ ਲੈ ਜਾਂਦੇ ਹਨ ਅਤੇ ਕਹਿੰਦੇ ਹਨ ਕਿ ਬ¤ਚੇ ਸਾਡੇ ਹਨ। ਅਸੀਂ ਪੂਰੀ ਤਰ੍ਹਾਂ ਅਸੁਰ¤ਖਿਤ ਹਾਂ। ਉਸ ਨੇ ਦ¤ਸਿਆ ਕਿ ਉਹ ਚੰਗੇ ਦਿਨਾ ਦੀ ਆਸ ਲੈ ਕੇ ਭਾਰਤ ਗਈ ਸੀ ਅਤੇ ਬ¤ਚਿਆਂ ਲਈ ਸਕੂਲਾਂ ਦੀਆਂ ਕਿਤਾਬਾਂ ਤੇ ਬੈਗ ਖਰੀਦੇ ਪਰ ਉਸ ਦੇ ਸੁਪਨੇ ਉਸ ਸਮੇਂ ਚਕਨਾਚੂਰ ਹੋ ਗਏ ਜਦੋਂ ਭਾਰਤੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਕੁਝ ਮਹੀਨਿਆਂ ਵਿਚ ਦੇਸ਼ ਛ¤ਡਣ ਲਈ ਮਜਬੂਰ ਕਰ ਦਿ¤ਤਾ। ਉਹ ਅਤੇ ਦੂਸਰੀਆਂ ਔਰਤਾਂ ਕਿਰਾਏ ਵਾਲੇ ਕੈਂਪ ਦੇ ਅੰਦਰ ਹੀ ਸਬਜੀਆਂ ਉਗਾਉਂਦੀਆਂ ਹਨ ਤਾਂ ਜੋ ਉਨ੍ਹਾਂ ਨੂੰ ਬਾਹਰ ਨਾ ਜਾਣਾ ਪਵੇ। ਇਸੇ ਤਰ੍ਹਾਂ ਦੀ ਕਹਾਣੀ 16 ਸਾਲਾ ਹਿਰੇਂਦਰ ਕੁਮਾਰ ਨੇ ਸੁਣਾਈ ਜਿਹੜਾ ਵਿਤਕਰੇ ਕਾਰਨ ਕੇਵਲ ਪੰਜਵੀਂ ਜਮਾਤ ਤਕ ਹੀ ਪੜ੍ਹ ਸਕਿਆ। ਢੋਆਢੁਆਈ ਦੇ ਕੰਮ ਕਰਦੇ ਇਕ ਹੋਰ ਵਿਅਕਤੀ ਮੁਕੇਸ਼ ਕੁਮਾਰ ਨੇ ਦ¤ਸਿਆ ਕਿ ਚਾਰ ਦਹਾਕੇ ਪਹਿਲਾਂ ਅਫਗਾਨਿਸਤਾਨ ਵਿਚ ਹਜ਼ਾਰਾਂ ਸਿ¤ਖ ਅਤੇ ਹਿੰਦੂ ਸਨ ਪਰ ਹੁਣ ਉਨ੍ਹਾਂ ਦੀ ਆਬਾਦੀ ਕਾਫੀ ਘਟ ਗਈ ਹੈ ਅਤੇ ਸਮੁ¤ਚੇ ਅਫਗਾਨਿਸਤਾਨ ਵਿਚ ਹੁਣ ਕੇਵਲ ਸੈਂਕੜਿਆਂ ਦੀ ਗਿਣਤੀ ਹੈ। ਉਸ ਦਾ ਕਹਿਣਾ ਕਿ ਸਾਨੂੰ ਅੰਤਿਮ ਸੰਸਕਾਰ ਵੇਲੇ ਬੜੀ ਸਮ¤ਸਿਆ ਆਉਂਦੀ ਹੈ। ਸਾਡੇ ਲਈ ਇਥੇ ਸਮਾਂ ਬੜਾ ਔਖਾ ਹੈ ਅਤੇ ਭਾਰਤ ਸਰਕਾਰ ਨੂੰ ਸਾਨੂੰ ਸਥਾਈ ਪਨਾਹ ਦੇਣੀ ਚਾਹੀਦੀ ਹੈ।

Send this to a friend