June 8, 2026 2:30 pm

ਭਾਜਪਾ ਸਰਕਾਰ ਦਾ ਅਸਲੀ ਚਿਹਰਾ ਸਿਰਫ 27 ਦਿਨ ’ਚ ਹੀ ਦੇਸ਼ ਸਾਹਮਣੇ : ਹੁੱਡਾ

ਚੰਡੀਗੜ੍ਹ, 23 ਜੂਨ (ਪੀ. ਟੀ)-  ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦਾ ਅਸਲੀ ਚਿਹਰਾ ਸਿਰਫ 27 ਦਿਨ ਵਿਚ ਹੀ ਪੂਰਾ ਦੇਸ਼ ਦੇ ਸਾਹਮਣੇ ਆ ਗਿਆ ਹੈ । ਮੋਦੀ ਸਰਕਾਰ ਵੱਲੋਂ ਵਧਾਈ ਗਈ ਮਹਿੰਗਾਈ ਨਾਲ ਪੂਰਾ ਦੇਸ਼ ਤੋਬਾ ਕਰ ਰਿਹਾ ਹੈ ।ਸ੍ਰੀ ਹੁੱਡਾ ਅੱਜ ਫਤਿਹਾਬਾਦ ਦੀ ਅਨਾਜ ਮੰਡੀ ਵਿਚ ਜਿਲਾ ਪੱਧਰੀ ਕਾਰਜਕੁਨ ਸੰਮੇਲਨ ਨੂੰ ਸੰਬੋਧਿਤ ਕਰ ਰਹੇ ਸਨ । ਸੰਮੇਲਨ ਦੀ ਪ੍ਰਧਾਨਗੀ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਡਾ.ਅਸ਼ੋਕ ਤੰਵਰ ਨੇ ਕੀਤੀ । ਸੰਮੇਲਨ ਵਿਚ ਖੇਤੀਬਾੜੀ ਮੰਤਰੀ ਸਰਦਾਰ ਪਰਮਵੀਰ ਸਿੰਘ, ਮੁੱਖ ਪਾਰਲੀਮਾਨੀ ਸਕੱਤਰ ਪ੍ਰਲਹਾਦ ਸਿੰਘ ਗਿੱਲਾਖੇੜਾ ਤੇ ਰਤਿਆ ਦੇ ਵਿਧਾਇਕ ਸਰਦਾਰ ਜਰਨੈਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਾਂਗਰਸ ਦੇ ਸੀਨੀਅਰ ਨੇਤਾ ਹਾਜ਼ਿਰ ਸਨ। ਕਾਰਜਕੁਨਾਂ ਨੂੰ ਸੰਬੋਧਤ ਕਰਦੇ ਹੋਏ ਸ੍ਰੀ ਹੁੱਡਾ ਨੇ ਕਿਹਾ ਕਿ ਲੋਕ ਸਭਾ ਚੋਣ ਵਿਚ ਇਸ ਤਰ੍ਹਾਂ ਦਾ ਮਾਹੌਲ ਬਣਾ ਦਿੱਤਾ ਗਿਆ ਹੈ ਕਿ ਲੋਕਾਂ ਨੇ ਭਾਜਪਾ ਦੀ

ਨੀਤੀਆਂ ਨੂੰ ਨਹੀਂ, ਸਗੋਂ ਇਕ ਖਾਸ ਵਿਅਕਤੀ ਨੂੰ ਮੌਕਾ ਦਿੱਤਾ । ਉਸ ਸਮੇਂ ਲੋਕਾਂ ਨੂੰ ਚੰਗੇ ਦਿਨ ਲਿਆਉਣ ਦਾ ਵਾਅਦਾ ਕਰਕੇ ਉਨ੍ਹਾਂ ਨੂੰ ਗੁਮਰਾਹ ਕੀਤਾ ਗਿਆ । ਲੋਕਾਂ ਨੂੰ ਸੁਪਨੇ ਵਿਖਾਏ ਗਏ ਕਿ ਕੇਂਦਰ ਦੀ ਮੋਦੀ ਸਰਕਾਰ ਬਣ ਜਾਵੇਗੀ ਤਾਂ ਡੀਜਲ 40 ਰੁਪਏ ਲੀਟਰ ਅਤੇ ਦੁੱਧ 20 ਰੁਪਏ ਲੀਟਰ ਅਤੇ ਦੂਜੇ ਖੁਰਾਕ ਚੀਜਾਂ ਨੂੰ ਵੀ ਸਸਤਾ ਕੀਤਾ ਜਾਵੇਗਾ । ਸ੍ਰੀ ਹੁੱਡਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਬਜਟ ਪੇਸ਼ ਕੀਤੇ ਬਿਨਾਂ ਹੀ ਡੀਜਲ ਵਿਚ ਹਰ ਮਹੀਨੇ 50 ਪੈਸੇ ਦਾ ਵਾਧਾ ਅਤੇ ਰੇਲ ਯਾਤਰੀ ਅਤੇ ਮਾਲ ਭਾਡੇ ਵਿਚ ਵਾਧਾ ਕਰਕੇ ਜਨ ਵਿਰੋਧੀ ਫੈਸਲੇ ਕੀਤੇ ਹਨ । ਸ੍ਰੀ ਹੁੱਡਾ ਨੇ ਸ਼ੱਕ ਜਤਾਇਆ ਕਿ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜਨ ਵਿਰੋਧੀ ਫੈਸਲੇ ਲੈ ਰਹੇ ਹਨ, ਉਸ ਨਾਲ ਇਹ ਯਕੀਨੀ ਹੈ ਕਿ ਆਉਣ ਵਾਲੇ ਸਮੇਂ ਵਿਚ ਕਿਸਾਨਾਂ ਲਈ ਖਾਦ ਅਤੇ ਘਰੇਲੂ ਗੈਸ ਦੀਆਂ ਕੀਮਤਾਂ ਵਿਚ ਵੀ ਵਾਧਾ ਹੋਵੇਗਾ । ਉਨ੍ਹਾਂ ਨੇ ਕਿਹਾ ਕਿ ਨਰੇਂਦਰ ਮੋਦੀ ਨੂੰ ਜਿੰਨ੍ਹਾਂ ਆਸ਼ਾਵਾਂ ਤੇ ਉਮੀਦਾਂ ਨਾਲ ਦੇਸ਼ ਦੀ ਕਮਾਨ ਸੌਂਪੀ ਸੀ, ਉਸ ਨਾਲ ਹੁਣ ਦੇਸ਼ ਤੇ ਰਾਜ ਦੀ ਜਨਤਾ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੀ ਹੈ ।ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਸਰਕਾਰ ਦੌਰਾਨ ਪਿਛਲੇ ਸਾਢੇ 9 ਸਾਲ ਵਿਚ ਹਰਿਆਣਾ ਵਿਕਾਸ ਦੇ ਮਾਮਲੇ ਵਿਚ ਦੇਸ਼ ਵਿਚ 14ਵੀਂ ਥਾਂ ਤੋਂ ਪਹਿਲੇ ਥਾਂ ’ਤੇ ਆ ਗਿਆ ਹੈ । ਰਾਜ ਦੇ ਕਿਸਾਨਾਂ ਨੂੰ ਦੇਸ਼ ਵਿਚ ਸੱਭ ਤੋਂ ਵੱਧ ਗੰਨੇ ਦਾ ਭਾਅ ਦਿੱਤਾ ਜਾ ਰਿਹਾ ਹੈ, ਉਨ੍ਹਾਂ ਦੇ ਕਰਜ਼ੇ ਮੁਆਫ ਕੀਤੇ ਗੲ ਹਨ ਅਤੇ ਵਿਆਜ਼ ਦਰਾਂ ਘੱਟ ਕੀਤੀ ਗਈ ਹੈ । ਸ੍ਰੀ ਹੁੱਡਾ ਨੇ ਕਿਹਾ ਕਿ ਜਦੋਂ ਚੌਟਾਲਾ ਅਤੇ ਭਾਜਪਾ ਦੀ ਸਰਕਾਰ ਰਾਜ ਵਿਚ ਸੀ, ਤਦ ਪਰਿਵਾਰ ਵਿਚ ਇਕ ਮੈਂਬਰ ਤੋਂ ਦੂਜੇ ਮੈਂਬਰ ਨੂੰ ਜਮੀਨ ਤਬਦੀਲ ਕਰਨ ’ਤੇ ਵੱਧ ਕੀਮਤ ਦੀ ਸਟਾਪ ਡਿਊਟੀ ਲਗਾ ਕੇ ਰਿਸ਼ਤਿਆਂ ਨੂੰ ਵੱਖ ਕਰਨ ਦਾ ਕੰਮ ਕੀਤਾ, ਲੇਕਿਨ ਮੌਜ਼ੂਦਾ ਕਾਂਗਰਸ ਸਰਕਾਰ ਨੇ ਰਿਸ਼ਤਿਆਂ ਦੀ ਮਹੱਤਤਾ ਨੂੰ ਸਮਝਦੇ ਹੋੲੈ ਫੈਸਲਾ ਕੀਤਾ ਹੈ ਕਿ ਖੂਨ ਦੇ ਰਿਸ਼ਤਿਆਂ ਵਿਚ ਜਮੀਨ ਤਬਦੀਲ ਕਰਵਾਉਣ ’ਤੇ ਕਿਸੇ ਵੀ ਤਰ੍ਹਾਂ ਦੀ ਸਟਾਂਪ ਡਿਊਟੀ ਨਹੀਂ ਦੇਣੀ ਹੋਵੇਗੀ ।ਮੁੱਖ ਮੰਤਰੀ ਨੇ ਲੋਕਾਂ ਤੋਂ ਸਿੱਧਾ ਸੰਵਾਦ ਕਰਦੇ ਹੋਏ ਕਿਹਾ ਕਿ ਕਿਸਾਨਾਂ ਨੂੰ ਰਾਜ ਵਿਚ 8 ਘੰਟੇ, ਪਿੰਡਾਂ ਵਿਚ 14 ਘੰਟੇ ਅਤੇ ਸ਼ਹਿਰਾਂ ਵਿਚ 24 ਘੰਟੇ ਬਿਜਲੀ ਦੀ ਸਪਲਾਈ ਕੀਤੀ ਜਾ ਰਹੀ ਹੈ । ਉਨ੍ਹਾਂ ਨੇ ਕਿਹਾ ਕਿ ਰਾਜ ਦੇ ਕਿਸਾਨਾਂ ਨੂੰ ਬਿਜਲੀ 10 ਪੈਸੇ ਪ੍ਰਤੀ ਯੂਨਿਟ ਦਿੱਤੀ ਜਾ ਰਹੀ ਹੈ, ਜਦੋਂ ਕਿ ਰਾਜਸਥਾਨ ਅਤੇ ਗੁਜਰਾਤ ਵਿਚ ਕਿਸਾਨਾਂ ਨੂੰ 25 ਗੁਣਾ ਤੋਂ ਵੱਧ ਕੀਮਤ ’ਤੇ ਬਿਜਲੀ ਮਿਲ ਰਹੀ ਹੈ । ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਡੀਜਲ ਦੀ ਕੀਮਤ ਦੇਸ਼ ਵਿਚ ਸੱਭ ਤੋਂ ਘੱਟ ਹੈ । ਇੱਥੇ ਰਾਜਸਥਾਨ ਤੋਂ 6 ਰੁਪਏ ਅਤੇ ਗੁਜਰਾਤ ਤੋਂ 8 ਰੁਪਏ ਸਸਤਾ ਡੀਜਲ ਮਿਲ ਰਿਹਾ            ਹੈ । ਉਨ੍ਹਾਂ ਨੇ ਕਿਹਾ ਕਿ ਗਰੀਬਾਂ ਲਈ ਪਿੰਡਾਂ ਵਿਚ 2 ਲੱਖ  ਅਤੇ ਸ਼ਹਿਰਾਂ ਵਿਚ ਡੇਢ ਲੱਖ ਘਰ ਸਰਕਾਰ ਵੱਲੋਂ ਬਣਾ ਕੇ ਦਿੱਤੇ ਜਾ ਰਹੇ ਹਨ । ਉਨ੍ਹਾਂ ਨੇ ਕਿਹਾ ਕਿ ਰਾਜ ਵਿਚ ਬੀਪੀਐਲ, ਅਨੁਸੂਚਿਤ ਜਾਤੀ ਤੇ ਪਿਛੜਾ ਵਰਗ ਦੀ ਕੁੜੀਆਂ ਦੇ ਵਿਆਹ ਲਈ ਹੁਣ ਤਕ ਕਾਂਗਰਸ ਸਰਕਾਰ ਵੱਲੋਂ 300 ਕਰੋੜ ਰੁਪਏ ਦੀ ਕੰਨਿਆਦਾਨ ਰਕਮ ਦਿੱਤੀ ਜਾ ਚੁੱਕੀ ਹੈ । ਸ੍ਰੀ ਹੁੱਡਾ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਭਾਜਪਾ ਨੇਤਾ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਵਿਚ ਇਕ ਰੈਲੀ ਵਿਚ ਕਿਹਾ ਸੀ ਕਿ ਕਿਸੇ ਵੀ ਰਾਜ ਦੇ ਵਿਕਾਸ ਦਾ ਪੈਮਾਨਾ ਉੱਥੇ ਦੀ ਪ੍ਰਤੀ ਵਿਅਕਤੀ ਆਮਦਨ ਤੋਂ ਆਂਕਿਆ ਜਾ ਸਕਦਾ ਹੈ । ਮੋਦੀ ਨੇ ਤਦ ਕਿਹਾ ਸੀ ਕਿ ਉੱਤਰ ਪ੍ਰਦੇਸ਼ ਵਿਚ ਪ੍ਰਤੀ ਵਿਅਕਤੀ ਆਮਦਨ 33,000 ਹੈ ਅਤੇ ਗੁਜਰਾਤ ਵਿਚ ਇਹ ਆਮਦਨ 75,000 ਅਤੇ ਹਰਿਆਣਾ ਵਿਚ 1.33 ਲੱਖ ਰੁਪਏ ਹੈ, ਜੋ ਦੇਸ਼ ਵਿਚ ਸੱਭ ਤੋਂ ਵੱਧ ਹੈ । ਉਨ੍ਹਾਂ ਨੇ ਲੋਕਾਂ ਤੋਂ ਪੁੱਛਿਆ ਕਿ ਹਰਿਆਣਾ ਤੋਂ ਸਾਂਸਦ ਬਣ ਕੇ ਲੋਕ ਸਭਾ ਵਿਚ ਪੁੱਜੇ ਭਾਜਪਾ ਦੇ ਸੱਤਾਂ ਸਾਂਸਦ ਕੀ ਇਸ ਗੱਲ ਨੂੰ ਪਸੰਦ ਕਰਨਗੇ ਕਿ ਗੁਜਰਾਤ ਦੀਆਂ ਨੀਤੀਆਂ ਹਰਿਆਣਾ ਵਿਚ ਲਾਗੂ ਕਰ ਦਿੱਤੀਆਂ ਜਾਣ । ਉਨ੍ਹਾਂ ਦਸਿਆ ਕਿ ਹਰਿਆਣਾ ਵਿਚ ਬਜੁਰਗਾਂ ਨੂੰ 1000 ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾ ਰਹੀ ਹੈ, ਜਦੋਂ ਕਿ ਗੁਜਰਾਤ ਵਿਚ ਇਹ ਸਿਰਫ 400 ਰੁਪਏ ਹੈ । ਗੁਜਰਾਤ ਵਿਚ ਗਰੀਬ ਬੱ੍ਯਚਿਆਂ ਨੂੰ ਇਕ ਸਾਲ ਵਿਚ ਜਿੰਨ੍ਹਾਂ ਵਜੀਫਾ ਦਿੱਤਾ ਜਾਂਦਾ ਹੈ, ਉਨ੍ਹਾਂ ਹਰਿਆਣਾ ਦੇ ਬੱਚਿਆਂ ਨੂੰ ਇਕ ਮਹੀਨਾ ਵਿਚ ਦਿੱਤਾ ਜਾ ਰਿਹਾ ਹੈ । ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਵਿਧਾਨ ਸਭਾ ਚੋਣਾਂ ਲਈ ਰਾਜ ਵਿਚ 2 ਲੱਖ ਜੁਝਾਰੂ ਕਾਰਜਕੁਨਾਂ ਦੀ ਫੌਜ ਤਿਆਰ ਕੀਤੀ ਜਾਵੇਗੀ, ਜੋ ਰਾਜ ਵਿਚ ਕਾਂਗਰਸ ਦੀ ਤੀਜੀ ਵਾਰ ਸਰਕਾਰ ਬਣਨੇਗੀ । ਉਨ੍ਹਾਂ ਨੇ ਕਾਰਜਕੁਨਾਂ ਨੂੰ ਭਰੋਸਾ ਦਿੱਤਾ ਕਿ ਤੀਜੀ ਵਾਰ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਦੀ ਸਰਗਰਮ ਹਿੱਸੇਦਾਰੀ ਸਰਕਾਰ ਵਿਚ ਯਕੀਨੀ ਕੀਤੀ ਜਾਵੇਗੀ । ਉਨ੍ਹਾਂ ਨੇ ਦਾਅਵਾ ਕੀਤਾ ਕਿ ਰਾਜ ਵਿਚ ਹਰੇਕ ਵਿਧਾਨ ਸਭਾ ਖੇਤਰ ਦੇ ਦਰਜਨਾਂ ਮਜ਼ਬੂਤ ਉਮੀਦਵਾਰ ਟਿਕਟ ਦੀ ਲਾਇਨ ਵਿਚ ਹੈ, ਜਿਸ ਨਾਲ ਪਾਰਟੀ ਦੀ ਮਜ਼ਬੂਤੀ ਦਾ ਅਹਿਸਾਸ ਹੁੰਦਾ ਹੈ ।ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਡਾ.ਅਸ਼ੋਕ ਤੰਵਰ ਨੇ ਸੰਮੇਲਨ ਵਿਚ ਕਿਹਾ ਕਿ ਆਪਸੀ ਸ਼ਿਕਾਇਤਾਂ ਭੁਲ ਕੇ ਕਾਂਗਰਸ ਦੀ ਮਜ਼ਬੂਤੀ ਲਈ ਕੰਮ ਕਰਨ । ਪਿਛਲੇ 5 ਸਾਲਾਂ ਦੌਰਾਨ ਸਿਰਸਾ ਸਾਂਸਦੀ ਖੇਤਰ ਲੲਂ ਉਨ੍ਹਾਂ ਨੇ ਵਿਕਾਸ ਦੀ ਇਕ ਯੋਜਨਾਗਤ ਨੀਂਹ ਰੱਖੀ । ਗਲ ਚਾਹੇ ਢ੍ਯਾਣਿਆਂ ਵਿਚ ਬਿਜਲੀ ਪਹੁੰਚਾਉਣ ਦੀ ਹੋਵੇ, ਦੇਸ਼ ਦਾ ਸੱਭ ਤੋਂ ਵੱਡਾ ਪ੍ਰਮਾਣੂ ਬਿਜਲੀ ਪਲਾਂਟ, ਹਿਸਾਰ ਤੋਂ ਡੱਬਵਾਲੀ ਵਾਇਆ ਫਤਿਹਾਬਾਦ-ਸਿਰਸਾ ਚਾਰ ਮਾਰਗੀ ਕੌਮੀ ਰਾਜਮਾਗਰ, ਹਿਸਾਰ ਤੋਂ ਸਿਰਸਾ ਵਾਇਆ ਅਗ੍ਰੋਹਾ-ਫਤਿਹਾਬਾਦ ਰੇਲ ¦ਿਕ, ਸਿੱਖਿਆ, ਸਿੰਚਾਈ ਤੇ ਹੋਰ ਬੁਨਿਆਦੀ ਸਹੂਲਤਾਂ ਦੇ ਮਾਮਲੇ ਵਿਚ ਇੱਥੇ ਸੱਭ ਤੋਂ ਵੱਧ ਕੰਮ ਹੋਇਆ ਹੈ । ਉਨ੍ਹਾਂ ਨੇ ਵਿਰੋਧੀ ਦਲਾਂ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਸਿਰਸਾ ਦੇ ਲੋਕਾਂ ਦੇ ਨਾਂਅ ’ਤੇ ਰਾਜਨੀਤੀ ਕਰਨ ਵਾਲੇ ਕਈ ਵਾਰ ਮੁੱਖ ਮੰਤਰੀ ਰਹੇ ਅਤੇ ਦੇਸ਼ ਦੇ ਉਪ-ਪ੍ਰਧਾਨ ਮੰਤਰੀ ਵੀ ਰਹੇ, ਲੇਕਿਨ ਵਿਕਾਸ ਦੇ ਨਾਂਅ ’ਤੇ ਸਿਰਫ ਲੋਕਾਂ ਨੂੰ ਗੁਮਰਾਹ ਕੀਤਾ ।   ਖੇਤੀਬਾੜੀ ਮੰਤਰੀ ਪਰਮਵੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਨੇ ਕਿਸਾਨਾਂ ਦੀ ਸੱਭ ਤੋਂ ਵੱਧ ਚਿੰਤਾ ਕੀਤੀ ਹੈ ਅਤੇ ਉਨ੍ਹਾਂ ਲਈ ਮਹੱਤਵਪੂਰਨ ਯੋਜਨਾਵਾਂ ਲਾਗੂ ਕੀਤੀਆਂ ਹਨ । ਕਿਸਾਨਾਂ ਨੂੰ ਖੇਤੀ ਲਈ ਰਾਜ ਸਰਕਾਰ ਵੱਲੋਂ ਮਹਿੰਗੀ ਬਿਜਲੀ ਖਰੀਦ ਕੇ ਦਿੱਤੀ ਜਾ ਰਹੀ ਹੈ, ਕਿਸਾਨਾਂ ਨੂੰ ਮਿਲਣ ਵਾਲਾ ਖੇਤੀਬਾੜੀ ਕਰਜ਼ੇ ’ਤੇ ਵਿਆਜ ਦਰਾਂ 11 ਫੀਸਦੀ ਤੋਂ ਘੱਟਾ ਕੇ 4 ਫੀਸਦੀ ਕੀਤੀ ਹੈ ਅਤੇ ਫਸਲਾਂ ਦਾ ਘੱਟੋਂ ਘੱਟ ਸਹਾਇਕ ਮੁੱਲ ਵਿਚ ਵਾਧਾ ਕੀਤਾ ਹੈ, ਜਿਸ ਨਾਲ ਅੱਜ ਕਿਸਾਨਾਂ ਦੇ ਹਾਲਤ ਪਹਿਲੇ ਤੋਂ ਵਧਿਆ ਹੋਏ ਹਨ । ਉਨ੍ਹਾਂ ਨੇ ਕਿਹਾ ਕਿ ਖੇਤ ਵਿਚ ਕੰਮ ਕਰਦੇ ਕਿਸਾਨ ਜਾਂ ਮਜਦੂਰ ਦੀ ਮੌਤ ਹੋਣ ’ਤੇ ਰਾਜ ਸਰਕਾਰ ਵੱਲੋਂ 5 ਲੱਖ ਰੁਪਏ ਦੀ ਮਦਦ ਕੀਤੀ ਜਾ ਰਹੀ ਹੈ । ਉਨ੍ਹਾਂ ਨੇ ਕਿਹਾ ਕਿ ਹਰ ਵਰਗ ਦਾ ਹਿੱਤ ਕਾਂਗਰਸ ਵਿਚ ਹੀ ਸੁਰੱ੍ਯਖਿਅਤ ਹੈ । ਮੁੱਖ ਪਾਰਲੀਮਾਨੀ ਸਕੱਤਰ ਪ੍ਰਹਾਲ ਸਿੰਘ ਗਿੱਲਾਖੇੜਾ ਨੇ ਕਿਹਾ ਕਿ ਰਾਜ ਵਿਚ ਵਿਧਾਨ ਸਭਾ ਚੋਣ ਵਿਚ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਹੇਠ ਤੀਜੀ ਵਾਰ ਵੀ ਕਾਂਗਰਸ ਦੀ ਸਰਕਾਰ ਬਣੇਗੀ । ਉਨ੍ਹਾਂ ਨੇ ਕਿਹਾ ਕਿ ਫਤਿਹਾਬਾਦ ਵਿਚ ਜਿੰਨਾ ਵਿਕਾਸ ਇਸ ਸਰਕਾਰ ਨੇ ਕਰਵਾਇਆ ਹੈ ਉਨ੍ਹਾਂ ਪਹਿਲਾਂ ਕਿਸੇ ਸਰਕਾਰ ਨੇ ਨਹੀਂ ਕਰਵਾਇਆ । ਫਤਿਹਾਬਾਦ ਦੀ ਜਨਤਾ ਮੁੱਖ ਮੰਤਰੀ ਹੁੱਡਾ ਦੀ ਧੰਨਵਾਦੀ ਹੈ ਅਤੇ ਆਉਣ ਵਾਲੇ ਵਿਧਾਨ ਸਭਾ ਚੋਣ ਵਿਚ ਹੁੱਡਾ ਅਤੇ ਤੰਵਰ ਦੀ ਜੋੜੀ ਦੀ ਅਗਵਾਈ ਹੇਠ ਤਿੰਨਾਂ ਸੀਟਾਂ ਕਾਂਗਰਸ ਨੂੰ ਜਿੱਤਾ ਕੇ ਉਨ੍ਹਾਂ ਦਾ ਕਰਜ਼ਾ ਉਤਾਰੇਗੀ ।

Send this to a friend