June 8, 2026 11:55 am

ਨਕਸਲੀ ਵਸੂਲਦੇ ਹਨ 80 ਤੋਂ 100 ਕਰੋੜ ਰੁਪਏ ਹਰੇਕ ਸਾਲ

Page-1_17 ਰਾਏਪੁਰ, 22 ਜੂਨ (ਪੀ. ਟੀ)- ਛ¤ਤੀਸਗੜ੍ਹ ਦੇਸ਼ ‘ਚ ਮਾਓਵਾਦ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਰਾਜ ਹੈ ਅਤੇ ਇਸ ਦਾ ਕਾਰਨ ਮਾਓਵਾਦੀਆਂ ਨੂੰ ਇਥੋਂ ਮਿਲਣ ਵਾਲੀ ਵ¤ਡੀ ਰਕਮ ਹੈ। ਵ¤ਖ-ਵ¤ਖ ਸਰੋਤਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਾਓਵਾਦੀ ਰਾਜ ਤੋਂ ਪ੍ਰਤੀ ਸਾਲ ਲਗਭਗ 80 ਤੋਂ 100 ਕਰੋੜ ਰੁਪਏ ਵਸੂਲਦੇ ਹਨ। ਰਾਜ ਦੇ ਨਕਸਲ ਪ੍ਰਭਾਵਿਤ ਰਾਜਨੰਦਗਾਂਉ ਜ਼ਿਲ੍ਹੇ ਦੇ ਸੀਤਾਗਾਂਵ ਅਤੇ ਔਧੀ ਦੇ ਜੰਗਲ ‘ਚ ਇਸ ਸਾਲ 4 ਮਾਰਚ ਨੂੰ ਸੁਰ¤ਖਿਆ ਬਲਾਂ ਨੇ ਨਕਸਲੀਆਂ ਵ¤ਲੋਂ ਬਣਾਇਆ ਗਿਆ ਇਕ ਡੰਪ ਬਰਾਮਦ ਕੀਤਾ ਸੀ ਜਿਸ ਵਿਚ 29 ਲ¤ਖ ਰੁਪਏ ਸਨ। ਪੁਲਿਸ ਨੇ ਨਕਸਲੀਆਂ ਦੀ ਇੰਨੀ ਵ¤ਡੀ ਰਕਮ ਪਹਿਲੀ ਵਾਰੀ ਫੜੀ ਸੀ। ਨਕਸਲ ਪ੍ਰਭਾਵਿਤ ਇਲਾਕਿਆਂ ‘ਚ ਅਜਿਹੇ ਸੈਂਕੜੇ ਡੰਪ ਹਨ ਜਿਨ੍ਹਾਂ ‘ਚ ਨਕਸਲੀ ਆਪਣੀ ਰਕਮ ਛੁਪਾ ਕੇ

ਰ¤ਖਦੇ ਹਨ। ਛ¤ਤੀਸਗੜ੍ਹ ਦੇ ਉ¤ਘੇ ਪੁਲਿਸ ਅਧਿਕਾਰੀਆਂ ਅਨੁਸਾਰ ਦੇਸ਼ ਦੇ ਵ¤ਡੇ ਨਕਸਲੀ ਨੇਤਾ ਇਸ ਰਾਜ ‘ਤੇ ਇਸ ਲਈ ਨਜ਼ਰਾਂ ਲਗਾਈ ਬੈਠੇ ਹਨ ਕਿਉਂਕਿ ਇਥੋਂ ਉਨ੍ਹਾਂ ਨੂੰ ਭਾਰੀ ਰਕਮ ਮਿਲਦੀ ਹੈ। ਵ¤ਖ-ਵ¤ਖ ਮਾਧਿਅਮਾਂ ਤੋਂ ਪੁਲਿਸ ਨੂੰ ਨਕਸਲੀਆਂ ਵ¤ਲੋਂ ਪ੍ਰਤੀ ਸਾਲ 80 ਤੋਂ 100 ਕਰੋੜ ਰੁਪਏ ਵਸੂਲਣ ਦੀ ਜਾਣਕਾਰੀ ਮਿਲੀ ਹੈ। ਇਸ ਦੀ ਪੁਸ਼ਟੀ ਪਿਛਲੇ ਦਿਨੀਂ ਫੜੇ ਗਏ ਸਪੈਸ਼ਲ ਜ਼ੋਨਲ ਕਮੇਟੀ ਦੇ ਬੁਲਾਰੇ ਗੁਡਸਾ ਉਸੇਂਡੀ ਉਰਫ਼ ਜੀ. ਵੀ. ਕੇ. ਪ੍ਰਸਾਦ ਨੇ ਵੀ ਕੀਤੀ ਹੈ।

Send this to a friend